ਵੱਡੇ ਰਾਜੇ ਦੇ ਝੂਠੇ ਪ੍ਰਚਾਰ ਦਾ ਪੰਜਾਬ ਦੇ ਲੋਕ ਹੰਢਾ ਰਹੇ ਨੇ ਸੰਤਾਪ : ਹਰਸਿਮਰਤ
Sunday, Apr 28, 2019 - 12:43 PM (IST)

ਬੁਢਲਾਡਾ (ਮਨਜੀਤ, ਬਾਂਸਲ)— ਮੈਂ ਦਸ ਸਾਲ ਸੇਵਾਦਾਰ ਬਣ ਕੇ ਜਿੱਥੇ ਲੋਕਾਂ ਦੀ ਸੇਵਾ ਕੀਤੀ, ਉਥੇ ਹੀ ਵਿਕਾਸ ਕਾਰਜਾਂ ਲਈ ਦਿਲ ਖੋਲ੍ਹ ਕੇ ਗ੍ਰਾਂਟਾਂ ਦਿੱਤੀਆਂ ਅਤੇ ਆਪਣੇ ਲੋਕ ਸਭਾ ਹਲਕਾ ਬਠਿੰਡਾ ਲਈ ਏਮਜ਼ ਹਸਪਤਾਲ, ਏਅਰਪੋਰਟ ਅਤੇ ਹਾਈਵੇ ਸੜਕਾਂ ਦੇ ਨਿਰਮਾਣ ਕੇਂਦਰ ਸਰਕਾਰ ਤੋਂ ਕਰਵਾਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਚੱਕ ਅਲੀਸ਼ੇਰ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਵੀ ਵਾਅਦਾ ਲੋਕਾਂ ਨਾਲ ਕੀਤਾ, ਉਸ ਨੂੰ ਪੂਰਾ ਕਰਨ ਦਾ ਯਤਨ ਕੀਤਾ। ਅਖੀਰ 'ਚ ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਇਕ ਵੱਡੇ ਰਾਜੇ ਵੱਲੋਂ ਝੂਠ ਦਾ ਸੰਤਾਪ ਪੰਜਾਬ ਦੇ ਲੋਕ ਹੰਢਾ ਰਹੇ ਹਨ ਅਤੇ ਹੁਣ ਗਿੱਦੜਬਾਹਾ ਤੋਂ ਆਏ ਛੋਟੇ ਰਾਜੇ ਨੇ ਗੱਪ ਬੋਲਣ ਦੀ ਝੜੀ ਲਗਾਈ ਹੋਈ ਹੈ।ਇਸ ਮੌਕੇ ਹਲਕਾ ਬੁਢਲਾਡਾ ਦੇ ਨਿਗਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਪ੍ਰਧਾਨ ਗੁਰਮੇਲ ਸਿੰਘ, ਯੂਥ ਆਗੂ ਦਵਿੰਦਰ ਸਿੰਘ ਚੱਕ ਅਲੀਸ਼ੇਰ, ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸ਼ਹਿਰ ਬੁਢਲਾਡਾ ਦੇ ਐੱਮ. ਸੀ. ਸਾਹਿਬਾਨ ਮੌਜੂਦ ਸਨ।