ਹਰਜੀਤ ਸਿੰਘ ਸੱਜਣ ਨੇ ਪੰਜਾਬ ਭੇਜੀ ਚਿੱਠੀ, ਜਾਣੋ ਕਿਸ ਗੱਲ ਲਈ ਕੀਤਾ ''ਧੰਨਵਾਦ'' (ਤਸਵੀਰਾਂ)

Monday, Jun 19, 2017 - 01:00 PM (IST)

ਹਰਜੀਤ ਸਿੰਘ ਸੱਜਣ ਨੇ ਪੰਜਾਬ ਭੇਜੀ ਚਿੱਠੀ, ਜਾਣੋ ਕਿਸ ਗੱਲ ਲਈ ਕੀਤਾ ''ਧੰਨਵਾਦ'' (ਤਸਵੀਰਾਂ)

ਓਟਾਵਾ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਚਿੱਠੀ ਆਈ ਹੈ ਅਤੇ ਇਕ ਵਾਰ ਫਿਰ ਪੰਜਾਬ ਪੱਬਾਂ ਭਾਰ ਹੋ ਗਿਆ ਹੈ। ਸੱਜਣ ਨੇ ਇਹ ਚਿੱਠੀ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਨ ਲਈ ਭੇਜੀ ਹੈ। ਉਨ੍ਹਾਂ ਨੇ ਪੰਜਾਬ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਸਮੇਂ ਮਿਲੇ ਮਾਣ-ਸਨਮਾਨ ਲਈ ਸ਼੍ਰੋਮਣੀ ਕਮੇਟੀ ਨੂੰ ਧੰਨਵਾਦੀ ਚਿੱਠੀ ਭੇਜੀ ਹੈ। ਚਿੱਠੀ ਵਿਚ ਉਨ੍ਹਾਂ ਨੇ ਲਿਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੇ ਸੁਆਗਤ ਅਤੇ ਸਨਮਾਨ ਲਈ ਉਹ ਕਮੇਟੀ ਦੇ ਧੰਨਵਾਦੀ ਹਨ। 
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ਰੂਹਾਨੀ ਅਸਥਾਨ 'ਤੇ ਆਪਣੀ ਸ਼ਰਧਾ ਲੈ ਕੇ ਪੁੱਜਾ ਦੁਨੀਆ ਭਰ ਦੇ ਲੋਕਾਂ ਨੂੰ ਵੇਖ ਕੇ ਉਨ੍ਹਾਂ ਦਾ ਆਤਮਿਕ ਅਮੀਰੀ ਵਿਚ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੈ।


author

Kulvinder Mahi

News Editor

Related News