ਹਰਸੁਖਵਿੰਦਰ ਸਿੰਘ ਬੱਬੀ ਬਾਦਲ ਨੇ ਕਿਸਾਨਾਂ ਦੇ ਹੱਕ ''ਚ ਕੀਤੀ ਅਹਿਮ ਪ੍ਰੈੱਸ ਕਾਨਫ਼ਰੰਸ

06/20/2024 6:35:04 PM

ਚੰਡੀਗੜ੍ਹ- ਹਰਸੁਖਵਿੰਦਰ ਸਿੰਘ ਬੱਬੀ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਪ੍ਰੈੱਸ  ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਕੋਸ਼ਿਸ਼ ਕਰਦੀਆਂ ਰਹੀਆਂ ਕਿ ਸਾਨੂੰ ਐੱਮ. ਐੱਸ. ਪੀ. 'ਤੇ ਕਾਨੂੰਨ ਬਣਾ ਕੇ ਦਿਓ ਅਤੇ ਕਿਹਾ ਕਿ ਜੇਕਰ ਐੱਮ. ਐੱਸ. ਪੀ. ਤੋਂ ਹੇਠਾਂ ਕੋਈ ਵੀ ਫ਼ਸਲ ਵਿਕਦੀ ਹੈ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਹੋਵੇ। ਉਨ੍ਹਾਂ ਕਿਹਾ  ਭਾਰਤ ਸਰਕਾਰ ਐੱਮ. ਐੱਸ. ਪੀ. 5 ਤੋਂ 7 ਫੀਸਦੀ ਵਧਾ ਰਹੀ ਅਤੇ ਕਹਿ ਰਹੀ ਕਿ ਬਹੁਤ ਵੱਡਾ ਅਹਿਸਾਨ ਕੀਤਾ ਹੈ। ਉਨ੍ਹਾਂ ਕਿਹਾ ਪਿਊਸ਼ ਗੋਇਲ ਨੇ ਖੁਦ ਮਨਿਆ ਹੈ ਕਿ 83 ਫੀਸਦੀ ਫ਼ਸਲ ਇਸ ਦੇਸ਼ 'ਚ ਐੱਮ. ਐੱਸ. ਪੀ. ਤੋਂ ਘੱਟ ਵਿਕਦੀ ਹੈ। ਉਨ੍ਹਾਂ ਕਿਹਾ ਜਿਥੇ 50 ਫੀਸਦੀ ਵਾਧਾ ਹੋਣਾ ਚਾਹੀਦਾ ਸੀ ਉੱਥੇ ਇਹ 5 ਤੋਂ 7 ਫੀਸਦੀ ਕਰ ਰਹੇ ਹਨ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਸ ਦੌਰਾਨ ਹਰਸੁਖਵਿੰਦਰ ਸਿੰਘ ਨੇ ਜਾਖੜ ਨੇ ਤੰਜ ਕੱਸਦਿਆਂ ਕਿਹਾ ਜਾਖੜ ਸਾਬ੍ਹ ਕਦੇ ਤਾਂ ਕਿਸਾਨ ਦਾ ਪੁੱਤ ਬਣਨ ਦਾ ਫਰਜ਼ ਅਦਾ ਕਰ ਦਿਓ। 2013 'ਚ ਕਿਹਾ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਪਰ ਇਸ ਦੀ ਜਗ੍ਹਾ ਕਿਸਾਨਾਂ ਦੀਆਂ ਖੁਦਕੁਸ਼ੀਆਂ, ਮਹਿੰਗਾਈ, ਪੈਟਰੋਲ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਜੇਕਰ ਅਡਾਨੀ ਅੰਬਾਨੀ ਦੀਆਂ ਇੰਡਸਟਰੀ ਪਾਲਸੀਆਂ ਬਣ ਸਕਦੀਆਂ ਹਨ ਤਾਂ ਕਿਸਾਨ ਜਥੇਬੰਦੀਆਂ ਨੂੰ ਕੋਲ ਬੁਲਾ ਕੇ ਭਾਜਪਾ ਕਿਸਾਨਾਂ ਦੀਆਂ ਪਾਲਸੀਆਂ ਕਿਉਂ ਨਹੀਂ ਬਣਾ ਰਹੀ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਉਨ੍ਹਾਂ ਕਿਹਾ ਮੈਂ ਭਾਜਪਾ ਨੂੰ ਕਹਾਂਗਾ ਜੇਕਰ ਕਿਸਾਨਾਂ ਨਾਲ ਹੀ ਧੋਖਾ ਕਰੋਗੇ ਤਾਂ ਦੇਸ਼ ਕਦੇ ਤਾਕਤਵਰ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਭਾਜਪਾ ਦੀ ਵਿਚਾਰ ਧਾਰਾ ਪਤਾ ਲੱਗੀ ਹੈ ਕਿ ਜਦੋਂ ਕਿਸਾਨ ਦਿੱਲੀ ਗਏ ਤਾਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਗਈ ਸਗੋਂ ਇਸ ਵਾਰ ਉਨ੍ਹਾਂ ਦੇ ਜ਼ੁਲਮ ਵੀ ਕੀਤਾ ਗਿਆ ਹੈ। ਭਾਜਪਾ ਦੀ ਸਿਆਸਤ ਇਹ ਹੈ ਕਿ ਭੋਜਨ ਕਿਸਾਨ ਪੈਦਾ ਕਰੇ ਪਰ ਮੁਨਾਫਾ ਬਿਚੌਲੀਏ ਕਮਾਉਣ। ਉਨ੍ਹਾਂ ਕਿਹਾ ਇੰਨੀ ਗਰਮੀ 'ਚ ਜਿਥੇ ਲੋਕ ਏ. ਸੀ.  'ਚ ਬੈਠ ਰਹੇ ਹਨ ਪਰ ਉਥੇ ਕਿਸਾਨ ਖੇਤਾਂ 'ਚ ਕੰਮ ਕਰ ਰਿਹਾ ਹੈ ਪਰ ਇਨ੍ਹਾਂ ਦਾ ਮੁਲ ਮੰਡੀ 'ਚ ਕੋਈ ਅਫ਼ਸਰ ਕਰ ਜਾਂਦਾ ਹੈ ਅਤੇ ਕਈ ਖਾਮੀਆਂ ਵੀ ਕੱਢਦੇ ਹਨ। ਉਨ੍ਹਾਂ ਕਿਹਾ ਪੰਜਾਬ ਲੀਡਰਸ਼ਿਪ ਭਾਜਪਾ ਨੂੰ ਕਹਾਂਗੇ ਕਿ ਡਰਾਮਾ ਛੱਡ ਕੇ ਕਿਸਾਨਾਂ ਦੇ ਜ਼ਖ਼ਮਾ ਦੇ ਨਮਕ ਨਾ ਛਿੜਕੋ। ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕਿਸਾਨਾਂ ਨਾਲ ਬੈਠ ਕੇ ਪਾਲਸੀਆਂ ਬਣਨ। 

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਪਿਓ-ਪੁੱਤ ਦੀ ਹੋਈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Shivani Bassan

Content Editor

Related News