ਸਿਹਤ ਵਿਭਾਗ ਪੈਰਾ ਮੈਡੀਕਲ ਯੂਨੀਅਨ ਵੱਲੋਂ ਸਰਕਾਰ ਖਿਲਾਫ ਰੋਸ ਮੁਜਾਹਰਾ
Sunday, Feb 11, 2018 - 05:18 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ) - ਸਿਹਤ ਵਿਭਾਗ ਦੀ ਪੈਰਾ ਮੈਡੀਕਲ ਯੂਨੀਅਨ ਵੱਲੋਂ ਐਤਵਾਰ ਆਪਣੀ ਮੰਗਾਂ ਸੰਬੰਧੀ ਸਰਕਾਰੀ ਮੈਡੀਕਲ ਕਾਲਜ ਵਿਚ ਪ੍ਰਧਾਨ ਪ੍ਰੇਮ ਚੰਦ ਦੀ ਪ੍ਰਧਾਨਗੀ ਹੇਠ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ। ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਉਪ ਪ੍ਰਧਾਨ ਜਤਿਨ ਸ਼ਰਮਾ ਨੇ ਦੱਸਿਆ ਕਿ ਕੇਡਰ ਦੀਆਂ ਬਹੁਤ ਹੀ ਜਾਇਜ਼ ਮੰਗਾਂ ਹਨ, ਜਿਨ੍ਹਾਂ ਨੂੰ ਸਰਕਾਰ ਅਣਗੋਲਿਆ ਕਰ ਰਹੀ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਸੈਕਟਰੀ ਸੰਜੇ ਕੁਮਾਰ ਅਤੇ ਡਾਇਰੈਕਟਰ ਡਾ. ਅਵਿਨਾਸ਼ ਕੁਮਾਰ ਦੀ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ ਜਥੇਬੰਦੀ ਨਾਲ ਮੀਟਿੰਗ ਵਿਚ ਸਾਰੀਆਂ ਮੰਗਾਂ ਮੰਨ ਲਈਆਂ ਸਨ ਪਰ ਅਫਸੋਸ ਦੀ ਗੱਲ ਹੈ ਕਈ ਹਫਤੇ ਬੀਤ ਜਾਣ ਤੋਂ ਬਾਅਦ ਵੀ ਮੰਨੀਆਂ ਮੰਗਾਂ ਅੱਜ ਤੱਕ ਲਾਗੂ ਨਹੀਂ ਹੋਈਆਂ, ਜਿਸ ਕਰਕੇ ਜਥੇਬੰਦੀ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੈਡੀਕਲ ਲੈਬੋਰਟਰੀ ਐਂਟਡੈਂਟ ਦਾ ਨਾ ਬਦਲ ਕੇ ਮੈਡੀਕਲ ਯੂਨੀਅਰ ਲੈਬੋਰਟਰੀ ਟੈਕਨੀਸ਼ੀਅਨ ਕੀਤਾ ਜਾਵੇ, ਲੈਬਾਰਟਰੀ ਐਂਟਡੈਂਟ ਕਰਮਚਾਰੀਆਂ ਨੂੰ ਤਨਖਾਹ ਸਮੇਤ ਡੀ. ਐੱਮ. ਐੱਲ. ਟੀ. ਦਾ ਵਿਭਾਗੀ ਡਿਪਲੋਮਾ ਕਰਵਾਇਆ ਜਾਵੇ। ਲੰਬੇ ਸਮੇਂ ਤੋਂ ਕੰਮ ਕਰ ਰਹੇ ਲੈਬਾਰਟਰੀ ਐਂਟਡੈਂਟ ਦੀਆਂ ਸੀਨੀਅਰਤਾਂ ਸੂਚੀਆਂ ਤਿਆਰ ਕੀਤੀਆਂ ਜਾਣ, ਡਿਪਲੋਮਾ ਹੋਲਡਰ ਲੈਬਾਰਟਰੀ ਐਂਟਡੈਂਟ ਕਰਮਚਾਰੀਆਂ ਨੂੰ ਪਦ ਉਨਤੀ ਦੇ ਕੇ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਬਣਾਇਆ ਜਾਵੇ। ਮੈਡੀਕਲ ਲੈਬਾਰਟਰੀ ਐਂਟਡੈਂਟਾ ਨੂੰ ਬਾਕੀ ਪੈਰਾ ਮੈਡੀਕਲ ਸਟਾਫ ਵਾਂਗੂ 5% ਰੈਂਟ ਫਰੀ ਆਕੋਮੋਡੇਸ਼ਨ ਭੱਤਾ, 5% ਰਿਸਕ ਭੱਤਾ ਦਿੱਤਾ ਜਾਵੇ, 6ਵੇਂ ਕਮਿਸ਼ਨ ਲਾਗੂ ਕੀਤਾ ਜਾਵੇ, ਠੇਕੇ ਤੇ ਲਗੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਦਰਜਾਚਾਰ ਕਰਮਚਾਰੀ ਨੂੰ ਨਕਦ ਵਰਦੀ ਭੱਤਾ ਦਿੱਤਾ ਜਾਵੇ, ਡੀ. ਏ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਜੀ. ਪੀ. ਫੰਡ ਆਈਲਾਈਨ ਕੀਤਾ ਜਾਵੇ। ਜੇਕਰ ਸਰਕਾਰ ਜਲਦ ਤੋਂ ਜਲਦ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ ਤੇ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਜੇ ਤੱਕ ਕਰਮਚਾਰੀਆਂ ਦੀ ਤਨਖਾਹਾਂ ਵੀ ਨਹੀਂ ਮਿਲਿਆ, ਜਿਸ ਕਰਕੇ ਮੁਲਾਜ਼ਮਾਂ ਵਿਚ ਬਹੁਤ ਹੀ ਰੋਸ਼ਨ ਪਾਇਆ ਜਾ ਰਿਹਾ ਹੈ।