ਹੈੱਡ ਕਾਂਸਟੇਬਲ ਨੇ ਸੜਕ ਵਿਚਾਲੇ ਖੜ੍ਹੀ ਕੀਤੀ ਕਾਰ, ਫਿਰ ਜੋ ਕੀਤਾ ਦੇਖ ਸਾਰਿਆਂ ਦੇ ਸੁੱਕੇ ਸਾਹ
Saturday, Sep 12, 2020 - 04:20 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਕਾਰਨਾਮੇ ਆਏ ਦਿਨ ਚਰਚਾ ਦਾ ਵਿਸ਼ਾ ਬਣ ਰਹੇ ਹਨ। ਵੀਰਵਾਰ ਨੂੰ ਦਿਨ 'ਚ ਜਿੱਥੇ ਸੈਕਟਰ-17 'ਚ ਇਕ ਏ. ਐੱਸ. ਆਈ. ਨੇ ਲੋਕਾਂ ਦੀਆਂ ਗੱਡੀਆਂ ਦੇ ਵਾਈਪਰ ਤੋੜੇ ਅਤੇ ਮੋਬਾਇਲ ਖੋਹੇ, ਉੱਥੇ ਹੀ ਸ਼ਾਮ ਨੂੰ ਇਕ ਹੈੱਡ ਕਾਂਸਟੇਬਲ ਨੇ ਸੜਕ ਵਿਚਕਾਰ ਗੱਡੀ ਖੜੀ ਕਰ ਦਿੱਤੀ ਅਤੇ ਉਸ ਨੂੰ ਗੱਡੀ ਹਟਾਉਣ ਲਈ ਕਿਹਾ ਤਾਂ ਉਹ ਨੌਜਵਾਨਾਂ ਦੇ ਪਿੱਛੇ ਹਾਕੀ ਲੈ ਕੇ ਦੌੜ ਪਿਆ। ਇਹ ਘਟਨਾ ਸੈਕਟਰ-32 ਦੀ ਹੈ। ਸੜਕ ਵਿਚਕਾਰ ਚੰਡੀਗੜ੍ਹ ਪੁਲਸ ਦੇ ਹੈੱਡ ਕਾਂਸਟੇਬਲ ਰਾਜਬੀਰ ਨੇ ਆਲਟੋ ਗੱਡੀ ਖੜ੍ਹੀ ਕਰ ਦਿੱਤੀ। ਲੋਕਾਂ ਨੇ ਗੱਡੀ ਹਟਾਉਣ ਲਈ ਕਿਹਾ ਤਾਂ ਸੈਕਟਰ-3 ਥਾਣੇ 'ਚ ਤਾਇਨਾਤ ਹੈੱਡ ਕਾਂਸਟੇਬਲ ਗੱਡੀ 'ਚੋਂ ਹਾਕੀ ਲੈ ਕੇ ਉਤਰਿਆ ਅਤੇ ਨੌਜਵਾਨਾਂ ਦੇ ਪਿੱਛੇ ਪੈ ਗਿਆ। ਹੈੱਡ ਕਾਂਸਟੇਬਲ ਰਾਜਬੀਰ ਸਿੰਘ ਨੌਜਵਾਨਾਂ ਨੂੰ ਗਾਲਾਂ ਕੱਢ ਰਿਹਾ ਸੀ, ਜਦੋਂਕਿ ਨੌਜਵਾਨ ਵੀਡੀਓ ਬਣਾ ਰਹੇ ਸਨ। ਹੈੱਡ ਕਾਂਸਟੇਬਲ ਦੀ ਰਾਤ ਦੇ ਸਮੇਂ ਅਜਿਹੀ ਹਾਲਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਹਰ ਜ਼ਿਲ੍ਹੇ 'ਚ 514 ਰੁਪਏ 'ਚ ਆਕਸੀਮੀਟਰ ਉਪਲੱਬਧ ਕਰਵਾਉਣ ਦਾ ਐਲਾਨ
ਲੜਖੜ੍ਹਾਉਂਦੇ ਕਦਮਾਂ ਨਾਲ ਨੌਜਵਾਨ ਦੇ ਪਿੱਛੇ ਭੱਜਿਆ
ਵਟਸਐਪ 'ਤੇ ਵਾਇਰਲ ਵੀਡੀਓ 'ਚ ਹੈੱਡ ਕਾਂਸਟੇਬਲ ਰਾਜਬੀਰ ਸਿੰਘ ਨੇ ਸੈਕਟਰ-32 'ਚ ਰਾਤ ਦੇ ਸਮੇਂ ਆਪਣੀ ਆਲਟੋ ਗੱਡੀ ਨੰਬਰ-ਸੀ ਐੱਚ 01ਬੀ ਜੇ 5575 ਸੜਕ ਵਿਚਕਾਰ ਖੜ੍ਹੀ ਕੀਤੀ ਹੋਈ ਸੀ। ਇਕ ਨੌਜਵਾਨ ਉਸ ਨੂੰ ਕਹਿ ਰਿਹਾ ਹੈ ਕਿ ਉਸ ਦੀ ਡਿਊਟੀ ਕਿੱਥੇ ਹੈ, ਤਾਂ ਜਵਾਬ ਵਿਚ ਉਹ ਕਹਿੰਦਾ ਹੈ ਕਿ ਇੱਥੇ ਹੈ। ਇਸ ਤੋਂ ਬਾਅਦ ਰਾਜਬੀਰ ਸਿੰਘ ਗੱਡੀ 'ਚੋਂ ਉਤਰਦਾ ਹੈ ਅਤੇ ਹਾਕੀ ਲੈ ਕੇ ਲੜਖੜ੍ਹਾਉਂਦਾ ਹੋਇਆ ਉਸ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਉੱਥੇ ਹੀ ਨੌਜਵਾਨ ਵੀਡੀਓ ਵਿਚ ਇਹ ਵੀ ਕਹਿ ਰਿਹਾ ਹੈ ਕਿ ਵੇਖ ਲਵੋ, ਚੰਡੀਗੜ੍ਹ ਪੁਲਸ ਦਾ ਹਾਲ।
ਇਹ ਵੀ ਪੜ੍ਹੋ : 5 ਸਾਲਾ ਕੁੜੀ ਨਾਲ ਅਸ਼ਲੀਲ ਹਰਕਤਾਂ, ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਲੋਕ ਬੋਲੇ, ਸ਼ਰਾਬ ਪੀਤੀ ਹੋਈ ਸੀ
ਮੌਕੇ 'ਤੇ ਮੌਜੂਦ ਲੋਕਾਂ ਨੇ ਰਾਜਬੀਰ ਸਿੰਘ 'ਤੇ ਸ਼ਰਾਬ ਦੇ ਨਸ਼ੇ 'ਚ ਹੋਣ ਦਾ ਵੀ ਦੋਸ਼ ਲਾਇਆ ਹੈ। ਵੀਡੀਓ 'ਚ ਹੌਲਦਾਰ ਗਾਲਾਂ ਵੀ ਕੱਢ ਰਿਹਾ ਹੈ। ਇਸ ਤੋਂ ਬਾਅਦ ਹੈੱਡ ਕਾਂਸਟੇਬਲ ਗੱਡੀ ਲੈ ਕੇ ਚਲਿਆ ਜਾਂਦਾ ਹੈ, ਉਧਰ ਹੈੱਡ ਕਾਂਸਟੇਬਲ ਨੇ ਦੱਸਿਆ ਕਿ ਗੱਡੀ ਦੀ ਕਲਚ ਦੀ ਤਾਰ ਟੁੱਟ ਗਈ ਸੀ, ਜਿਸ ਕਾਰਨ ਗੱਡੀ ਸੜਕ ਵਿਚਕਾਰ ਰੁਕ ਗਈ ਸੀ।
ਇਹ ਵੀ ਪੜ੍ਹੋ : ਹੁਣ 30 ਮਿੰਟ 'ਚ ਮਿਲੇਗਾ ਕੋਰੋਨਾ ਵਾਇਰਸ ਟੈਸਟ ਦਾ ਨਤੀਜਾ