ਵੱਡੀ ਖ਼ਬਰ : ਮੁੜ ਐੱਸ. ਟੀ. ਐੱਫ਼. ਦਾ ਚਾਰਜ ਸੰਭਾਲਣਗੇ ਹਰਪ੍ਰੀਤ ਸਿੱਧੂ

Sunday, Jul 04, 2021 - 10:24 PM (IST)

ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ) : ਬੀਤੇ ਕਈ ਮਹੀਨਿਆਂ ਤੋਂ ਐਕਸ ਇੰਡੀਆ ਲੀਵ ’ਤੇ ਪੜ੍ਹਾਈ ਲਈ ਵਿਦੇਸ਼ ਗਏ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਜਲਦ ਹੀ ਦੁਬਾਰਾ ਨਸ਼ੇ ਖ਼ਿਲਾਫ਼ ਬਣੀ ਹੋਈ ਪੰਜਾਬ ਦੀ ਐੱਸ. ਟੀ. ਐੱਫ਼. ਦਾ ਚਾਰਜ ਸੰਭਾਲ ਲੈਣਗੇ। ਦਰਅਸਲ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ 1 ਦਸੰਬਰ, 2020 ਤੋਂ 9 ਜੁਲਾਈ, 2021 ਤੱਕ ਦੀ ਛੁੱਟੀ ਲੈ ਕੇ ਗਏ ਸਨ ਅਤੇ ਉਨ੍ਹਾਂ ਦੇ ਇਸ ਸਮੇਂ ਦੌਰਾਨ ਹੀ ਵਾਪਸ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜ ਪਿਆਰਿਆਂ ਦਾ ਵੱਡਾ ਬਿਆਨ, ਕਿਹਾ ਸੱਤਾ ਲਈ ਸੁਖਬੀਰ ਬਾਦਲ ਨੂੰ ਜੇਲ ਭਿਜਵਾ ਸਕਦੇ ਹਨ ਕੈਪਟਨ

ਇਸ ਦੇ ਮੱਦੇਨਜ਼ਰ ਗ੍ਰਹਿ ਵਿਭਾਗ ਨੇ ਐੱਸ. ਟੀ. ਐੱਫ਼. ਚੀਫ਼ ਦਾ ਵਾਧੂ ਚਾਰਜ ਸੰਭਾਲ ਰਹੇ ਬੀ. ਚੰਦਰਸ਼ੇਖਰ ਨੂੰ ਰਿਲੀਵ ਕਰ ਦਿੱਤਾ ਹੈ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਦੁਬਾਰਾ ਐੱਸ. ਟੀ. ਐੱਫ਼. ਚੀਫ਼ ਦੇ ਤੌਰ ’ਤੇ ਅਹੁਦਾ ਸੰਭਾਲਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ’ਤੇ ਨਵੀਂ ਨਿਯੁਕਤੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਬੀਤੇ ਦਿਨੀਂ ਸੂਬੇ ਵਿਚ ਡਰੱਗ ਮਾਫੀਆ ਖ਼ਿਲਾਫ਼ ਵੱਡੀ ਮੁਹਿੰਮ ਚਲਾਉਣ ਦੇ ਸੰਕੇਤ ਦਿੱਤੇ ਸਨ। ਇਸ ਨੂੰ ਉਸੇ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਫਿਰ ਬੋਲੇ ਨਵਜੋਤ ਸਿੱਧੂ, 18 ਨੁਕਾਤੀ ਏਜੰਡੇ ਦੀ ਸ਼ੁਰੂਆਤ ਬਾਦਲਾਂ ਦੇ ਕੀਤੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਕੇ ਹੋਵੇ

ਹਰਪ੍ਰੀਤ ਸਿੱਧੂ ਬੀ. ਚੰਦਰਸ਼ੇਖਰ ਦੀ ਥਾਂ ਲੈਣਗੇ, ਜੋ ਇਸ ਵੇਲੇ ਐੱਸ. ਟੀ. ਐੱਫ. ਮੁਖੀ ਦਾ ਕੰਮਕਾਜ ਦੇਖ ਰਹੇ ਹਨ। 1992 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸਿੱਧੂ ਸੀ. ਆਰ. ਪੀ. ਐੱਫ. ਵਿਚ ਵੀ ਡੈਪੂਟੇਸ਼ਨ ’ਤੇ ਕੰਮ ਕਰ ਚੁੱਕੇ ਹਨ ਅਤੇ ਛੱਤੀਸਗੜ੍ਹ ਵਿਚ ਉਨ੍ਹਾਂ ਨਕਸਲ ਵਿਰੋਧੀ ਆਪ੍ਰੇਸ਼ਨਾਂ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੂੰ ਸਤੰਬਰ 2018 ਵਿਚ ਐੱਸ. ਟੀ. ਐੱਫ. ਦੇ ਮੁਖੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਧਾਨ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਸੀ। ਜੁਲਾਈ 2019 ਵਿਚ ਉਨ੍ਹਾਂ ਨੂੰ ਮੁੜ ਐੱਸ. ਟੀ. ਐੱਫ. ਦਾ ਮੁਖੀ ਬਣਾਇਆ ਗਿਆ ਸੀ। ਹੁਣ ਉਹ ਮੁੜ ਐੱਸ. ਟੀ. ਐੱਫ. ਦੇ ਮੁਖੀ ਬਣਨ ਜਾ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਦਾਦੇ-ਪੋਤੇ ਦੀ ਜੋੜੀ ਨੇ ਕਰ ਦਿੱਤਾ ਕਮਾਲ, ਕਾਰਨਾਮਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ (ਤਸਵੀਰਾਂ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News