ਅਕਾਲੀ ਦਲ ਲਈ ਖ਼ਤਰੇ ਦੀ ਘੰਟੀ, ਸੁਖਬੀਰ ਬਾਦਲ ਖ਼ਿਲਾਫ਼ ਉੱਠੀ ਵੱਡੀ ਬਗਾਵਤ

Thursday, Jun 13, 2024 - 06:42 PM (IST)

ਅਕਾਲੀ ਦਲ ਲਈ ਖ਼ਤਰੇ ਦੀ ਘੰਟੀ, ਸੁਖਬੀਰ ਬਾਦਲ ਖ਼ਿਲਾਫ਼ ਉੱਠੀ ਵੱਡੀ ਬਗਾਵਤ

ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਵੱਡੀ ਹਾਰ ਮਿਲਣ ਤੋਂ ਬਾਅਦ ਪਾਰਟੀ ਦੇ ਅੰਦਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਵਧਣ ਲੱਗਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਸਿਆਸੀ ਸਕੱਤਰ ਤੇ ਬੁਲਾਰਾ ਚਰਨਜੀਤ ਸਿੰਘ ਬਰਾੜ ਨੇ ਜਿੱਥੇ ਪਾਰਟੀ ਪ੍ਰਧਾਨ ਬਦਲਣ ਦੀ ਮੰਗ ਕੀਤੀ ਹੈ, ਉਥੇ ਹੀ ਪੰਚ ਪ੍ਰਧਾਨੀ ਕਮੇਟੀ ਦੇ ਗਠਨ ਕਰਨ ਦੇ ਨਾਲ-ਨਾਲ ਕੁਝ ਸੁਝਾਅ ਵੀ ਦਿੱਤੇ ਹਨ। ਪਾਰਟੀ ਪ੍ਰਧਾਨ ਦੇ ਨਾਂ ਖੁੱਲ੍ਹੀ ਚਿੱਠੀ ਜਾਰੀ ਕਰਦਿਆਂ ਚਰਨਜੀਤ ਬਰਾੜ ਨੇ ਕਿਹਾ ਕਿ ਮੈਂ ਚੋਣਾਂ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਸਮਾਂ ਨਾ ਮਿਲਣ ਕਰਕੇ ਮੈਂਨੂੰ ਖੁੱਲ੍ਹੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ। ਬੇਨਤੀ ਹੈ ਕਿ ਪਾਰਟੀ ਦੇ ਵਡੇਰੇ ਹਿੱਤਾਂ ਲਈ ਇਕ ਪੰਚ ਪ੍ਰਧਾਨੀ ਬਣਾ ਦਿਉ। ਜਿਸ ਵਿਚ ਬਲਵਿੰਦਰ ਸਿੰਘ ਭੁੰਦੜ ਕਨਵੀਨਰ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ, ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ, ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐੱਸਸੀ ਵਿੰਗ ਮੈਂਬਰ, ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ, ਐੱਨ. ਕੇ ਸ਼ਰਮਾਂ ਪ੍ਰਧਾਨ ਟਰੇਡ ਤੇ ਇੰਡਸਟਰੀ ਵਿੰਗ ਮੈਂਬਰ ਅਤੇ ਮੈਂਨੂੰ ਉਸ ਵਿਚ ਮੈਂਬਰ ਸਕੱਤਰ ਬਿਨਾਂ ਵੋਟ ਦੇ ਅਧਿਕਾਰ ਤੋਂ ਬਣਾਇਆ ਜਾਵੇ। ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਮੈਂਬਰ ਹੋਰ ਵੀ ਹੋ ਸਕਦੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ

ਇਹ ਐਲਾਨ ਕਰੋ ਕਿ ਇਹ ਪ੍ਰਜੀਡੀਅਮ (ਪ੍ਰਧਾਨਗੀ ਮੰਡਲ) 14 ਦਸੰਬਰ 2024 ਤੱਕ ਹੈ ਜਦੋਂ ਤੱਕ ਨਵੀ ਭਰਤੀ ਹੋ ਕੇ ਨਵੇ ਡੈਲੀਗੇਟਾਂ ਰਾਹੀਂ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ। ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰਜੀਡੀਅਮ ਬਣੇ ਉਹ ਕਰੇਗੀ। ਜਿਸ ਵਿਚ ਆਉਣ ਵਾਲੀਆਂ ਜ਼ਿਮਨੀ ਚੋਣਾਂ ਲੜਨਾਂ, ਐੱਸਜੀਪੀਸੀ ਦੀਆਂ ਵੋਟਾਂ ਬਣਾਉਣਾਂ ਅਤੇ ਜੇਕਰ ਜਨਰਲ ਇਲੈਕਸ਼ਨ ਆਉਦੀ ਹੈ ਉਹ ਲੜਾਉਣੀ, ਜੇਕਰ ਜਨਰਲ ਚੋਣਾਂ ਨਹੀ ਆਉਂਦੀਆਂ ਤਾਂ ਨਵੰਬਰ ਵਿਚ ਐੱਸਜੀਪੀਸੀ ਮੈਂਬਰਾਂ ਤੋਂ ਐੱਸਜੀਪੀਸੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੀ ਚੋਣ ਕਰਾਉਣੀ, ਪਾਰਟੀ ਦੀ ਭਰਤੀ ਆਦਿ ਸਾਰੇ ਸਿਆਸੀ ਕੰਮ ਪ੍ਰਜੀਡੀਅਮ ਦੇਖੇਗੀ। ਤੁਸੀ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪਹਿਰਾ ਦੇਵਾਂਗਾਂ।

ਇਹ ਵੀ ਪੜ੍ਹੋ : ਫੌਜੀ ਬਣ ਕੇ ਘਰ ਪਰਤਿਆ ਦਿਹਾੜੀਦਾਰ ਪਿਓ ਦਾ ਪੁੱਤ, ਮਾਂ ਨੂੰ ਸਲੂਟ ਮਾਰ ਪੂਰਾ ਕੀਤਾ ਸੁਫ਼ਨਾ

ਦੂਸਰਾ ਜੋ ਅਸੀਂ ਮੁਆਫ਼ੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਖੰਡਪਾਠ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਮੰਗ ਚੁੱਕੇ ਹਾਂ ਮੈਂ ਉਸ ਸਮੇਂ ਵੀ ਮੁਆਫ਼ੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜ਼ੁਬਾਨੀ ਅਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮੁਆਫ਼ੀ ਵਿਧੀ-ਵਿਧਾਨ ਮੁਤਾਬਕ ਲਿਖ ਕੇ ਮੰਗ ਲਈਏ ਜੋ ਸਜ਼ਾ ਸ੍ਰੀ ਅਕਾਲ ਤਖ਼ਤ ਲਾਵੇ ਉਹ ਨਿਮਾਣੇ ਸਿੱਖ ਵਾਂਗ ਭੁਗਤੀਏ ਪ੍ਰਮਾਤਮਾਂ ਭਲੀ ਕਰੇਗਾ ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰ੍ਹਾਂ ਇਹ ਸਲਾਹ ਵੀ ਉਸ ਸਮੇਂ ਨਹੀਂ ਮੰਨੀ ਗਈ। ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਹੈ ! ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੈ ਤਾਂ ਹੀ ਇੰਨਾਂ ਮਾੜਾ ਹਾਲ ਹੋ ਰਿਹਾ ਹੈ। ਬੀਬਾ ਹਰਸਿਮਰਤ ਕੌਰ ਜੀ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ-ਨਾਲ ਉਹ ਡੇਰੇ ਦੀ ਮੁਆਫ਼ੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ। ਜੇਕਰ ਪੰਚ ਪ੍ਰਧਾਨੀ ਨਹੀਂ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮੁਆਫ਼ੀ ਮੰਗ ਜ਼ਰੂਰ ਲਈਏ ਜੀ।

ਇਹ ਵੀ ਪੜ੍ਹੋ : ਚਾਵਾਂ ਨਾਲ ਵਿਆਹੀ ਧੀ ਨੂੰ ਲਾਸ਼ ਬਣੀ ਦੇਖ ਕੰਬ ਗਿਆ ਪਿਤਾ, ਬੋਲਿਆ ਬੁਲੇਟ ਮੰਗਦੇ ਸੀ ਸਹੁਰੇ

ਤੀਸਰਾ ਸੁਝਾਅ ਹੈ ਪਾਰਟੀ ਇਕ ਮਹੀਨੇ ਵਿਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਮੁਆਫ਼ੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ ਇਕ ਮਹੀਨਾਂ ਚੱਲ ਕੇ ਦੇਖ ਲਓ। ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ 'ਤੇ ਤੰਗਦਿੱਲ ਇਨਸਾਨ, ਅਫਸਰਾਂ ਤੇ ਤਨਖ਼ਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਹੈ। ਉੱਥੇ ਹੁਣ ਇਕ ਮਹੀਨਾਂ ਲੋਕਾਂ ਦੀ ਇੱਛਾ ਮੁਤਾਬਕ ਸਖ਼ਤ ਫੈਸਲੇ ਲੈ ਕੇ ਦੇਖੋ। ਪਾਰਟੀ ਵੀ ਚੜਦੀ ਕਲਾ ਵਿਚ ਚੱਲੇਗੀ, ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ। ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ। 

ਇਹ ਵੀ ਪੜ੍ਹੋ : ਜਲੰਧਰ : ਧੀ ਦੇ ਵਿਆਹ ਲਈ ਸਬਜੀ ਲੈਣ ਜਾ ਰਹੇ ਪਿਓ-ਪੁੱਤ ਦੀ ਦਰਦਨਾਕ ਮੌਤ, ਖੂਨ ਨਾਲ ਲਾਲ ਹੋ ਗਈ ਸੜਕ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News