ਹਰਵਿੰਦਰ ਕੌਰ ਮਿੰਟੀ ਬੋਲੀ, ਕੈਪਟਨ ਨੂੰ ਸਿਰਫ 'ਨੂਰ' ਦੀ ਚਿੰਤਾ, ਚਿੱਠੀ ਲਿਖ ਮੰਗੀ ਇੱਛਾ ਮੌਤ

Saturday, Aug 08, 2020 - 09:59 PM (IST)

ਹਰਵਿੰਦਰ ਕੌਰ ਮਿੰਟੀ ਬੋਲੀ, ਕੈਪਟਨ ਨੂੰ ਸਿਰਫ 'ਨੂਰ' ਦੀ ਚਿੰਤਾ, ਚਿੱਠੀ ਲਿਖ ਮੰਗੀ ਇੱਛਾ ਮੌਤ

ਜਲੰਧਰ (ਚੋਪੜਾ)— ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਪਰਿਵਾਰ 'ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਾਉਣ ਵਾਲੀ ਹਰਵਿੰਦਰ ਕੌਰ ਮਿੰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੂੰ ਚਿੱਠੀ ਲਿਖ ਕੇ ਇੱਛਾ ਮੌਤ ਦੀ ਮੰਗ ਕੀਤੀ ਹੈ। ਮਿੰਟੀ ਨੇ ਦੋਸ਼ ਲਾਇਆ ਕਿ ਉਹ ਆਪਣੇ ਨਾਲ ਹੋਈ ਜ਼ਿਆਦਤੀ ਸਬੰਧੀ ਜਲੰਧਰ ਪੁਲਸ ਕੋਲ ਵਿਜੇ ਸਾਂਪਲਾ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਬਹੁਤ ਸਾਰੀਆਂ ਦਰਖ਼ਾਸਤਾਂ ਦੇ ਚੁੱਕੀ ਹੈ ਪਰ ਅੱਜ ਤੱਕ ਉਨ੍ਹਾਂ 'ਚੋਂ ਕਿਸੇ 'ਤੇ ਵੀ ਕਾਰਵਾਈ ਨਹੀਂ ਹੋਈ। ਉਸ ਨੇ ਕਿਹਾ ਕਿ ਸਾਲ 2017 'ਚ ਐੱਫ. ਆਈ. ਆਰ. ਨੰਬਰ 88 ਹੋਣ ਦੇ ਬਾਵਜੂਦ ਸਿਆਸੀ ਪਾਰਟੀਆਂ ਦੀ ਮਿਲੀਭੁਗਤ ਕਾਰਣ ਦੋਸ਼ੀਆਂ ਨੂੰ ਅੱਜ ਤੱਕ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਦਾ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਪਿਛਲੇ ਕਰੀਬ 4 ਸਾਲਾਂ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਦਿਮਾਗੀ ਅਤੇ ਸਰੀਰਕ ਕਸ਼ਟ ਝੱਲ ਰਹੀ ਹੈ। ਉਸ ਨੂੰ ਬਲੈਕਮੇਲਿੰਗ ਕਰਨ ਅਤੇ ਅਪਸ਼ਬਦ ਬੋਲਦੇ ਰੈਲੀ ਕੱਢੀ ਗਈ ਅਤੇ ਧਰਨੇ ਲਾਏ ਗਏ, ਜਿਸ ਕਾਰਨ ਪਿਛਲੇ ਸਾਲਾਂ ਤੋਂ ਉਹ ਮਾਨਸਿਕ ਕਸ਼ਟ ਝੱਲ ਰਹੀ ਹੈ, ਜੋ ਕਿ ਹੁਣ ਬਰਦਾਸ਼ਤ ਤੋਂ ਬਾਹਰ ਹੈ।

ਇਹ ਵੀ ਪੜ੍ਹੋ: ਪੰਜਾਬ ''ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ

ਮਿੰਟੀ ਨੇ ਕਿਹਾ ਕਿ ਐੱਫ. ਆਈ. ਆਰ. ਨੰਬਰ 121/2017 ਥਾਣਾ ਸਦਰ, ਜੋ ਕਿ ਹੁਣ ਥਾਣਾ ਕੈਂਟ 'ਚ ਹੈ, ਵਿਚ ਜਲੰਧਰ ਪੁਲਸ ਦੇ ਅਧਿਕਾਰੀਆਂ ਨੇ ਉਸ ਨੂੰ ਮੌਕਾ-ਏ-ਵਾਰਦਾਤ ਤੋਂ ਅਗਵਾ ਕਰਕੇ ਬਿਨਾਂ ਕਿਸੇ ਰਿਕਾਰਡ ਤੋਂ ਪਹਿਲਾਂ ਥਾਣਾ ਕੈਂਟ 'ਚ ਤੰਗ-ਪ੍ਰੇਸ਼ਾਨ ਕੀਤਾ, ਫਿਰ ਬਿਨਾਂ ਕਿਸੇ ਕਾਰਨ ਨਕੋਦਰ ਰੋਡ 'ਤੇ ਨਾਰੀ ਨਿਕੇਤਨ 'ਚ ਰੱਖਣ ਅਤੇ ਰਾਤ ਤੋਂ ਲੈ ਕੇ ਦੂਜੇ ਦਿਨ ਸ਼ਾਮ ਤੱਕ ਥਾਣਾ ਡਵੀਜ਼ਨ ਨੰਬਰ 7 ਅਤੇ ਥਾਣਾ ਸਦਰ ਵਿਚ ਮਹਿਲਾ ਕਰਮਚਾਰੀਆਂ 'ਤੇ ਨਾਰੀ ਨਿਕੇਤਨ ਦੇ ਚੇਅਰਮੈਨ ਵੱਲੋਂ ਸਿਆਸੀ ਪਾਰਟੀ ਨਾਲ ਮਿਲੀਭੁਗਤ ਕਰਕੇ ਕੁੱਟਮਾਰ ਅਤੇ ਦਿਮਾਗੀ ਅਤੇ ਸਰੀਰਕ ਤੌਰ 'ਤੇ ਤੰਗ-ਪਰੇਸ਼ਾਨ ਕੀਤਾ ਗਿਆ, ਜਿਸ ਦੀ ਪੁਸ਼ਟੀ ਲਈ ਐੱਮ. ਐੱਲ. ਆਰ. ਵੀ ਦਰਜ ਕਰਵਾਈ ਗਈ ਸੀ। ਮਿੰਟੀ ਨੇ ਮੰਗ ਕੀਤੀ ਕਿ ਉਸ ਵੱਲੋਂ ਦਿੱਤੀ ਗਈ ਕਾਲ ਡਿਟੇਲ ਅਤੇ ਫੋਟੋ ਨੂੰ ਗਾਇਬ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸ ਦੀ ਫੇਸਬੁੱਕ ਆਈ. ਡੀ. 'ਤੇ ਆਏ ਆਈ. ਪੀ. ਐਡਰੈੱਸ ਨੂੰ ਖੁਰਦ-ਬੁਰਦ ਕਰਕੇ ਦੋਸ਼ੀਆਂ ਨੂੰ ਬਚਾਉਣ ਵਾਲੇ ਅਧਿਕਾਰੀਆਂ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਹੁਣ ਸਤਲੁਜ ਦਾ ਪਾਣੀ ਹੋਇਆ ਜ਼ਹਿਰੀਲਾ, ਮੱਛੀਆਂ ਸਣੇ ਵੱਡੀ ਗਿਣਤੀ 'ਚ ਜਲ ਜੀਵਾਂ ਦੇ ਮਰਨ ਦਾ ਖਦਸ਼ਾ

ਉਸ ਨੇ ਕਿਹਾ ਕਿ ਗਰੀਨ ਮਾਡਲ ਟਾਊਨ ਨਿਵਾਸੀ ਦੀਪਕ ਲੂਥਰਾ ਨੇ ਉਸ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਰਚੀ ਸੀ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਦਰਜ ਹੋਏ ਕੇਸ ਵਿਚ ਜਾਣਬੁੱਝ ਕੇ ਜਲੰਧਰ ਪੁਲਸ ਵਲੋਂ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਸ ਨੇ ਇਹ ਵੀ ਕਿਹਾ ਕਿ ਵਿਰੋਧੀ ਪਾਰਟੀ ਵਲੋਂ ਉਸ ਨੂੰ 2 ਵਾਰ ਜਾਨੋਂ ਮਾਰਨ ਦੀ ਸਾਜ਼ਿਸ਼ ਕੀਤੀ ਗਈ, ਜਿਸ ਸਬੰਧੀ ਪੁਲਸ ਕੋਲ ਸਾਰੀ ਜਾਣਕਾਰੀ ਅਤੇ ਰਿਕਾਰਡਿੰਗ ਹੋਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਉਹ ਦਿਮਾਗੀ ਤੌਰ 'ਤੇ ਇੰਨੀ ਪਰੇਸ਼ਾਨ ਹੋ ਗਈ ਹੈ ਕਿ ਉਸ ਦੀ ਸਿਹਤ ਖਰਾਬ ਰਹਿਣ ਲੱਗੀ ਹੈ। ਇਸ ਦਿਮਾਗੀ ਪਰੇਸ਼ਾਨੀ ਕਾਰਨ ਜੇਕਰ ਉਹ ਖੁਦ ਨੂੰ ਕੁਝ ਕਰ ਲੈਂਦੀ ਹਾਂ ਜਾਂ ਉਸ ਦਾ ਕੋਈ ਕਤਲ ਕਰ ਦਿੰਦਾ ਹੈ ਤਾਂ ਉਸ ਦੀ ਮੌਤ ਲਈ ਜ਼ਿੰਮੇਵਾਰ ਸੋਫੀ ਪਿੰਡ ਦੇ ਲੋਕ, ਸਾਂਪਲਾ ਪਰਿਵਾਰ, ਤਤਕਾਲੀ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ, ਸਿਟ ਦੀਆਂ ਟੀਮਾਂ ਦੇ ਇੰਚਾਰਜ ਅਤੇ ਮੈਂਬਰਾਂ ਸਮੇਤ ਡੀ. ਸੀ. ਪੀ. ਅਰੁਣ ਸੈਣੀ ਹੋਣਗੇ।

ਕੈਪਟਨ ਨੂੰ ਟਿਕਟਾਕ ਵਾਲੀ ਨੂਰ ਤੋਂ ਇਲਾਵਾ ਨਹੀਂ ਦਿਸਦਾ ਪੰਜਾਬ ਦੀਆਂ ਬੇਟੀਆਂ ਦਾ ਦਰਦ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ 'ਚ ਮਿੰਟੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ ਟਿਕਟਾਕ ਵਾਲੀ ਨੂਰ ਦੀ ਹੀ ਚਿੰਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪੰਜਾਬ ਦੀਆਂ ਹੋਰ ਬੇਟੀਆਂ ਦਾ ਦਰਦ ਦਿਖਾਈ ਨਹੀਂ ਦਿੰਦਾ। ਮਿੰਟੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਹੋਰ ਮੁੱਦਿਆਂ ਦਾ ਧਿਆਨ ਨਹੀਂ ਹੈ, ਉਨ੍ਹਾਂ ਨੂੰ ਸਿਰਫ ਕਾਮੇਡੀ ਕਰਨ ਵਾਲੇ ਕਲਾਕਾਰ ਹੀ ਪਸੰਦ ਹਨ, ਜਦਕਿ ਅੱਜ ਪੰਜਾਬ ਦੇ ਹਸਪਤਾਲਾਂ ਨੂੰ ਇਲਾਜ ਲਈ ਬਹੁਤ ਸਾਮਾਨ ਚਾਹੀਦਾ ਹੈ, ਜੋ ਕਿ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਕੈਪਟਨ ਸਾਹਿਬ ਤਾਂ ਸਿਰਫ ਨੂਰ ਦੀ ਕਾਮੇਡੀ ਦੇਖ ਣ ਵਿਚ ਮਸਤ ਹਨ।
ਇਹ ਵੀ ਪੜ੍ਹੋ: ਅੱਧੀ ਰਾਤ ਵੇਲੇ ਗਾਡਰ ਨਾਲ ਲਟਕਦੀ ਮਾਂ ਦੀ ਲਾਸ਼ ਨੂੰ ਵੇਖ 5 ਸਾਲਾ ਮਾਸੂਮ ਦੇ ਉੱਡੇ ਹੋਸ਼


author

shivani attri

Content Editor

Related News