1 ਦਸੰਬਰ ਤੋਂ ਪੰਜਾਬ-ਯੂ. ਪੀ. ਸਮੇਤ 6 ਸੂਬਿਆਂ ''ਚ ਨਹੀਂ ਚੱਲਣਗੀਆਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ

11/17/2017 5:29:42 PM

ਚੰਡੀਗੜ੍ਹ (ਧਰਣੀ) : ਹਰਿਆਣਾ ਰੋਡਵੇਜ਼ ਦੀਆਂ 6 ਸੂਬਿਆਂ 'ਚ ਘੁੰਮਣ ਵਾਲੀਆਂ ਦਰਜਨਾਂ ਬੱਸਾਂ ਦੇ ਪਹੀਏ ਥੰਮਣ ਵਾਲੇ ਹਨ। ਦਿੱਲੀ ਅਤੇ ਚੰਡੀਗੜ੍ਹ ਨੂੰ ਛੱਡ ਕੇ ਆਵਾਜਾਈ ਵਿਭਾਗ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਜੰਮੂ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ 'ਚ ਜਾਣ ਵਾਲੀਆਂ ਬੱਸਾਂ ਦਾ ਸੰਚਾਲਨ ਬੰਦ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ 1 ਦਸੰਬਰ ਤੋਂ 6 ਸੂਬਿਆਂ 'ਚ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਬੰਦ ਕਰਨ ਦਾ ਫੈਸਲਾ ਹੋ ਚੁੱਕਾ ਹੈ। ਆਵਾਜਾਈ ਮੰਤਰਾਲੇ ਨੇ ਹਰ ਡਿਪੂ ਨੂੰ 6 ਸੂਬਿਆਂ 'ਚ ਜਾਣ ਵਾਲੀਆਂ ਬੱਸਾਂ ਦੀ ਪੂਰੀ ਸੂਚੀ ਜਲਦ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਮੌਖਿਕ ਤੌਰ 'ਤੇ ਕੁਝ ਬੱਸਾਂ ਦਾ ਸੰਚਾਲਨ ਬੰਦ ਕਰਨ ਲਈ ਵੀ ਕਿਹਾ ਗਿਆ ਹੈ, ਜਿਸ ਤੋਂ ਬਾਅਦ ਰੇਵਾੜੀ, ਚੰਡੀਗੜ੍ਹ, ਕੁਰੂਕਸ਼ੇਤਰ ਅਤੇ ਰੋਹਤਕ ਡਿਪੋ ਦੀਆਂ ਕੁਝ ਬੱਸਾਂ ਬਾਹਰੀ ਸੂਬਿਆਂ 'ਚ ਭੇਜਣੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਰੋਡਵੇਜ਼ ਦੀਆਂ ਕਰਮਚਾਰੀ ਯੂਨੀਅਨਾਂ ਭੜਕ ਗਈਆਂ ਹਨ ਅਤੇ ਜਲਦ ਹੀ ਚੱਕਾ ਜਾਮ ਦੇ ਐਲਾਨ ਦੀ ਤਿਆਰੀ 'ਚ ਹਨ।


Related News