SGPC ਪ੍ਰਧਾਨ ਧਾਮੀ ਦੀ ਪੇਸ਼ੀ 'ਤੇ ਬੀਬੀ ਜਗੀਰ ਕੌਰ ਦਾ ਬਿਆਨ
Wednesday, Dec 18, 2024 - 10:37 AM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਮਹਿਲਾ ਕਮਿਸ਼ਨ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੇ ਕਹਿਣ ਤੋਂ ਬਗੈਰ ਆਪਣੇ ਆਪ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਐਕਸ਼ਨ ਲੈ ਕੇ ਆਪਣੀ ਡਿਊਟੀ ਪੂਰੀ ਕੀਤੀ ਤੇ ਨਾਲ ਹੀ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਸ ਰੱਖਦੀ ਹਾਂ ਕਿ ਮੈਨੂੰ ਉਥੋਂ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਮਹਿਲਾ ਕਮਿਸ਼ਨ ਨੇ ਆਪਣਾ ਫਰਜ਼ ਨਿਭਾਇਆ ਕਿਉਂਕਿ ਉਹ ਔਰਤਾਂ ਦੀ ਇੱਜ਼ਤ ਆਬਰੂ ਨੂੰ ਸੁਰੱਖਿਅਤ ਕਰਨ ਵਾਸਤੇ ਹੀ ਬੈਠੇ ਹਨ ਤੇ ਹੁਣ ਮੈਂ ਸ੍ਰੀ ਅਕਾਲ ਸਾਹਿਬ ਵੱਲ ਦੇਖ ਰਹੀ ਹਾਂ, ਕਿਉਂਕਿ ਧਾਮੀ ਉੱਥੇ ਆਪਣੀ ਗਲਤੀ ਮੰਨ ਕੇ ਆਏ ਹਨ।
ਇਹ ਖ਼ਬਰ ਵੀ ਪੜ੍ਹੋ - ਬਣਨ ਜਾ ਰਿਹੈ MSP ਗਾਰੰਟੀ ਕਾਨੂੰਨ! ਕਿਸਾਨਾਂ ਦੇ ਸੰਘਰਸ਼ ਦੀ ਹੋਵੇਗੀ ਜਿੱਤ
ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਔਰਤ ਨੂੰ ਗੁਰੂ ਨਾਨਕ ਸਾਹਿਬ ਨੇ ਜਗਤ ਦੀ ਜਨਨੀ ਕਿਹਾ, ਉਸ ਦੇ ਪ੍ਰਤੀ ਇੰਨੀ ਘਟੀਆ ਸੋਚ ਹੈ ਤੇ ਮੈਂ ਸਮਝਦੀ ਆਂ ਕਿ ਅੱਜ ਕੌਮ ਨੂੰ ਸੋਚਣਾ ਪਏਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ, ਜਿਹਨੂੰ ਦੁਨੀਆ ਭਰ ਵਿਚ ਸਨਮਾਨ ਦੀ ਨਿਗਾ ਨਾਲ ਦੇਖਿਆ ਜਾਂਦਾ ਹੈ, ਇਸ ਲਈ ਉਸ ਪਦਵੀ ’ਤੇ ਬੈਠੇ ਇਨਸਾਨ ਦੀ ਸੋਚ ਔਰਤ ਪ੍ਰਤੀ ਵਧੀਆ ਹੋਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ
ਬੀਬੀ ਜਗੀਰ ਕੌਰ ਨੇ ਕਿਹਾ ਸਮੁੱਚੀ ਦੁਨੀਆਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰਤੀ ਸਤਿਕਾਰ ਪਾਇਆ ਜਾਂਦਾ ਹੈ ਪਰ ਐਡਵੋਕੇਟ ਧਾਮੀ ਵੱਲੋਂ ਬੋਲੀ ਗਈ ਸ਼ਬਦਾਵਲੀ ਤੋਂ ਬਾਅਦ ਸਮੁੱਚੀ ਕੌਮ ਸ਼ਰਮਸਾਰ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8