ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ’ਤੇ ਦੇਖੋ ਕੀ ਬੋਲੇ ‘ਹਰੀਸ਼ ਰਾਵਤ’ (ਵੀਡੀਓ)
Thursday, Jul 15, 2021 - 11:38 PM (IST)
ਚੰਡੀਗੜ੍ਹ- ਸਵੇਰੇ ਪੰਜਾਬ ਕਾਂਗਰਸ ਦੇ ਘਮਾਸਾਨ ’ਤੇ ਸੁਲ੍ਹਾ ਦਾ ਫਾਰਮੂਲਾ ਦੱਸਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਸ਼ਾਮ ਹੁੰਦੇ-ਹੁੰਦੇ ਕਹਿਣ ਲੱਗੇ ਕਿ ਹਾਲੇ ਮੰਥਨ ਜਾਰੀ ਹੈ। ਇਹ ਮੰਥਨ ਹਾਲੇ ਕਿੰਨੇ ਦਿਨ ਚੱਲੇਗਾ, ਇਸਦਾ ਫਿਲਹਾਲ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਮਤਲਬ ਇਹ ਹੈ ਕਿ ਜਿੱਥੋਂ ਚੱਲੇ ਸੀ, ਉਥੇ ਹੀ ਆ ਕੇ ਦੁਬਾਰਾ ਖੜ੍ਹੇ ਹੋ ਗਏ। ਪੰਜਾਬ ਕਾਂਗਰਸ ’ਤੇ ਸਸਪੈਂਸ ਬਰਕਰਾਰ ਹੈ।
ਇਹ ਵੀ ਪੜ੍ਹੋ- ਭਾਜਪਾ ਨੇ ਪੰਜਾਬ 'ਚ 'ਆਪ' ਨੂੰ ਹਰਾਉਣ ਲਈ ਕਾਂਗਰਸ ਨੂੰ ਵੋਟਾਂ ਕੀਤੀਆ ਟ੍ਰਾਂਸਫਰ : ਨਰੇਸ਼ ਗੁਜਰਾਲ
ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਦੀਆਂ ਖ਼ਬਰਾਂ ’ਚ ਇਕ ਨਵਾਂ ਮੋੜ ਉਦੋਂ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਮਾਮਲਿਆਂ ਦੇ ਪ੍ਰਧਾਨ ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹਿ ਦਿੱਤਾ ਕਿ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਇਹ ਵੀ ਪੜ੍ਹੋ- 12 ਸਾਲਾ ਬੱਚੇ ਦੀ ਤਲਾਬ 'ਚ ਡੁੱਬਣ ਕਾਰਨ ਮੌਤ
ਰਾਵਤ ਨੇ ਕਿਹਾ ਕਿ ਹਾਈਕਮਾਂਡ ਨਾਲ ਮੇਰੀ ਮੁਲਾਕਾਤ ਉੱਤਰਾਖੰਡ ਨੂੰ ਲੈ ਕੇ ਸੀ, ਪੰਜਾਬ ਬਾਰੇ ਕੋਈ ਗੱਲ ਨਹੀਂ ਹੋਈ। ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ ਪਰ ਇਸ ਦੇ ਨਾਲ ਰਲਦਾ-ਮਿਲਦਾ ਹੀ ਫੈਸਲਾ ਲਿਆ ਜਾਵੇਗਾ ਪਰ ਅਜੇ ਕਈ ਗੱਲਾਂ ’ਤੇ ਵਿਚਾਰ-ਵਟਾਂਦਰੇ ਕਰਨੇ ਬਾਕੀ ਹਨ, ਜਿਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।