'ਬੰਟੀ-ਬਬਲੀ' ਹੈ ਸਿੱਧੂ ਤੇ ਮਨਪ੍ਰੀਤ ਦੀ ਜੋੜੀ : ਹਰਸਿਮਰਤ (ਵੀਡੀਓ)

09/16/2017 7:22:02 PM

ਬਠਿੰਡਾ (ਅਮਿਤ ਸ਼ਰਮਾ) : ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਦੇ ਦੋ ਉੱਘੇ ਮੰਤਰੀਆਂ 'ਤੇ ਚੁਟਕੀ ਲਈ ਹੈ। ਬਠਿੰਡਾ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਬੰਟੀ ਬਬਲੀ ਦਾ ਨਾਂ ਦੇ ਕੇ ਉਨ੍ਹਾਂ ਦੇ ਕੰਮ ਕਾਜ 'ਤੇ ਸਵਾਲ ਚੁੱਕੇ ਹਨ। ਅਕਾਲੀ ਆਗੂ ਦਾ ਕਹਿਣਾ ਹੈ ਕਿ ਇਹ ਦੋਵੇਂ ਆਗੂ ਮੁੱਖ ਮੰਤਰੀ ਬਣਨ ਦੀ ਚਾਹ ਵਿਚ ਹਨ।
ਅਕਾਲੀ ਦਲ ਵਲੋਂ ਕੈਪਟਨ ਦੇ ਅਹਿਮ ਮੰਤਰੀਆਂ 'ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਇਕ ਦਿਨ ਪਹਿਲਾਂ ਹੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਅੰਮ੍ਰਿਤਸਰ ਵਿਖੇ ਦੋਵਾਂ ਆਗੂਆਂ ਨੂੰ ਵਿਭਾਗ ਬਦਲਣ ਦੀ ਸਲਾਹ ਦਿੱਤੀ ਗਈ ਸੀ।


Related News