ਖਹਿਰਾ ਦੇ ਜਾਣ ਤੋਂ ਬਾਅਦ ਪਾਰਟੀ ਹੋਈ ਮਜ਼ਬੂਤ : ਚੀਮਾ

11/14/2018 7:05:04 PM

ਜਲੰਧਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਇਕ ਵਾਰ ਫਿਰ ਸੁਖਪਾਲ ਖਹਿਰਾ ਖਿਲਾਫ ਤਿੱਖਾ ਬਿਆਨ ਦਿੱਤਾ ਹੈ। ਚੀਮਾ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਦੇ ਪਾਰਟੀ 'ਚੋਂ ਜਾਣ ਤੋਂ ਬਾਅਦ ਪਾਰਟੀ ਹੋਰ ਮਜ਼ਬੂਤ ਹੋਈ ਹੈ। ਚੀਮਾ ਨੇ ਕਿਹਾ ਕਿ ਖਹਿਰਾ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ ਜਿਸ ਨਾਲ ਪਾਰਟੀ ਦੇ ਨੁਕਸਾਨ ਹੋ ਰਿਹਾ ਸੀ, ਹੁਣ ਜਦੋਂ ਖਹਿਰਾ ਤੇ ਸੰਧੂ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ ਤਾਂ ਮੁੜ ਪਾਰਟੀ ਮਜ਼ਬੂਤੀ ਵੱਲ ਵੱਧ ਰਹੀ ਹੈ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਯਕੀਨਨ ਪਾਰਟੀ ਦਾ ਪ੍ਰਦਰਸ਼ਨ ਚੰਗਾ ਰਹੇਗਾ। 

ਇਸ ਦੇ ਨਾਲ ਹੀ ਐੱਨ. ਆਰ. ਆਈਜ਼. ਵਲੋਂ ਕੇਜਰੀਵਾਲ ਨੂੰ ਲਿੱਖੀ ਗਈ ਚਿੱਠੀ 'ਤੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਜਿਨ੍ਹਾਂ ਐੱਨ. ਆਰ. ਆਈਜ਼. ਦਾ ਨਾਂ ਚਿੱਠੀ ਵਿਚ ਲਿਖਿਆ ਗਿਆ ਸੀ, ਉਨ੍ਹਾਂ ਫੇਸਬੁਕ 'ਤੇ ਲਾਈਵ ਹੋ ਕੇ ਇਹ ਸਾਫ ਕੀਤਾ ਹੈ ਕਿ ਉਹ ਖਹਿਰਾ ਨਾਲ ਨਹੀਂ ਸਗੋਂ ਕੇਜਰੀਵਾਲ ਦੇ ਨਾਲ ਹਨ ਅਤੇ ਉਹ ਚਿੱਠੀ ਵਿਚ ਹੇਰ-ਫੇਰ ਕੀਤਾ ਗਿਆ ਸੀ।


Related News