ਮਹਿਤਪੁਰ ਥਾਣੇ ਦੇ ਮੁਲਾਜ਼ਮ ਨੇ ਲਾਈਵ ਹੋ ਕੇ ਦਿੱਤੀ ਖ਼ੁਦਕੁਸ਼ੀ ਦੀ ਧਮਕੀ, SHO ਤੇ ਮੁਨਸ਼ੀ ਸਟਾਫ਼ 'ਤੇ ਲਾਏ ਵੱਡੇ ਦੋਸ਼

Friday, Jan 28, 2022 - 06:41 PM (IST)

ਮਹਿਤਪੁਰ ਥਾਣੇ ਦੇ ਮੁਲਾਜ਼ਮ ਨੇ ਲਾਈਵ ਹੋ ਕੇ ਦਿੱਤੀ ਖ਼ੁਦਕੁਸ਼ੀ ਦੀ ਧਮਕੀ, SHO ਤੇ ਮੁਨਸ਼ੀ ਸਟਾਫ਼ 'ਤੇ ਲਾਏ ਵੱਡੇ ਦੋਸ਼

ਜਲੰਧਰ (ਸ਼ੋਰੀ)– ਪੰਜਾਬ ਪੁਲਸ ਵਿਚ ਥਾਣਾ ਪੱਧਰ ’ਤੇ ਕਿਸ ਤਰ੍ਹਾਂ ਪੁਲਸ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਇਸ ਦਾ ਖ਼ੁਲਾਸਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਵਿਚ ਤਾਇਨਾਤ ਇਕ ਕਾਂਸਟੇਬਲ ਨੇ ਕੀਤਾ ਹੈ। ਕਾਂਸਟੇਬਲ ਨੇ ਇਸ ਦੀ ਵੀਡੀਓ ਵੀ ਬਣਾਈ ਅਤੇ ਇਸ ਨੂੰ ਵਾਇਰਲ ਵੀ ਕਰ ਦਿੱਤਾ। ਵੀਡੀਓ ’ਚ ਪੁਲਸ ਮੁਲਾਜ਼ਮ ਥਾਣਾ ਮਹਿਤਪੁਰ ਦੇ ਬਾਹਰ ਖੜ੍ਹਾ ਹੋ ਕੇ ਆਪਣਾ ਨਾਂ ਖੁਸ਼ਵੰਤ ਸਿੰਘ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ ਥਾਣਾ ਮਹਿਤਪੁਰ ਵਿਚ ਜਨਰਲ ਡਿਊਟੀ ਕਰਦਾ ਹੈ ਅਤੇ ਉਸ ਨੂੰ ਮੁਨਸ਼ੀ ਸਟਾਫ਼ ਪਰੇਸ਼ਾਨ ਕਰ ਰਿਹਾ ਹੈ। ਇਸ ਬਾਰੇ ਉਸ ਨੇ ਐੱਸ. ਐੱਚ. ਓ. ਨੂੰ ਵੀ ਕਿਹਾ ਕਿ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੱਲ੍ਹ ਨੂੰ ਉਹ ਜੇਕਰ ਖ਼ੁਦਕੁਸ਼ੀ ਕਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਮੁਨਸ਼ੀ ਸਟਾਫ਼ ਅਤੇ ਐੱਸ. ਐੱਚ. ਓ. ਦੀ ਹੋਵੇਗੀ।

ਦੂਜੇ ਪਾਸੇ ਐੱਸ. ਐੱਚ. ਓ. ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਨਿੱਬੜ ਗਿਆ ਹੈ। ਐੱਸ. ਐੱਸ. ਪੀ. ਸਾਹਿਬ ਦੇ ਦਫਤਰ ਵਿਚ ਉਕਤ ਪੁਲਸ ਮੁਲਾਜ਼ਮ ਨੂੰ ਬੁਲਾਇਆ ਗਿਆ ਸੀ। ਉਹ ਡਿਊਟੀ ਦੌਰਾਨ ਕੋਤਾਹੀ ਵਰਤ ਰਿਹਾ ਸੀ ਪਰ ਇਸ ਤੋਂ ਬਚਣ ਲਈ ਉਸ ਨੇ ਅਜਿਹਾ ਕੀਤਾ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਪਿੜ, ਮੁੱਦੇ ਗਾਇਬ, ਚਿਹਰਿਆਂ ’ਤੇ ਵੱਡਾ ਦਾਅ

ਪੁਲਸ ਮੁਲਾਜ਼ਮ ਦੀ ਹੋਵੇਗੀ ਦਿਮਾਗੀ ਜਾਂਚ : ਐੱਸ. ਪੀ. ਕੰਵਰਪ੍ਰੀਤ ਸਿੰਘ
ਦੂਜੇ ਪਾਸੇ ਐੱਸ. ਪੀ. (ਡੀ) ਕੰਵਰਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਅਜਿਹਾ ਕਿਉਂ ਹੋਇਆ। ਦਰਅਸਲ ਪੁਲਸ ’ਤੇ ਕੰਮ ਦਾ ਬੋਝ ਇਨ੍ਹੀਂ ਦਿਨੀਂ ਜ਼ਿਆਦਾ ਹੈ। ਉਹ ਉਕਤ ਪੁਲਸ ਮੁਲਾਜ਼ਮ ਦੀ ਦਿਮਾਗੀ ਜਾਂਚ ਕਰਵਾਉਣਗੇ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੇ ਅਜਿਹਾ ਕਿਉਂ ਕੀਤਾ।

ਪੁਲਸ ਮੁਲਾਜ਼ਮਾਂ ਦਾ ਦੋਸ਼, ਮੁਨਸ਼ੀ ਪਾਉਂਦੇ ਹਨ ਵਗਾਰ
ਕਈ ਕਾਂਸਟੇਬਲ ਅਤੇ ਹੈੱਡਕਾਂਸਟੇਬਲ ਰੈਂਕ ਦੇ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਨਾਂ ਨਾ ਛਾਪਣ ਦੀ ਸ਼ਰਤ ’ਤੇ ਕੁਝ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਹਾਲ ਤਾਂ ਅਜਿਹਾ ਹੋ ਗਿਆ ਹੈ ਕਿ ਜਿਵੇਂ ਉਹ ਪੁਲਸ ਵਿਚ ਭਰਤੀ ਨਹੀਂ ਹੋਏ, ਸਗੋਂ ਜੇਲ ਵਿਚ ਸਜ਼ਾ ਕੱਟ ਰਹੇ ਹਨ। ਲਗਾਤਾਰ ਡਿਊਟੀਆਂ ਕਰਨ ਤੋਂ ਬਾਅਦ ਉਨ੍ਹਾਂ ਦੀ ਘਰੇਲੂ ਜ਼ਿੰਦਗੀ ਖਤਮ ਹੋ ਚੁੱਕੀ ਹੈ। ਲਿਖਾ-ਪੜ੍ਹੀ, ਨਾਕਿਆਂ, ਵੀ. ਆਈ. ਪੀ. ਡਿਊਟੀ ਆਦਿ ਉਨ੍ਹਾਂ ਕੋਲੋਂ ਲਈ ਜਾਂਦੀ ਹੈ ਤੇ ਰੈਸਟ ਲੈਣ ਲਈ ਮੁਨਸ਼ੀ ਤੋਂ ਲੈ ਕੇ ਐੱਸ. ਐੱਚ. ਓ. ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਮੁਨਸ਼ੀ ਤੱਕ ਵਗਾਰ ਪਾਉਂਦੇ ਹਨ ਅਤੇ ਵਗਾਰ ਪੂਰੀ ਨਾ ਹੋਣ ’ਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ ਅਤੇ ਐੱਸ. ਐੱਚ. ਓ. ਵੀ ਮੁਨਸ਼ੀ ਦਾ ਹੀ ਸਾਥ ਦਿੰਦੇ ਹਨ। ਸੀਨੀਅਰ ਪੁਲਸ ਅਧਿਕਾਰੀਆਂ ਨੂੰ ਅਜਿਹੀ ਪਲਾਨਿੰਗ ਬਣਾਉਣੀ ਚਾਹੀਦੀ ਹੈ ਕਿ ਛੋਟੇ ਰੈਂਕ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਧੱਕਾ ਨਾ ਹੋਵੇ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੇ ਵਿਰੋਧੀਆਂ ’ਤੇ ਰਗੜੇ, ਕਿਹਾ-ਪੰਜਾਬ ਨੂੰ ਇਕ ਕੱਟੜ ਤੇ ਇਮਾਨਦਾਰ CM ਚਾਹੀਦੈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News