24 ਘੰਟਿਆਂ 'ਚ 3 ਵਾਰ ਬਦਲੇ ਹੈੱਡ ਕਾਂਸਟੇਬਲਾਂ ਦੇ ਪ੍ਰਮੋਸ਼ਨ ਆਰਡਰ

Thursday, Jun 21, 2018 - 08:42 AM (IST)

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਵਲੋਂ ਬੁੱਧਵਾਰ ਨੂੰ 384 ਕਾਂਸਟੇਬਲਾਂ ਨੂੰ ਪ੍ਰਮੋਟ ਕਰਕੇ ਹੈੱਡ ਕਾਂਸਟੇਬਲ ਬਣਾਇਆ ਗਿਆ। ਦੱਸ ਦੇਈਏ ਕਿ ਚੰਡੀਗੜ੍ਹ ਪੁਲਸ ਨੇ ਵਿਭਾਗ ਨੇ ਪਹਿਲੀ ਵਾਰ ਚੰਡੀਗੜ੍ਹ ਪੁਲਸ ਦੇ ਕਾਂਸਟੇਬਲ ਦੀ ਪ੍ਰਮੋਟੇਸ਼ਨ ਪੰਜਾਬ ਪੁਲਸ ਪੈਟਰਨ ਦੇ ਮੁਤਾਬਕ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ 'ਛ 16 ਸਾਲਾਂ ਦੀ ਸਰਵਿਸ ਹੋਣ ਤੋਂ ਬਾਅਦ ਕਾਂਸਟੇਬਲ ਨੂੰ ਪ੍ਰਮੋਟ ਕਰਕੇ ਹੈੱਡ ਕਾਂਸਟੇਬਲ ਬਣਾ ਦਿੱਤਾ ਜਾਂਦਾ ਹੈ। ਪਹਿਲਾਂ ਕਾਂਸਟੇਬਲਾਂ ਦੀ ਪ੍ਰਮੋਸ਼ਨ 25 ਸਾਲਾਂ ਦੀ ਸਰਵਿਸ ਕਰਨ ਤੋਂ ਬਾਅਦ ਹੁੰਦੀ ਸੀ। 
ਪਹਿਲਾਂ ਵਧਾਈਆਂ ਫਿਰ ਮਾਯੂਸੀ
ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਪੁਲਸ ਵਿਭਾਗ ਵਲੋਂ ਇਹ ਪ੍ਰਮੋਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਪਰ ਆਰਡਰ ਜਾਰੀ ਕੀਤੇ ਜਾਣ ਦੇ ਕਰੀਬ 3 ਘੰਟਿਆਂ ਬਾਅਦ ਆਰਡਰ 'ਤੇ ਕਿਸੇ ਕਾਰਨ ਸਟੇਅ ਲਾ ਦਿੱਤਾ ਗਿਆ ਸੀ। ਇਸ ਦੌਰਾਨ ਪ੍ਰਮੋਸ਼ਨ ਪਾਉਣ ਵਾਲੇ ਪੁਲਸ ਕਰਮਚਾਰੀਆਂ ਨੂੰ ਵਧਾਈਆਂ ਮਿਲਣ ਲੱਗੀਆਂ ਪਰ 3 ਘੰਟਿਆਂ ਬਾਅਦ ਸਭ ਦੇ ਚਿਹਰਿਆਂ 'ਤੇ ਮਾਯੂਸੀ ਛਾ ਗਈ ਸੀ ਪਰ ਬੁੱਧਵਾਰ ਸ਼ਾਮ ਨੂੰ ਵਿਭਾਗ ਵਲੋਂ ਪ੍ਰਮੋਸ਼ਨ ਆਰਡਰ ਜਾਰੀ ਕਰ ਦਿੱਤੇ ਗਏ।


Related News