ਸੁਲਤਾਨਪੁਰ ਲੋਧੀ ਦੇ ਨੌਜਵਾਨ ਨੇ ਬਣਾਇਆ ਵਰਲਡ ਰਿਕਾਰਡ, ਅੰਗੂਠੇ ਦੇ ਸਹਾਰੇ ਲਾਏ 40 ਸਕਿੰਟ ’ਚ 40 ਪੁਸ਼ਅੱਪ

08/18/2021 6:27:13 PM

ਜਲੰਧਰ/ਸੁਲਤਾਨਪੁਰ ਲੋਧੀ— ਨੌਜਵਾਨਾਂ ਨੂੰ ਫਿੱਟਨੈਸ ਲਈ ਪੁਸ਼ਅੱਪ ਕਰਦੇ ਦੇਖਣਾ ਆਮ ਗੱਲ ਹੈ, ਪਰ ਪੁਸ਼ਅੱਪ ਲਾ ਕੇ ਰਿਕਾਰਡ ਬਣਾਉਣਾ ਖ਼ਾਸ ਗੱਲ ਹੈ। 15 ਅਗਸਤ ਨੂੰ ਜਲੰਧਰ ਹਾਈਟਸ ’ਚ ਹਰਪ੍ਰੀਤ ਸਿੰਘ ਵਿੱਕੀ ਦਿਓਲ ਨੇ 3 ਫੁੱਟ ਉੱਚੀ ਰਾਡ ’ਤੇ ਆਪਣੇ ਅੰਗੂਠਿਆਂ ਦੇ ਸਹਾਰੇ 40 ਸਕਿੰਟ ’ਚ 40 ਪੁਸ਼ਅੱਪ ਲਾ ਕੇ ਆਪਣਾ ਨਾਂ ਵਰਲਡ ਬੁੱਕ ਆਫ ਰਿਕਾਰਡ ਲੰਡਨ ’ਚ ਦਰਜ ਕਰਾ ਕੇ ਪੰਜਾਬ ਦਾ ਨਾਂ ਰੌਸਨ ਕੀਤਾ ਹੈ। ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਕਰਾਟੇ ’ਚ ਬਲੈਕ ਬੈਲਟ ਹਰਪ੍ਰੀਤ ਸਿੰਘ ਉਰਫ਼ ਵਿੱਕੀ ਦਿਓਲ ਇਸ ਤੋਂ ਪਹਿਲਾਂ ਵੀ ਕਈ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਫਗਵਾੜਾ ਦੀ 7 ਸਾਲ ਦੀ ‘ਕਰਾਟੇ ਕਿਡ’ ਨੇ ਤਾਈਕਵਾਂਡੋ ’ਚ ਜਿੱਤਿਆ ਸੋਨ ਤਮਗ਼ਾ, ਇਸ ਤੋਂ ਹੋਈ ਸੀ ਪ੍ਰੇਰਿਤ

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਲਈ ਦੋ ਅਟੈਂਪਟ ਕਰ ਚੁੱਕੇ ਹਨ
2017 ’ਚ ਹੰਸਰਾਜ ਸਟੇਡੀਅਮ ’ਚ ਹਰਪ੍ਰੀਤ ਦਿਓਲ ਨੇ ਜ਼ਮੀਨ ’ਤੇ ਅੰਗੂਠਿਆਂ ਦੇ ਸਹਾਰੇ ਇਕ ਮਿੰਟ ’ਚ 59 ਪੁਸ਼ਅੱਪ ਲਾ ਕੇ ਰਿਕਾਰਡ ਬਣਾਇਆ। ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਇੰਡੀਆ ਬੁਕ ਆਫ਼ ਰਿਕਾਰਡ ’ਚ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ 69 ਪੁਸ਼ਅੱਪ ਲਾ ਕੇ ਉਹ ਏਸ਼ੀਆ ਬੁੱਕ ਆਫ ਰਿਕਾਰਡ ਤੇ ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ। ਵਿੱਕੀ ਦਿਓਲ ਨੇ ਦੱਸਿਆ ਕਿ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਲਈ 2 ਅਟੈਂਪਟ ਕਰ ਚੁੱਕੇ ਹਨ ਪਰ ਕੋਵਿਡ ਦੇ ਚਲਦੇ ਅਜੇ ਰਿਜ਼ਲਟ ਪੈਂਡਿੰਗ ਹੈ।
ਇਹ ਵੀ ਪੜ੍ਹੋ : ਕਪੂਰਥਲਾ 'ਚ ਪਤੀ ਨੇ ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ, 7 ਸਾਲ ਪਹਿਲਾਂ ਹੋਈ ਸੀ 'ਲਵ ਮੈਰਿਜ'

ਦੋ ਪੋਲ ’ਤੇ ਅੰਗੂਠੇ ਤੇ ਤੀਜੇ ’ਤੇ ਇਕ ਪੈਰ ਜਦਕਿ ਦੂਜਾ ਪੈਰ ਹਵਾ ’ਚ
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਕਿਸੇ ਨੇ ਇਸ ਤਰ੍ਹਾਂ ਪੁਸ਼ਅੱਪ ਨਹੀਂ ਲਾਏ, ਪਹਿਲੀ ਵਾਰ ਇਹ ਰਿਕਾਰਡ ਬਣਿਆ ਹੈ। ਰਿਕਾਰਡ ਲਈ ਉਨ੍ਹਾਂ ਨੇ ਕਈ ਮਹੀਨੇ ਪ੍ਰੈਕਟਿਸ ਕੀਤੀ। ਦੋਵੇਂ ਹੱਥਾਂ ਦੇ ਅੰਗੂਠੇ ਰਾਡ ’ਤੇ ਰੱਖ ਕੇ ਪਿੱਛੇ ਵਾਲੇ ਪੋਲ ’ਤੇ ਇਕ ਪੈਰ ਰੱਖਣਾ ਤੇ ਦੂਜਾ ਪੈਰ ਹਵਾ ’ਚ ਰੱਖ ਕੇ ਕਾਫ਼ੀ ਮੁਸ਼ਕਲ ਨਾਲ ‘40 ਪੁਸ਼ਅੱਪ ਆਨ ਥਮ ਆਨ ਪੋਲ ਇੰਵੈਂਟ’ ਨੂੰ ਪੂਰਾ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News