ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ, ਕਈ ਅਫ਼ਸਰ ਕੀਤੇ ਇੱਧਰੋਂ-ਉੱਧਰ, ਪੜ੍ਹੋ ਪੂਰੀ List
Friday, Sep 19, 2025 - 11:15 AM (IST)

ਲੁਧਿਆਣਾ (ਰਾਜ) : ਕਮਿਸ਼ਨਰੇਟ ਪੁਲਸ ਵਿਚ ਇਕ ਫੇਰਬਦਲ ਕੀਤਾ ਹੈ, ਜਿਸ ਵਿਚ ਕਈ ਐੱਸ.ਐੱਚ.ਓ. ਅਤੇ ਚੌਕੀ ਇੰਚਾਰਜ ਸ਼ਾਮਲ ਹਨ। ਪੁਲਸ ਲਾਈਨਜ਼ ਤੋਂ ਇੰਸਪੈਕਟਰ ਗੁਲਜਿੰਦਰ ਪਾਲ ਸਿੰਘ ਨੂੰ ਦੁੱਗਰੀ ਪੁਲਸ ਸਟੇਸ਼ਨ ਦਾ ਐੱਸ.ਐੱਚ.ਓ. ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਪਰਮਵੀਰ ਸਿੰਘ ਨੂੰ ਆਰ.ਆਈ. ਵਜੋਂ ਪੁਲਸ ਲਾਈਨਜ਼ ਵਿੱਚ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼ਿਕਾਇਤ ਸ਼ਾਖਾ ਤੋਂ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੂੰ ਥਾਣਾ ਡਵੀਜ਼ਨ ਨੰਬਰ 8 ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਐੱਸ.ਆਈ. ਅਮਰਜੀਤ ਸਿੰਘ ਨੂੰ ਪੁਲਸ ਲਾਈਨਜ਼ ਵਿਚ ਤਬਦੀਲ ਕੀਤਾ ਗਿਆ ਹੈ। ਐੱਸ.ਆਈ. ਲਖਵਿੰਦਰ ਮਸੀਹ ਨੂੰ ਸਾਈਬਰ ਕ੍ਰਾਈਮ ਤੋਂ ਕੋਚਰ ਮਾਰਕੀਟ ਵਿਚ ਤਬਦੀਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਕੂਲਾਂ ਨੂੰ ਲੈ ਕੇ ਆਖਿਰ ਲਿਆ ਗਿਆ ਵੱਡਾ ਫ਼ੈਸਲਾ, ਜਾਰੀ ਹੋਏ ਸਖ਼ਤ ਹੁਕਮ
ਐੱਸ.ਆਈ. ਧਰਮਪਾਲ ਨੂੰ ਕੋਚਰ ਮਾਰਕੀਟ ਤੋਂ ਮਾਡਲ ਟਾਊਨ ਪੁਲਸ ਸਟੇਸ਼ਨ ਦੇ ਐਡੀਸ਼ਨਲ ਐੱਸ.ਐੱਚ.ਓ. ਨਿਯੁਕਤ ਕੀਤਾ ਗਿਆ ਹੈ। ਐੱਸ.ਆਈ. ਤਰਸੇਮ ਸਿੰਘ ਨੂੰ ਰਘੂਨਾਥ ਚੌਕੀ ਤੋਂ ਸਦਰ ਪੁਲਸ ਸਟੇਸ਼ਨ ਵਿਚ ਤਬਦੀਲ ਕੀਤਾ ਗਿਆ ਹੈ। ਏ.ਐੱਸ.ਆਈ. ਅਸ਼ਵਨੀ ਕੁਮਾਰ ਨੂੰ ਰਘੂਨਾਥ ਚੌਕੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਆਹ ਕਰਾਉਣ ਆਈ ਅਮਰੀਕਨ ਔਰਤ ਦੇ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ
ਇਸੇ ਤਰ੍ਹਾਂ ਏ.ਐੱਸ.ਆਈ. ਕਪਿਲ ਸ਼ਰਮਾ ਨੂੰ ਮਰਾਡੋ ਚੌਕੀ ਦਾ ਇੰਚਾਰਜ, ਏ.ਐੱਸ.ਆਈ. ਰਵਿੰਦਰ ਕੁਮਾਰ ਨੂੰ ਬਸੰਤ ਪਾਰਕ ਚੌਕੀ ਦਾ ਇੰਚਾਰਜ, ਏ.ਐੱਸ.ਆਈ. ਜਸਵਿੰਦਰ ਸਿੰਘ ਨੂੰ ਬੱਸ ਸਟੈਂਡ ਚੌਕੀ ਦਾ ਇੰਚਾਰਜ, ਏ.ਐੱਸ.ਆਈ. ਸੁਨੀਲ ਕੁਮਾਰ ਨੂੰ ਜਗਤਪੁਰੀ ਚੌਕੀ ਦਾ ਇੰਚਾਰਜ, ਏ.ਐੱਸ.ਆਈ. ਸੁਭਾਸ਼ ਚੰਦ ਨੂੰ ਘੁਮਾਰ ਮੰਡੀ ਚੌਕੀ ਦਾ ਇੰਚਾਰਜ, ਏ. ਐੱਸ. ਆਈ. ਧਰਮਵੀਰ ਸਿੰਘ ਨੂੰ ਨਿਊ ਕੋਰਟ ਕੰਪਲੈਕਸ ਚੌਕੀ ਦਾ ਇੰਚਾਰਜ, ਏ. ਐੱਸ. ਆਈ. ਸੁਖਜਿੰਦਰ ਸਿੰਘ ਨੂੰ ਸਲੇਮ ਟਾਬਰੀ ਥਾਣੇ ਦਾ ਇੰਚਾਰਜ, ਏ. ਐੱਸ. ਆਈ. ਰਾਜ ਕੁਮਾਰ ਨੂੰ ਡੀ.ਐੱਮ.ਸੀ. ਚੌਕੀ ਦਾ ਇੰਚਾਰਜ ਤੇ ਮੇਵਾ ਸਿੰਘ ਨੂੰ ਡਵੀਜ਼ਨ ਨੰਬਰ 5 ਥਾਣੇ ਵਿਚ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪਾਵਰਕਾਮ ਨੇ ਜਾਰੀ ਕੀਤੇ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e