ਪ੍ਰੇਮ ਜਾਲ ''ਚ ਫਸਾ ਨਾਬਾਲਗ ਕੁੜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸਰੀਰਕ ਸੰਬੰਧ ਬਣਾ ਕੇ ਦਿੱਤੀ ਇਹ ਧਮਕੀ

Thursday, Aug 01, 2024 - 07:23 PM (IST)

ਪ੍ਰੇਮ ਜਾਲ ''ਚ ਫਸਾ ਨਾਬਾਲਗ ਕੁੜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸਰੀਰਕ ਸੰਬੰਧ ਬਣਾ ਕੇ ਦਿੱਤੀ ਇਹ ਧਮਕੀ

ਬੰਗਾ (ਰਾਕੇਸ਼ ਅਰੋੜਾ)- ਥਾਣਾ ਸਦਰ ਬੰਗਾ ਪੁਲਸ ਵੱਲੋਂ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ’ਤੇ ਇਕ ਵਿਅਕਤੀ ਨੂੰ ਨਾਮਜ਼ਦ ਕਰ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਗ ਕੁੜੀ ਨੇ ਦੱਸਿਆ ਕਿ ਉਹ 10ਵੀਂ ਵਿਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਉਹ ਤਿੰਨ ਭੈਣ ਭਰਾ ਹਨ। ਕਰੀਬ 6-7 ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਉਨ੍ਹਾਂ ਦੇ ਪਿੰਡ ਆਉਣ ਜਾਣ ਵਾਲੇ ਫਗਵਾੜਾ ਨਿਵਾਸੀ ਇਕ ਲੜਕੇ ਨਾਲ ਹੋਈ। ਉਕਤ ਲੜਕਾ ਅਕਸਰ ਹੀ ਉਨ੍ਹਾਂ ਦੇ ਪਿੰਡ ਆਉਂਦਾ-ਜਾਂਦਾ ਰਹਿੰਦਾ ਸੀ, ਜਿਸ ਤੋਂ ਬਾਅਦ ਉਸ ਦੀ ਉਕਤ ਲੜਕੇ ਨਾਲ ਦੋਸਤੀ ਹੋ ਗਈ ਅਤੇ ਉਹ ਦੋਵੇਂ ਜਣੇ ਇਕ-ਦੂਜੇ ਨਾਲ ਫੋਨ ’ਤੇ ਆਪਸ ਵਿਚ ਗੱਲਬਾਤ ਕਰਨ ਲੱਗ ਪਏ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਸਕੂਲ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ, ਕਈ ਬੱਚੇ ਹੋਏ ਬੇਹੋਸ਼

ਉਕਤ ਲੜਕਾ ਅਕਸਰ ਹੀ ਫੋਨ ’ਤੇ ਗੱਲਬਾਤ ਕਰਦਿਆਂ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਰਹਿੰਦਾ ਸੀ ਜਦਕਿ ਉਹ ਉਸ ਨੂੰ ਵਾਰ-ਵਾਰ ਇਹ ਆਖਦੀ ਹੁੰਦੀ ਸੀ ਕਿ ਉਸ ਦੀ ਉਮਰ ਬਹੁਤ ਘੱਟ ਹੈ, ਉਹ ਉਸ ਨਾਲ ਵਿਆਹ ਨਹੀਂ ਕਰਵਾ ਸਕਦੀ। ਉਸ ਨੇ ਦੱਸਿਆ ਕਿ 8 ਜੁਲਾਈ ਨੂੰ ਦੇਰ ਸ਼ਾਮ 6:30 ਵਜੇ ਉਸ ਨੂੰ ਉਕਤ ਲੜਕੇ ਨੇ ਫੋਨ ’ਤੇ ਧਮਕਾਉਂਦੇ ਹੋਏ ਕਿਹਾ ਕਿ ਉਹ ਉਸ ਦੇ ਪਿੰਡ ਆਇਆ ਹੋਇਆ ਹੈ ਅਤੇ ਉਹ ਉਸ ਦੇ ਘਰ ਨੇੜੇ ਪੈਂਦੀ ਇਕ ਦੁਕਾਨ ਦੇ ਕੋਲ ਖੜ੍ਹਾ ਹੈ ਅਤੇ ਉਹ ਉਸ ਨੂੰ ਨਾਲ ਲੈਣ ਲਈ ਆਇਆ ਹੋਇਆ ਹੈ।

ਜੇਕਰ ਉਹ ਉਸ ਨਾਲ ਨਾ ਗਈ ਤਾਂ ਉਹ ਉਸ ਦੇ ਭਰਾ ਨੂੰ ਜਾਨੋਂ ਮਾਰ ਦੇਵੇਗਾ, ਜਿਸ ਤੋਂ ਬਾਅਦ ਉਹ ਡਰਦੀ ਹੋਈ ਆਪਣੇ ਘਰ ਬਿਨਾਂ ਕੁਝ ਦੱਸੇ ਉਕਤ ਲੜਕੇ ਨਾਲ ਚਲੀ ਗਈ, ਜੋਕਿ ਲੜਕਾ ਉਸ ਨੂੰ ਆਪਣੇ ਘਰ ਫਗਵਾੜੇ ਲੈ ਗਿਆ। ਜਿੱਥੇ ਉੱਥੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਉਸ ਨੂੰ ਧਮਕਾਇਆ ਕਿ ਜੇਕਰ ਉਕਤ ਸੰਬੰਧਾਂ ਬਾਰੇ ਕਿਸੇ ਨਾਲ ਕੋਈ ਗੱਲਬਾਤ ਕੀਤੀ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਬੰਗਾ ਸਦਰ ਪੁਲਸ ਨੇ ਨਾਬਾਲਿਗਾ ਦੁਆਰਾ ਦਿੱਤੇ ਬਿਆਨਾਂ ’ਤੇ ਮਾਮਲਾ ਦਰਜ ਕਰ ਉਕਤ ਲੜਕੇ ਨੂੰ ਮਾਮਲੇ ਵਿਚ ਨਾਮਜ਼ਦ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਇਤਰਾਜ਼ਯੋਗ ਵੀਡੀਓ ਲੀਕ ਮਾਮਲੇ 'ਤੇ ਪਹਿਲੀ ਵਾਰ ਤੋੜੀ ਚੁੱਪੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News