ਫੂਲਕਾ ਨੇ ਕਿਸਾਨਾਂ ਦੀ ਮਦਦ ਲਈ ਐੱਨ. ਆਰ. ਆਈਜ਼ ਨੂੰ ਕੀਤਾ ਉਤਸ਼ਾਹਿਤ
Saturday, Feb 09, 2019 - 01:27 PM (IST)

ਲੁਧਿਆਣਾ (ਸਲੂਜਾ) : ਵਿਧਾਇਕ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਭਾਰੀ ਬਰਸਾਤ ਅਤੇ ਗੜਿਆਂ ਦੀ ਵਜ੍ਹਾ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਲਈ ਇਕ ਯਤਨ ਕੀਤਾ ਹੈ। ਫੂਲਕਾ ਨੇ ਐੱਨ. ਆਰ. ਆਈਜ਼ ਨੂੰ ਇਹ ਕਿਹਾ ਹੈ ਕਿ ਉਹ ਅੱਗੇ ਆ ਕੇ ਆਪਣੇ ਇਲਾਕਿਆਂ 'ਚ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਮਕਸਦ ਨਾਲ 5000 ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕਰਨ। ਫੂਲਕਾ ਨੇ ਇਹ ਵੀ ਕਿਹਾ ਕਿ ਬੇਜ਼ਮੀਨੇ ਕਿਸਾਨ ਜੋ ਠੇਕੇ 'ਤੇ ਖੇਤੀ ਕਰਦੇ ਹਨ, ਉਨ੍ਹਾਂ ਨੂੰ ਵਿੱਤੀ ਤੌਰ 'ਤੇ ਪ੍ਰਦਾਨ ਕੀਤੀ ਜਾਣ ਵਾਲੀ ਮਦਦ ਪਹਿਲ ਦੇ ਆਧਾਰ 'ਤੇ ਕੀਤੀ ਜਾਵੇਗੀ। ਇਥੇ ਇਹ ਦੱਸ ਦੇਈਏ ਕਿ ਕਿਸਾਨ ਰਾਹਤ ਸਕੀਮ ਅਧੀਨ ਪਿਛਲੀ ਕਣਕ ਦੀ ਫਸਲ ਦੇ ਸਮੇਂ ਹਲਕਾ ਦਾਖਾ 'ਚ ਜਿਨ੍ਹਾਂ ਕਿਸਾਨਾਂ ਦੀ ਫਸਲ ਅੱਗ ਲੱਗਣ ਦੇ ਕਾਰਨ ਸੜ ਕੇ ਸੁਆਹ ਹੋ ਗਈ ਸੀ। ਉਨ੍ਹਾਂ ਨੂੰ ਇਸ ਸਕੀਮ ਤਹਿਤ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਸੀ।