ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਨੇ ਜਸਬੀਰ ਡਿੰਪਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ
Saturday, May 29, 2021 - 07:04 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਸਤਿਕਾਰਯੋਗ ਮਾਤਾ ਸਤਵਿੰਦਰ ਕੌਰ ਸਪੁਤਨੀ ਸਵ: ਸੰਤ ਸਿੰਘ ਲਿੱਦੜ ਸਾਬਕਾ ਵਿਧਾਇਕ ਜੋ ਕਿ ਬੀਤੇ ਕੱਲ੍ਹ ਇਕ ਬੀਮਾਰੀ ਨਾਲ ਜੂਝਦਿਆਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿੰਦੇ ਹੋਏ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਬੀਤੇ ਕੱਲ ਉਨ੍ਹਾਂ ਦੇ ਜੱਦੀ ਪਿੰਡ ਲਿੱਦੜ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਭਾਵੇਂਕਿ ਇਸ ਮੌਕੇ ਬਹੁਤ ਸਾਰੇ ਸਿਆਸੀ ਅਤੇ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਹਲਕੇ ਦੇ ਲੋਕਾਂ ਨੇ ਇਸ ਦੁੱਖ ਦੀ ਘੜੀ ’ਚ ਸ਼ਮੂਲੀਅਤ ਕੀਤੀ ਸੀ ਪਰ ਫਿਰ ਵੀ ਕਈ ਕਾਂਗਰਸੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਇਲਾਵਾ ਪੁਲਸ ਅਤੇ ਸਿਵਲ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਡਿੰਪਾ ਦੇ ਪਰਿਵਾਰ ਨਾਲ ਅਫਸੋਸ ਜਾਹਰ ਕਰਨ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਅੱਜ ਦਮਦਮੀ ਟਕਸਾਲ ਮਹਿਤਾ ਚੌਕ ਦੇ ਪ੍ਰਮੁੱਖ ਭਾਈ ਹਰਨਾਮ ਸਿੰਘ ਜੀ ਧੁੰਮਾ ਵੱਲੋਂ ਵੀ ਜਸਬੀਰ ਸਿੰਘ ਡਿੰਪਾ ਦੇ ਗ੍ਰਹਿ ਪੁੱਜ ਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਜ਼ਾਹਿਰ ਕੀਤਾ ਗਿਆ। ਕੁਝ ਰਾਜਸੀ ਨੇਤਾਵਾਂ ਨੇ ਫੇਸਬੁੱਕ ਅਤੇ ਟਵਿੱਟਰ ਦੇ ਜ਼ਰੀਏ ਮਾਤਾ ਸਤਵਿੰਦਰ ਕੌਰ ਦੇ ਦਿਹਾਂਤ ‘ਤੇ ਦੁੱਖ ਵਿਅਕਤ ਕੀਤਾ, ਜਿਨ੍ਹਾਂ ‘ਚ ਪ੍ਰਮੁੱਖ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ,ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਬਲਜੀਤ ਸਿੰਘ ਜਲਾਲਉਸਮਾ, ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਰਮਿੰਦਰ ਸਿੰਘ ਆਂਵਲਾ, ਜਥੇਦਾਰ ਤੋਤਾ ਸਿੰਘ ਆਦਿ ਵੱਲੋਂ ਡਿੰਪਾ ਪਰਿਵਾਰ ਨਾਲ ਅਫਸੋਸ ਜਾਹਰ ਕਰਕੇ ਉਨ੍ਹਾਂ ਨਾਲ ਦੁੱਖ ਵੰਡਾਇਆ ਗਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਜਸਬੀਰ ਸਿੰਘ ਗਿੱਲ ਦੇ ਮਾਤਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਮਾਤਾ ਸਤਵਿੰਦਰ ਕੌਰ ਦੀ ਮੌਤ ਤੋਂ ਬਾਅਦ ਇਸ ਹਲਕੇ ਨੂੰ ਬਹੁਤ ਭਾਰੀ ਕਮੀ ਮਹਿਸੂਸ ਹੋਣ ਲੱਗੀ ਹੈ, ਕਿਉਂਕਿ ਮਾਤਾ ਜੀ ਨੇ ਪਹਿਲਾਂ ਆਪਣੇ ਸਵ: ਪਤੀ ਵਿਧਾਇਕ ਸੰਤ ਸਿੰਘ ਲਿੱਦੜ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਨੂੰ ਸਚੁੱਜੇ ਢੰਗ ਨਾਲ ਚਲਾਉਂਦਿਆਂ ਆਪਣੇ ਸਪੁੱਤਰਾਂ ਨੂੰ ਚੰਗੀ ਸੇਹ ਦਿੱਤੀ ਸੀ। ਹੁਣ ਵੀ ਆਪਣੇ ਸਪੁੱਤਰਾਂ ਖਾਸਕਰ ਜਸਬੀਰ ਸਿੰਘ ਡਿੰਪਾ ਦੇ ਵਿਧਾਇਕ ਹੁੰਦਿਆਂ ਅਤੇ ਹੁਣ ਸਾਂਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਗੈਰ ਮੌਜੂਦਗੀ ‘ਚ ਜਿਥੇ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾ ਸੁਣਦੇ ਸਨ, ਉਥੇ ਨਾਲ ਹੀ ਸਮੁੱਚੇ ਹਲਕੇ ਦੀ ਦੇਖ ਰੇਖ ਕਰਦਿਆਂ ਵੋਟਰਾਂ ਨਾਲ ਬਰਾਬਰ ਤਾਲਮੇਲ ਵੀ ਬਣਾਈ ਰੱਖਦੇ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਮਾਤਾ ਸਤਵਿੰਦਰ ਕੌਰ ਆਪਣੇ ਪਿੰਡ ਦੇ ਮੌਜੂਦਾ ਸਰਪੰਚ ਸਨ, ਜਿਥੇ ਉਨ੍ਹਾਂ ਨੇ ਬਿਜਲੀ ਘਰ ਬਣਾਉਣ ਅਤੇ ਹੋਰ ਕਈ ਸਕੀਮਾਂ ਨੂੰ ਪਿੰਡ ‘ਚ ਲਿਆਉਣ ਦਾ ਵੱਡਾ ਉਪਰਾਲਾ ਕੀਤਾ ਸੀ ਅਤੇ ਹਲਕੇ ਵਿਚਲੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਵੀ ਅਕਸਰ ਹੀ ਭੱਜਦੋੜ ‘ਚ ਰਹਿੰਦੇ ਸਨ ਅਤੇ ਖਾਸਕਰ ਗੁਰੂ ਘਰ ਦੇ ਧਾਰਨੀ ਹੋਣ ਕਰਕੇ ਪ੍ਰਮਾਤਮਾ ਵਿਚ ਅਥਾਹ ਵਿਸਵਾਸ਼ ਤੇ ਪਿਆਰ ਰੱਖਦੇ ਸਨ। ਇਲਾਕੇ ਨੂੰ ਹਮੇਸ਼ਾ ਹੀ ਉਨ੍ਹਾਂ ਦੀ ਇਹ ਘਾਟ ਮਹਿਸੂਸ ਹੁੰਦੀ ਰਹੇਗੀ।
ਇਹ ਵੀ ਪੜ੍ਹੋ : ਦੀਪ ਸਿੱਧੂ ਵਲੋਂ ਲਗਾਏ ਗਏ ਦੋਸ਼ਾਂ ਦਾ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਠੋਕਵਾਂ ਜਵਾਬ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ