ਕ੍ਰਿਕਟ ਟੀਮ ਵਿਚ ਚੁਣਿਆ ਗਿਆ ਪਰ ਪਿਤਾ ਨੇ ਬਾਕਸਿੰਗ ''ਚ ਭੇਜਿਆ

02/06/2020 1:30:22 AM

ਪਟਿਆਲਾ (ਪ੍ਰਤਿਭਾ)- ਪਿਛਲੇ ਸਾਲ ਨੇਪਾਲ ਵਿਚ ਹੋਈਆਂ ਸਾਊਥ ਏਸ਼ੀਅਨ ਖੇਡਾਂ ਵਿਚ ਦੇਸ਼ ਨੂੰ ਸਿਲਵਰ ਮੈਡਲ ਦਿਵਾਉਣ ਵਾਲੇ ਵਰਿੰਦਰ ਸਿੰਘ ਦਾ ਸੁਪਨਾ ਓਲੰਪਿਕ ਖੇਡਾਂ ਵਿਚ ਮੈਡਲ ਲਿਆਉਣ ਦਾ ਹੈ। ਐੱਨ. ਆਈ. ਐੱਸ. ਵਿਚ ਭਾਰਤੀ ਕੈਂਪ ਵਿਚ ਟ੍ਰੇਨਿੰਗ ਲੈ ਰਹੇ ਵਰਿੰਦਰ ਦੀ ਕਹਾਣੀ ਵੀ ਪ੍ਰੇਰਿਤ ਕਰਦੀ ਹੈ। ਮਾਤਾ-ਪਿਤਾ ਦੇ ਅਲੱਗ-ਅਲੱਗ ਰਹਿਣ ਕਾਰਣ ਦਾਦਾ-ਦਾਦੀ ਨੇ 6 ਮਹੀਨੇ ਦੇ ਵਰਿੰਦਰ ਦਾ ਪਾਲਣ-ਪੌਸ਼ਣ ਕੀਤਾ। ਪਿਤਾ ਪੰਜਾਬ ਪੁਲਸ ਵਿਚ ਸੀ ਤਾਂ ਉਹ ਪਟਿਆਲਾ ਵਿਚ ਹੀ ਰਹਿੰਦੇ ਸੀ।
ਮਾਤਾ ਸਿਹਤ ਵਿਭਾਗ ਵਿਚ ਨੌਕਰੀ ਕਰਦੀ ਸੀ ਅਤੇ ਉਹ ਅਲੱਗ ਰਹਿੰਦੀ ਸੀ। ਨੰਨ੍ਹਾ ਵਰਿੰਦਰ ਜਦੋਂ 12 ਸਾਲ ਦਾ ਹੋਇਆ ਤਾਂ ਪਿਤਾ ਕੋਲ ਪਟਿਆਲੇ ਆ ਗਿਆ। ਹਾਲਾਂਕਿ 2 ਸਾਲ ਬਾਅਦ ਹੀ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਸੰਘਰਸ਼ ਨੇ ਹੀ ਮੰਜ਼ਿਲ ਤੱਕ ਪਹੁੰਚਾਇਆ।ਇਥੇ ਆਤਮਾ ਰਾਮ ਕੁਮਾਰ ਸਭਾ ਸਕੂਲ ਵਿਚ ਦਾਖਲਾ ਲਿਆ ਅਤੇ ਖੇਡਾਂ 'ਚ ਦਿਲਚਸਪੀ ਹੋਣ ਕਾਰਣ ਕ੍ਰਿਕਟ ਟੀਮ ਵਿਚ ਚੁਣਿਆ ਗਿਆ ਪਰ ਸੁਭਾਅ ਤੋਂ ਕਾਫੀ ਗੁਸੈਲ ਹੋਣ ਕਾਰਣ ਪਿਤਾ ਨੇ ਉਸ ਨੂੰ ਕ੍ਰਿਕਟ 'ਚੋਂ ਹਟਾ ਕੇ ਬਾਕਸਿੰਗ ਵਿਚ ਪਾਇਆ। ਹਾਲਾਂਕਿ ਬਾਕਸਿੰਗ ਬਾਰੇ ਵਰਿੰਦਰ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਪਰ ਪਿਤਾ ਦੇ ਫੈਸਲੇ ਨੂੰ ਉਨ੍ਹਾਂ ਨੇ ਮੰਨਿਆ ਅਤੇ ਕੋਚ ਹਰਪ੍ਰੀਤ ਸਿੰਘ ਹੁੰਦਲ ਕੋਲ ਮਲਟੀਪਰਪਜ਼ ਸਕੂਲ ਵਿਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਪਰ ਆਪਣੇ ਬੇਟੇ ਦੀ ਤਰੱਕੀ ਨੂੰ ਉਹ ਜ਼ਿਆਦਾ ਦੇਰ ਦੇਖ ਨਹੀਂ ਸਕੇ ਅਤੇ ਡੇਢ ਸਾਲ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਪਿਤਾ ਦੇ ਦਿਹਾਂਤ ਤੋਂ ਬਾਅਦ ਵਿਗੜੇ ਘਰ ਦੇ ਹਾਲਾਤ
ਪਿਤਾ ਦੇ ਦਿਹਾਂਤ ਤੋਂ ਬਾਅਦ ਵਿਗੜੇ ਆਰਥਿਕ ਹਾਲਾਤ ਕਾਰਣ ਵਰਿੰਦਰ ਆਪਣੇ ਪਹਿਲੇ ਅੰਤਰਰਾਸ਼ਟਰੀ ਦੌਰੇ 'ਤੇ ਨਹੀਂ ਜਾ ਸਕਿਆ ਪਰ ਪਿਤਾ ਦੇ ਦੁਨੀਆ ਛੱਡਣ ਤੋਂ ਪਹਿਲਾਂ ਵਰਿੰਦਰ ਨੇ ਸਟੇਟ, ਨੈਸ਼ਨਲ ਸਕੂਲ ਖੇਡਾਂ ਵਿਚ ਗੋਲਡ ਮੈਡਲ ਹਾਸਲ ਕਰ ਲਏ ਸਨ। ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਲਈ ਪਾਸਪੋਰਟ ਦੀ ਲੋੜ ਸੀ ਅਤੇ ਉਹ ਬਣਿਆ ਹੀ ਨਹੀਂ ਸੀ। ਪਿਤਾ ਦੀ ਮੌਤ ਤੋਂ ਬਾਅਦ ਕਾਫੀ ਸਮੇਂ ਤੱਕ ਵਰਿੰਦਰ ਦੁਖੀ ਰਿਹਾ। ਫਿਰ ਹਿੰਮਤ ਕਰ ਕੇ ਉਸ ਨੇ ਖੁਦ ਨੂੰ ਸੰਭਾਲਿਆ ਅਤੇ ਲਗਾਤਾਰ ਨੈਸ਼ਨਲ ਪੱਧਰ 'ਤੇ ਮੈਡਲ ਜਿੱਤਦਾ ਰਿਹਾ।
ਪਹਿਲਾਂ 52 ਕਿੱਲੋ ਅਤੇ ਫਿਰ 56 ਕਿਲੋ ਵੇਟ ਕੈਟਾਗਰੀ ਵਿਚ ਖੇਡਦੇ ਹੋਏ ਅੱਜ ਉਹ ਲਾਈਟ ਵਾਲਟਰਵੇਟ (60 ਕਿਲੋ) ਵਿਚ ਖੇਡ ਰਿਹਾ ਹੈ। ਐੱਨ. ਆਈ. ਐੱਸ. ਦੇ ਭਾਰਤੀ ਬਾਕਸਿੰਗ ਕੈਂਪ ਵਿਚ ਉਹ ਟ੍ਰੇਨਿੰਗ ਕਰ ਰਿਹਾ ਹੈ ਅਤੇ ਰੇਲਵੇ ਵਿਚ ਬਤੌਰ ਟੀ. ਟੀ. ਜਾਬ ਕਰ ਰਿਹਾ ਹੈ।
ਵਰਿੰਦਰ ਦੀਆਂ ਪ੍ਰਾਪਤੀਆਂ
• ਸਕੂਲ ਨੈਸ਼ਨਲ ਖੇਡਾਂ 'ਚ ਗੋਲਡ ਮੈਡਲ 2011
• ਓਪਨ ਜੂਨੀਅਰ ਨੈਸ਼ਨਲ ਖੇਡਾਂ 'ਚ ਗੋਲਡ 2012
• ਪਾਈਕਾ ਖੇਡਾਂ 'ਚ ਗੋਲਡ ਮੈਡਲ 2013
• ਸਕੂਲ ਨੈਸ਼ਨਲ ਖੇਡਾਂ 'ਚ ਸਿਲਵਰ ਮੈਡਲ 2015
• ਆਲ ਇੰਡੀਆ ਇੰਟਰਵਰਸਿਟੀ ਚੈਂਪੀਅਨਸ਼ਿਪ ਗੋਲਡ 2017
• ਸੀਨੀਅਰ ਨੈਸ਼ਨਲ ਖੇਡਾਂ ਬ੍ਰਾਊਂਜ਼ ਮੈਡਲ
• ਆਲ ਇੰਡੀਆ ਰੇਲਵੇ ਖੇਡਾਂ ਗੋਲਡ, ਬੈਸਟ ਬਾਕਸਰ 2019
• ਸੀਨੀਅਰ ਨੈਸ਼ਨਲ ਖੇਡਾਂ ਗੋਲਡ, ਬੈਸਟ ਪਰਫਾਰਮੈਂਸ ਬਾਕਸਰ 2019
ਅੰਤਰਰਾਸ਼ਟਰੀ ਪ੍ਰਾਪਤੀਆਂ
• ਜੂਨੀਅਰ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਪਾਰਟੀਸਿਪੇਸ਼ਨ ਯੂਕਰੇਨ 2013
• ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਪਾਰਟੀਸਿਪੇਸ਼ਨ ਕਜ਼ਾਕਿਸਤਾਨ 2013
• ਸਾਈਪਰਸ ਵਿਚ ਟ੍ਰੇਨਿੰਗ ਟੂਰ
• ਗੋਲਡ ਗਲਵਸ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਸਿਲਵਰ ਮੈਡਲ ਸਰਬੀਆ 2017
• ਸਾਊਥ ਏਸ਼ੀਅਨ ਖੇਡਾਂ ਨੇਪਾਲ ਸਿਲਵਰ ਮੈਡਲ 2019


Gurdeep Singh

Content Editor

Related News