ਦੇਸ਼ ਨੂੰ ਮਹਾਨ ਬਣਨ ਲਈ ਸਹਿਨਸ਼ੀਲਤਾ ਅਤੇ ਧਰਮ ਨਿਰਪੱਖਤਾ ਲਾਜ਼ਮੀ : ਹਰੀਸ਼ ਰਾਵਤ

Saturday, Jan 23, 2021 - 04:44 PM (IST)

ਦੇਸ਼ ਨੂੰ ਮਹਾਨ ਬਣਨ ਲਈ ਸਹਿਨਸ਼ੀਲਤਾ ਅਤੇ ਧਰਮ ਨਿਰਪੱਖਤਾ ਲਾਜ਼ਮੀ : ਹਰੀਸ਼ ਰਾਵਤ

ਜਲੰਧਰ (ਧਵਨ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਦੇਸ਼ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਸਹਿਨਸ਼ੀਲਤਾ ਅਤੇ ਧਰਮ ਨਿਰਪੱਖਤਾ ਦੇ ਸਿੱਧਾਂਤਾਂ ਨੂੰ ਛੱਡ ਕੇ ਦੇਸ਼ ਮਹਾਨ ਨਹੀਂ ਬਣ ਸਕਦਾ ਹੈ। ਉਹ ਸ਼ੁੱਕਰਵਾਰ ਇਥੇ ਪੰਜਾਬ ਕੇਸਰੀ ਗਰੁੱਪ ਵੱਲੋਂ ਆਯੋਜਿਤ 117ਵੇਂ (15) ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।

PunjabKesari

ਸਮਾਰੋਹ ’ਚ ਅੱਤਵਾਦ ਤੋਂ ਪ੍ਰਭਾਵਿਤ 12 ਪਰਿਵਾਰਾਂ ’ਚ 6.68 ਲੱਖ ਰੁਪਏ (ਵਿਆਜ਼ ਸਮੇਤ) ਦੀ ਵਿੱਤੀ ਸਹਾਇਤਾ ਵੰਡੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਕ-ਇਕ ਕੰਬਲ, ਇਕ-ਇਕ ਸ਼ਾਲ, ਇਕ-ਇਕ ਸਵੈਟਰ ਅਤੇ ਹੋਰ ਸਾਮਾਨ ਵੀ ਦਿੱਤਾ ਗਿਆ। ਹਰੀਸ਼ ਰਾਵਤ ਨੇ ਕਿਹਾ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡੇਨ ਨੇ ਸਹੁੰ ਚੁੱਕਦਿਆਂ ਹੀ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਦੇਸ਼ ਨੂੰ ਜੋੜਣ ਦੀ ਹੋਵੇਗੀ ਤਾਕਿ ਉਹ ਲੋਕਾਂ ਅੰਦਰ ਪੈਦਾ ਹੋਏ ਪਾੜੇ ਨੂੰ ਭਰ ਸਕਣ। ਉਨ੍ਹਾਂ ਕਿਹਾ ਕਿ ਭਾਰਤ ਦੇ ਰਿਸ਼ੀ-ਮੁਨੀਆਂ ਨੇ ਸਹਿਨਸ਼ੀਲਤਾ ਦਾ ਸਿੱਧਾਂਤ ਲੋਕਾਂ ਨੂੰ ਦਿੱਤਾ ਸੀ ਅਤੇ ਇਸ ਨੂੰ ਅਪਨਾ ਕੇ ਹੀ ਦੇਸ਼ ਅੱਗੇ ਵਧ ਸਕਦਾ ਹੈ। ਸਮਾਜ ’ਚ ਨਫਰਤ ਦਾ ਕੋਈ ਸਥਾਨ ਨਹੀਂ ਹੋਣਾ ਚਾਹੀਦਾ ਹੈ। ਭਾਰਤ ਨੂੰ ਮਹਾਨ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਆਪਸੀ ਵੈਰ-ਵਿਰੋਧ ਖਤਮ ਕਰਨਾ ਹੋਵੇਗਾ ਪਰ ਚਿੰਤਾ ਦੀ ਗੱਲ ਇਹ ਹੈ ਕਿ ਸਹਿਨਸ਼ੀਲਤਾ ਅਤੇ ਧਰਮ ਨਿਰਪੱਖਤਾ ਦਾ ਸਿੱਧਾਂਤ ਸਾਡੇ ਤੋਂ ਛੁੱਟਦਾ ਜਾ ਰਿਹਾ ਹੈ।

PunjabKesari

ਉਨ੍ਹਾਂ ਕਿਹਾ ਕਿ ਭਾਰਤ ਸਰਬਧਰਮ ਸਦਭਾਵ ਨੂੰ ਅਪਨਾ ਕੇ ਅੱਗੇ ਵਧ ਸਕਦਾ ਹੈ। ਸਾਲਾਂ ਤੋਂ ਜੇਕਰ ਅਸੀਂ ਇਕ-ਦੂਜੇ ਨਾਲ ਜੁੜੇ ਰਹੇ ਹਾਂ ਤਾਂ ਉਸ ਦਾ ਸਿਹਰਾ ਸਹਿਨਸ਼ੀਲਤਾ, ਨਿਮਰਤਾ ਅਤੇ ਧਰਮ ਨਿਰਪੱਖਤਾ ਨੂੰ ਜਾਂਦਾ ਹੈ। ਅਸੀਂ ਕਿੰਨੇ ਵੀ ਤਾਕਤਵਰ ਕਿਉਂ ਨਾ ਬਣ ਜਾਈਏ ਪਰ ਜੇਕਰ ਸਾਡੇ ’ਚ ਵਖਰੇਵਾਂ ਹੈ ਤਾਂ ਸਾਨੂੰ ਆਤਮਿਕ ਬਲ ਨਹੀਂ ਮਿਲ ਸਕਦਾ ਹੈ।
ਉਨ੍ਹਾਂ ਅਮਰੀਕਾ ’ਚ ਪਿਛਲੀਆਂ ਚੋਣਾਂ ’ਚ ਹਿਲੇਰੀ ਕਲਿੰਟਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਹਾਲਾਂਕਿ ਉਹ ਚੋਣ ਹਾਰ ਗਈ ਸੀ ਪਰ ਉਨ੍ਹਾਂ ਨੇ ਇਸ ਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹੋਏ ਇਹੀ ਕਿਹਾ ਸੀ ਕਿ ਸਾਨੂੰ ਅਮਰੀਕਾ ਨੂੰ ਮਹਾਨ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੱਤਾ ਦੀ ਲਾਲਸਾ ’ਚ ਦੇਸ਼ ਦੇ ਅੰਦਰ ਲੋਕਾਂ ਵਿਚਾਲੇ ਪਾੜਾ ਪੈਦਾ ਕੀਤਾ ਹੈ। ਸੱਤਾ ’ਚ ਨਸ਼ੇ ਦਾ ਅੰਸ਼ ਆ ਚੁੱਕਿਆ ਹੈ ਪਰ ਜੇਕਰ ਸੱਤਾ ਨਿਮਰਤਾ ਬਣ ਜਾਵੇ ਤਾਂ ਦੇਸ਼ ਦਾ ਕਲਿਆਣ ਸੰਭਵ ਹੈ।

ਇਹ ਵੀ ਪੜ੍ਹੋ: ਜਥੇਦਾਰ ਨਿਮਾਣਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮੋਦੀ ਨੂੰ ਭੇਜੀ 29ਵੀਂ ਖ਼ੂਨ ਨਾਲ ਲਿੱਖੀ ਚਿੱਠੀ

PunjabKesari

ਭਾਰਤ ਸਰਕਾਰ ਨੂੰ ਇਕ ਕਦਮ ਅੱਗੇ ਵਧਾਉਂਦੇ ਕਿਸਾਨਾਂ ਨੂੰ ਲਗਾਉਣਾ ਚਾਹੀਦਾ ਹੈ ਗਲੇ 
ਕੋਰੋਨਾ ਕਾਲ ’ਚ ਦਿੱਲੀ ਦੀਆਂ ਸੜਕਾਂ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਜ਼ਿਕਰ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਨ ਲਈ ਤਿਆਰ ਨਹੀਂ ਹੈ ਜਦੋਂ ਕਿ ਹੋਣਾ ਇਹ ਚਾਹੀਦਾ ਹੈ ਸੀ ਕਿ ਭਾਰਤ ਸਰਕਾਰ ਨੂੰ ਇਕ ਕਦਮ ਅੱਗੇ ਵਧਾਉਂਦੇ ਹੋਏ ਕਿਸਾਨਾਂ ਨੂੰ ਗਲੇ ਲਗਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਕਿਸਾਨਾਂ ਦੇ ਮੁੱਦਿਆਂ ਨੂੰ ਜਿਸ ਗੰਭੀਰਤਾ ਨਾਲ ਚੁੱਕਿਆ ਗਿਆ ਹੈ ਉਹ ਅਸਲ ’ਚ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਸਮਾਜ ਦੇ ਅੰਦਰ ਜਾਗਰੂਕਤਾ ਪੈਦਾ ਹੋਈ ਹੈ। ਰਾਵਤ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਪ੍ਰਾਣ ਨਿਛਾਵਰ ਕਰਨ ਵਾਲੇ ਲੋਕਾਂ ਦੇ ਪਰਿਵਾਰਾਂ ਦੀ ਮਦਦ ਸ਼ਹੀਦ ਪਰਿਵਾਰ ਫੰਡ ਰਾਹੀਂ ਕਰਨਾ ਇਕ ਪੁੰਨ ਦਾ ਕੰਮ ਹੈ।

ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਅਤੇ ਰਮੇਸ਼ ਚੰਦਰ ਜੀ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਸ ਦੇ ਬਾਵਜੂਦ ਇਸ ਪਰਿਵਾਰ ਨੇ ਹੌਸਲਾ ਨਹੀਂ ਛੱਡਿਆ ਅਤੇ ਅੱਤਵਾਦ ਦੇ ਖਿਲਾਫ ਲਗਾਤਾਰ ਝੰਡਾ ਬੁਲੰਦ ਰੱਖਿਆ ਹੈ। ਇਸ ਦੇ ਨਾਲ-ਨਾਲ ਇਸ ਪੱਤਰ ਸਮੂਹ ਵਲੋਂ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ’ਚ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਪੰਜਾਬ ਕੇਸਰੀ ਗਰੁੱਪ ਵਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਦਾ ਸਰਕਾਰ ’ਤੇ ਭਰੋਸਾ ਨਹੀਂ ਹੈ।

ਇਹ ਵੀ ਪੜ੍ਹੋ:  ...ਜਦੋਂ ਵਿਆਹ ਵਾਲੀ ਗੱਡੀ ’ਤੇ ਕਿਸਾਨੀ ਝੰਡਾ ਲਗਾ ਕੇ NRI ਲਾੜਾ-ਲਾੜੀ ਨੇ ਲਾਏ ਨਾਅਰੇ

PunjabKesari

ਪੰਜਾਬ ਕੇਸਰੀ ਧਮਕੀਆਂ, ਧੌਂਸ ਤੋਂ ਕਦੀ ਨਹੀਂ ਡਰਦਾ : ਮੁਕੇਸ਼ ਅਗਨੀਹੋਤਰੀ
ਹਿਮਾਚਲ ਪ੍ਰਦੇਸ਼ ਕਾਂਗਰਸ ਵਿਧਾਇਕ ਦਲ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਧਮਕੀਆਂ, ਧੌਂਸ ਅਤੇ ਧੱਕੇਸ਼ਾਹੀ ਦੀ ਪੰਜਾਬ ਕੇਸਰੀ ਗਰੁੱਪ ਨੇ ਕਦੇ ਵੀ ਪਰਵਾਹ ਨਹੀਂ ਕੀਤੀ ਅਤੇ ਵਿਰੋਧੀ ਧਿਰ ਨੂੰ ਵੀ ਪੂਰਾ ਸਥਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਜਿਸ ਦੌਰ ’ਚੋਂ ਲੰਘ ਰਿਹਾ ਹੈ ਉਸ ’ਚ ਮੀਡੀਆ ’ਤੇ ਵੀ ਦਬਾਅ ਕਾਫ਼ੀ ਵਧਾ ਹੋਇਆ ਹੈ। ਇਸ ਦੇ ਬਾਵਜੂਦ ਪੰਜਾਬ ਕੇਸਰੀ ਗਰੁੱਪ ਨੇ ਵਿਰੋਧੀ ਧਿਰ ਦੇ ਵਿਚਾਰਾਂ ਨੂੰ ਹਮੇਸ਼ਾ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਜਿਸ ਲਈ ਉਹ ਇਸ ਗਰੁੱਪ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ਤਾਂ ਦੇਸ਼ ’ਚ ਹੋਰ ਵੀ ਹਨ ਪਰ ਅਖਬਾਰ ਚਲਾਉਣ ਦੇ ਨਾਲ-ਨਾਲ ਜਿਸ ਤਰ੍ਹਾਂ ਇਸ ਗਰੁੱਪ ਨੇ ਜਨਤਾ ਦੀ ਸੇਵਾ ਕੀਤੀ ਹੈ ਉਹ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਦਾ ਮਕਸਦ ਹੀ ਜਨਤਾ ਦੀ ਸੇਵਾ ਕਰਨਾ ਹੈ। ਭਾਵੇਂ ਇਸ ਸਮੇਂ ਸੋਸ਼ਲ ਮੀਡੀਆ ਦਾ ਯੁੱਗ ਚੱਲ ਰਿਹਾ ਹੈ ਪਰ ਉਸ ਦੇ ਬਾਵਜੂਦ ਲੋਕਾਂ ਦਾ ਭਰੋਸਾ ਇਸ ਪਰਿਵਾਰ ’ਤੇ ਇਸ ਲਈ ਬਣਿਆ ਹੋਇਆ ਹੈ ਕਿਉਂਕਿ ਉਹ ਸੇਵਾ ਨੂੰ ਪਰਮ ਧਰਮ ਸਮਝਦੇ ਹਨ।

ਮੁਕੇਸ਼ ਅਗਨੀਹੋਤਰੀ ਨੇ ਹਰੀਸ਼ ਰਾਵਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਦੇਸ਼ ’ਚ 2 ਪਹਾੜੀ ਸੂਬਿਆਂ ਨੂੰ ਅੱਗੇ ਵਧਾਉਣ ਦਾ ਸਿਹਰਾ ਦੋ ਵਿਅਕਤੀਆਂ ਨੂੰ ਜਾਂਦਾ ਹੈ ਤਾਂ ਉਨ੍ਹਾਂ ’ਚ ਵੀਰ ਭੱਦਰ ਸਿੰਘ ਅਤੇ ਰਾਵਤ ਦੋਵੇਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਨੇ ਜਦੋਂ ਉਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਉਸ ਤੋਂ ਇਕ ਦਿਨ ਪਹਿਲਾਂ ਉਹ ਹਿਮਾਚਲ ਦੇ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦੇ ਕੋਲ ਗਏ ਕਿਉਂਕਿ ਉਸ ਸਮੇਂ ਰਾਵਤ ਕੇਂਦਰੀ ਮੰਤਰੀ ਸਨ। ਸ਼੍ਰੀ ਰਾਵਤ ਨੇ ਤੁਰੰਤ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ 922 ਕਰੋਡ਼ ਦਾ ਪ੍ਰਾਜੈਕਟ ਹਿਮਾਚਲ ਲਈ ਮਨਜ਼ੂਰ ਕੀਤਾ।
ਉਨ੍ਹਾਂ ਕਿਹਾ ਕਿ ਜੋ ਕਾਰਜ ਸ਼੍ਰੀ ਵਿਜੇ ਚੋਪੜਾ ਕਰ ਰਹੇ ਹਨ ਉਹ ਅਸਲ ’ਚ ਸਰਕਾਰ ਨੂੰ ਕਰਨਾ ਚਾਹੀਦਾ ਹੈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੇ ਹੋਇਆਂ ਵੀ ਅਜਿਹੇ ਕਦਮ ਨਹੀਂ ਚੁੱਕ ਸਕਦੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਇਕ ਸੰਕਲਪ ਮਨੁੱਖਤਾ ਦੀ ਸੇਵਾ ਦਾ ਲਿਆ ਹੋਇਆ ਹੈ ਜਿਸ ’ਤੇ ਉਹ ਚੱਲ ਰਹੇ ਹਨ।

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ

PunjabKesari

ਤਮਿਲਨਾਡੂ ਅਤੇ ਹਿਮਾਚਲ ’ਚ ਵੀ ਸ਼ਹੀਦ ਪਰਿਵਾਰ ਫੰਡ ਨੇ ਪੀੜਤ ਪਰਿਵਾਰਾਂ ਨੂੰ ਮਦਦ ਪਹੁੰਚਾਈ : ਬਲਦੇਵ ਚਾਵਲਾ
ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਂਬਰ ਅਤੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਕਮੇਟੀ ਨੇ ਦੇਸ਼ ਦੇ ਕਿਸੇ ਵੀ ਹਿੱਸੇ ’ਤੇ ਮੁਸੀਬਤ ਆਉਣ ’ਤੇ ਪੀੜਤ ਪਰਿਵਾਰਾਂ ਤੱਕ ਸਹਾਇਤਾ ਪਹੁੰਚਾਈ ਹੈ। ਉਨ੍ਹਾਂ ਨੇ ਤਮਿਲਨਾਡੂ ਦੇ ਕੋਇੰਬਟੂਰ ਅਤੇ ਹਿਮਾਚਲ ਪ੍ਰਦੇਸ਼ ’ਚ ਅੱਤਵਾਦੀ ਹਮਲਿਆਂ ’ਚ ਮਾਰੇ ਗਏ ਪਰਿਵਾਰਾਂ ਨੂੰ ਸ਼ਹੀਦ ਪਰਿਵਾਰ ਫੰਡ ’ਚੋਂ ਪਹੁੰਚਾਈ ਗਈ ਮਦਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹੀ ਨਹੀਂ, ਦੇਸ਼ ’ਚ ਕਿਸੇ ਵੀ ਹਿੱਸੇ ’ਚ ਕੁਦਰਤੀ ਆਫਤ ਆਉਣ ’ਤੇ ਵੀ ਪੀੜਤ ਪਰਿਵਾਰਾਂ ਤੱਕ ਜਨਤਾ ਦੇ ਸਹਿਯੋਗ ਨਾਲ ਮਦਦ ਦਿੱਤੀ ਗਈ।
ਡਾ. ਬਲਦੇਵ ਚਾਵਲਾ ਨੇ ਕਿਹਾ ਕਿ ਪੰਜਾਬ ’ਚ ਅੱਤਵਾਦ ਦਾ ਦੌਰ ਉਸ ਸਮੇਂ ਸ਼ੁਰੂ ਹੋਇਆ ਜਦੋਂ ਲਾਲਾ ਜਗਤ ਨਾਰਾਇਣ ਜੀ ਨੇ ਆਪਣੀ ਸ਼ਹਾਦਤ ਦਿੱਤੀ। ਉਸ ਤੋਂ ਬਾਅਦ ਰਮੇਸ਼ ਚੰਦਰ ਜੀ ਸ਼ਹੀਦ ਹੋਏ ਜਿਸ ਤੋਂ ਬਾਅਦ ਅੱਤਵਾਦ ਦਾ ਤਾਂਡਵ ਲਗਾਤਾਰ ਵਧਦਾ ਚਲਾ ਗਿਆ।

ਧਰਮ ਦੀ ਆੜ ’ਚ ਅੱਤਵਾਦ ਫੈਲਾਇਆ ਗਿਆ : ਮੰਗਤ ਰਾਮ ਪਾਸਲਾ
ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਂਬਰ ਅਤੇ ਸੀਨੀ. ਕਮਿਊਨਿਸਟ ਨੇਤਾ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ’ਚ ਧਰਮ ਦੀ ਆੜ ’ਚ ਅੱਤਵਾਦ ਨੂੰ ਫੈਲਾਇਆ ਗਿਆ ਸੀ। ਅੱਤਵਾਦੀਆਂ ਵਲੋਂ ਬੱਸਾਂ ਅਤੇ ਟਰੇਨਾਂ ’ਚੋਂ ਨਿਰਦੋਸ਼ ਲੋਕਾਂ ਨੂੰ ਕੱਢ ਕੇ ਗੋਲੀਆਂ ਮਾਰੀਅ ਜਾਂਦੀਆਂ ਸੀ। ਪਾਸਲਾ ਨੇ ਕਿਹਾ ਕਿ ਅੱਤਵਾਦੀਆਂ ਦੇ ਸਾਹਮਣੇ ਇਕ ਹੀ ਮਕਸਦ ਸੀ ਕਿ ਧਰਮ ਦੀ ਆੜ ’ਚ ਇਕ ਵੱਖਰੇ ਰਾਜ ਦੀ ਸਥਾਪਨਾ ਕਰਨਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅੱਤਵਾਦ ’ਤੇ ਕਾਬੂ ਉਦੋਂ ਪਾਇਆ ਜਾ ਸਕਿਆ ਜਦੋਂ ਸਮੁੱਚੇ ਲੋਕਾਂ ਨੇ ਅੱਤਵਾਦੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਕਮਿਊਨਿਸਟ ਨੇਤਾ ਨੇ ਕਿਹਾ ਕਿ ਦਿੱਲੀ ’ਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਕਿਸਾਨ ਸੜਕਾਂ ’ਤੇ ਬੈਠੇ ਹੋਏ ਹਨ ਪਰ ਉਹ ਸ਼ਾਂਤਮਈ ਢੰਗ ਨਾਲ ਆਪਣਾ ਅੰਦੋਲਨ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਨੇ ਬੇਰੁਖੀ ਅਪਨਾਈ ਹੋਈ ਹੈ ਜੋਕਿ ਉਚਿਤ ਨਹੀਂ ਹੈ। ਕਿਸਾਨਾਂ ਨਾਲ ਗੱਲਬਾਤ ਕਰਨ ’ਤੇ ਸਾਫ਼ ਹੁੰਦਾ ਹੈ ਕਿ ਉਹ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਏ ਹੋਏ ਹਨ ਜਦੋਂ ਕਿ ਕੁਝ ਲੋਕ ਉਨ੍ਹਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਣ ਤੋਂ ਵੀ ਗੁਰੇਜ ਨਹੀਂ ਕਰ ਰਹੇ ਹਨ। ਪਾਸਲਾ ਨੇ ਕਿਹਾ ਕਿ ਅਜਿਹੇ ਹਾਲਾਤ ਦੇਸ਼ ’ਚ ਪੈਦਾ ਹੋਣਾ ਨਿੰਦਣਯੋਗ ਹੈ ਅਤੇ ਪੂਰੇ ਵਿਸ਼ਵ ’ਚ ਇੱਕ ਗਲਤ ਸੰਦੇਸ਼ ਭਾਰਤ ਪ੍ਰਤੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਰੀਸ਼ ਰਾਵਤ ਵਲੋਂ ਪ੍ਰਗਟਾਏ ਗਏ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਦੇਸ਼ ਨੂੰ ਅੱਗੇ ਲਿਜਾਣ ਲਈ ਧਰਮ ਨਿਰਪੱਖਤਾ ਦੇ ਸਿੱਧਾਂਤ ’ਤੇ ਚੱਲਣਾ ਪਵੇਗਾ। ਉਨ੍ਹਾਂ ਨੇ ਸ਼ਹੀਦ ਪਰਿਵਾਰ ਫੰਡ ’ਚੋਂ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾ ਰਹੀ ਮਦਦ ਲਈ ਸ਼੍ਰੀ ਵਿਜੇ ਚੋਪੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਅਜਿਹਾ ਮੰਚ ਪ੍ਰਦਾਨ ਕੀਤਾ ਹੈ ਜਿੱਥੇ ਸਾਰੀਆਂ ਪਾਰਟੀਆਂ ਦੇ ਰਾਜਨੇਤਾ ਇਕੱਠੇ ਹੁੰਦੇ ਹਨ। ਪਾਸਲਾ ਨੇ ਕਿਹਾ ਕਿ ਕਮਿਊਨਿਸਟ ਅਤੇ ਆਰ. ਐੱਸ. ਐੱਸ. ਵਾਲੇ ਕਦੇ ਵੀ ਇਕ ਮੰਚ ’ਤੇ ਇਕੱਠੇ ਨਹੀਂ ਹੋ ਸਕਦੇ ਹੈ ਪਰ ਸ਼੍ਰੀ ਚੋਪੜਾ ਨੇ ਕਮਿਊਨਿਸਟਾਂ ਅਤੇ ਆਰ. ਐੱਸ. ਐੱਸ. ਨੂੰ ਵੀ ਇਕ ਮੰਚ ’ਤੇ ਇਕੱਠਾ ਕਰ ਦਿੱਤਾ ਹੈ ਜਿਸ ਨਾਲ ਕਮਿਊਨਿਸਟਾਂ ਨੂੰ ਵੀ ਹੋਰ ਪਾਰਟੀਆਂ ਦੇ ਨੇਤਾਵਾਂ ਦੀ ਵਿਚਾਰਧਾਰਾ ਨੂੰ ਸਮਝਣ ਦਾ ਮੌਕਾ ਮਿਲਿਆ ਹੈ।

PunjabKesari

ਕਦੇ ਵੀ ਮਜ਼ਹਬ ਆਪਸ ’ਚ ਵੈਰ ਕਰਨਾ ਨਹੀਂ ਸਿਖਾਉਂਦਾ : ਮੌਲਾਨਾ ਨਸੀਮ ਅਹਿਮਦ
ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਦੇ ਮੌਲਾਨਾ ਨਸੀਮ ਅਹਿਮਦ ਨੇ ਕਿਹਾ ਕਿ ਕੋਈ ਵੀ ਮਜ਼ਹਬ ਆਪਸ ’ਚ ਵੈਰ ਕਰਨ ਦਾ ਸੰਦੇਸ਼ ਨਹੀਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮਜਹਬ ਅਤੇ ਧਰਮ ਹਿੰਸਾ ਦੇ ਖਿਲਾਫ ਹਨ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ’ਚ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਉਨ੍ਹਾਂ ਕਿਹਾ ਕਿ ਇਨਸਾਨੀਅਤ ਦੀ ਸੇਵਾ ਅਨੇਕਾਂ ਰੂਪਾਂ ’ਚ ਕੀਤੀ ਜਾ ਸਕਦੀ ਹੈ। ਇਨਸਾਨੀਅਤ ਦੀ ਸੇਵਾ ਕਰਨ ਵਾਲਿਆਂ ਦਾ ਈਸ਼ਵਰ ਵੀ ਸਾਥ ਦਿੰਦਾ ਹੈ। ਕੁਰਾਨ ’ਚ ਵੀ ਇਹੀ ਕਿਹਾ ਹੈ ਕਿ ਸਾਰੇ ਮਜ਼ਹਬ ਇਕੋ ਜਿਹੀ ਸਿੱਖਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਦੀ ਮਾਰਫ਼ਤ ਪੀਡ਼ਤ ਪਰਿਵਾਰਾਂ ਦੀ ਮਦਦ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਅਤੇ ਇਸ ਨੂੰ ਅੱਗੇ ਵੀ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਫੰਡ ਨਾਲ ਜਿਸ ਤਰ੍ਹਾਂ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਉਸ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ ਹੈ।

ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਲਾਸ਼ਾਂ ਦੇ ਢੇਰ ਚੁੱਕਣ ਪੈਂਦੇ ਹਨ : ਬੰਤ ਬਰਾੜ
ਸੀ. ਪੀ. ਆਈ. ਦੇ ਰਾਜ ਸਕੱਤਰ ਬੰਤ ਬਰਾਡ਼ ਨੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਹੈ ਕਿਉਂਕਿ ਜੰਗ ਹੋਣ ’ਤੇ ਦੋਵਾਂ ਪੱਖਾਂ ਨੂੰ ਲਾਸ਼ਾਂ ਦੇ ਢੇਰ ਚੁੱਕਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜੰਗ ’ਚ ਸ਼ਹੀਦੀਆਂ ਤਾਂ ਦੋਵਾਂ ਧਿਰਾਂ ਦੀਆਂ ਹੁੰਦੀਆਂ ਹਨ। ਕਿਸੇ ਮਾਂ ਨੂੰ ਆਪਣਾ ਪੁੱਤਰ, ਕਿਸੇ ਭੈਣ ਨੂੰ ਆਪਣਾ ਭਰਾ ਗੁਆਉਣਾ ਪੈਂਦਾ ਹੈ ਪਰ ਨੁਕਸਾਨ ਤਾਂ ਦੋਵਾਂ ਪਾਸੇ ਹੁੰਦਾ ਹੈ।
ਬੰਤ ਬਰਾੜ ਨੇ ਕਿਹਾ ਕਿ ਸਾਡੇ ਧਰਮਾਂ ’ਚ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਮਿਲਦਾ ਹੈ ਅਤੇ ਉਸ ’ਤੇ ਸਮੁੱਚੇ ਸਮਾਜ ਨੂੰ ਅਮਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਮਨ ਦੇ ਰਸਤੇ ’ਤੇ ਪੂਰੇ ਵਿਸ਼ਵ ਨੂੰ ਚੱਲਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਹੈ। ਉਹ ਤਾਂ ਸਿਰਫ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਕਰਦੇ ਹਨ।

ਪਰਉਪਕਾਰ ਕਰਨ ਵਾਲਿਆਂ ਦਾ ਸਾਥ ਈਸ਼ਵਰ ਦਿੰਦਾ ਹੈ : ਪਾਸਟਰ ਕਮਲਜੀਤ
ਰਾਸ਼ਟਰੀ ਮਸੀਹ ਸੰਘ ਦੇ ਉਪ-ਪ੍ਰਧਾਨ ਪਾਸਟਰ ਕੰਵਲਜੀਤ ਨੇ ਕਿਹਾ ਕਿ ਪਰਉਪਕਾਰ ਕਰਨ ਵਾਲਿਆਂ ਦਾ ਸਾਥ ਹਮੇਸ਼ਾਂ ਈਸ਼ਵਰ ਦਿੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਸ਼ਹੀਦ ਪਰਿਵਾਰ ਫੰਡ ਸਮਾਰੋਹ ’ਚ ਆਉਣ ਦਾ ਮੌਕਾ ਮਿਲਿਆ ਹੈ ਅਤੇ ਉਹ ਈਸ਼ਵਰ ਦਾ ਇਸ ਦੇ ਲਈ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦੀਆਂ ਦੇਣ ਵਾਲੇ ਲੋਕਾਂ ਦੇ ਪਰਿਵਾਰਾਂ ਦੀ ਮਦਦ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਦੁੱਖ ਦੀ ਘੜੀ ’ਚ ਇਨ੍ਹਾਂ ਪਰਿਵਾਰਾਂ ਦੀ ਬਾਂਹ ਫੜ੍ਹਣ ਲਈ ਕੋਈ-ਕੋਈ ਹੀ ਅੱਗੇ ਆਉਂਦਾ ਹੈ ਪਰ ਪੰਜਾਬ ਕੇਸਰੀ ਗਰੁੱਪ ਨੇ ਦੁੱਖ ਦੀ ਘੜੀ ’ਚ ਇਨ੍ਹਾਂ ਦੀ ਬਾਂਹ ਫੜ੍ਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪ੍ਰਮਾਤਮਾ ’ਚ ਭਰੋਸਾ ਰੱਖਣਾ ਚਾਹੀਦਾ ਹੈ। ਉਹ ਸਾਰਿਆਂ ਨੂੰ ਬਰਾਬਰ ਪਿਆਰ ਕਰਦਾ ਹੈ। ਇਸ ਲਈ ਪ੍ਰਮਾਤਮਾ ’ਚ ਭਰੋਸਾ ਰੱਖਣ ਵਾਲਾ ਵਿਅਕਤੀ ਕਦੇ ਵੀ ਜੀਵਨ ’ਚ ਹਾਰ ਨਹੀਂ ਮੰਨਦਾ।

ਸਾਨੂੰ ਸਾਰਿਆਂ ਚਾਹੀਦਾ ਹੈ ਚੰਗੇ ਕੰਮਾਂ ਨੂੰ ਹਮੇਸ਼ਾ ਉਤਸ਼ਾਹਤ ਕਰੀਏ : ਡਾ. ਪਵਨ ਕੁਮਾਰ
ਈ. ਐੱਮ. ਸੀ. ਹਸਪਤਾਲ ਅੰਮ੍ਰਿਤਸਰ ਦੇ ਡਾ. ਪਵਨ ਕੁਮਾਰ ਨੇ ਕਿਹਾ ਕਿ ਸਮਾਜ ਨੂੰ ਚੰਗੇ ਕਾਰਜ ਕਰਨ ਵਾਲੇ ਲੋਕਾਂ ਨੂੰ ਹਮੇਸ਼ਾਂ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 12-13 ਸਾਲ ਪਹਿਲਾਂ ਵੀ ਉਨ੍ਹਾਂ ਨੂੰ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ’ਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ ਅਤੇ ਉਸ ਸਮੇਂ ਉਨ੍ਹਾਂ ਨੇ ਚੋਪੜਾ ਪਰਿਵਾਰ ’ਚ ਜੋ ਭਾਵਨਾ ਵੇਖੀ ਸੀ ਉਹ ਹੁਣ ਹੋਰ ਵੀ ਵਧ ਚੁੱਕੀ ਹੈ।
ਡਾ. ਪਵਨ ਕੁਮਾਰ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਦੀ ਮਾਰਫ਼ਤ ਪੀੜਤ ਪਰਿਵਾਰਾਂ ਦੀ ਮਦਦ ਕਰਨ ਵਰਗਾ ਸ਼ੁੱਭ ਕਾਰਜ ਹੋਰ ਕੋਈ ਹੋ ਨਹੀਂ ਸਕਦਾ ਹੈ ਇਸ ਲਈ ਸਮਾਜ ਅਜਿਹੇ ਪਰਿਵਾਰਾਂ ਨੂੰ ਹਮੇਸ਼ਾ ਸਲਾਮ ਕਰਦਾ ਰਹੇਗਾ।

PunjabKesari

ਲਾਲਾ ਜਗਤ ਨਾਰਾਇਣ ਜੀ ਦੀ ਸ਼ਹੀਦੀ ਤੋਂ ਬਾਅਦ ਅੱਤਵਾਦ ਨੇ ਜ਼ੋਰ ਫੜ੍ਹਿਆ : ਵਰਿੰਦਰ ਸ਼ਰਮਾ
ਯੋਗਾਚਾਰੀਆ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ ਸ਼ਹੀਦੀ ਤੋਂ ਬਾਅਦ ਪੰਜਾਬ ’ਚ ਅੱਤਵਾਦ ਨੇ ਜ਼ੋਰ ਫੜ੍ਹ ਲਿਆ ਸੀ। ਲਾਲਾ ਜੀ ਦੀ ਹੱਤਿਆ ਤੋਂ ਬਾਅਦ ਅੱਤਵਾਦੀਆਂ ਨੇ ਰਮੇਸ਼ ਚੰਦਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ਛੋਟੇ ਪੱਧਰ ’ਤੇ ਸ਼ੁਰੂ ਹੋਇਆ ਸੀ ਪਰ ਹੌਲੀ-ਹੌਲੀ ਪੀੜਤ ਪਰਿਵਾਰਾਂ ਦੀ ਗਿਣਤੀ ਵਧਦੀ ਚਲੀ ਗਈ ਜਿਸ ਤੋਂ ਬਾਅਦ ਦਾਨ ਦੇਣ ਵਾਲੇ ਲੋਕਾਂ ਦੀ ਵੀ ਗਿਣਤੀ ਵਧਦੀ ਚਲੀ ਗਈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੀਆਂ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ ਪੰਜਾਬ ਕੇਸਰੀ ਗਰੁੱਪ ਲਗਾਤਾਰ ਸੱਚਾਈ ਦੇ ਰਸਤੇ ’ਤੇ ਅੱਗੇ ਵਧਦਾ ਰਿਹਾ। ਵਰਿੰਦਰ ਸ਼ਰਮਾ ਨੇ ਕਿਹਾ ਕਿ ਇਕ ਪਾਸੇ ਜਿੱਥੇ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਜੰਮੂ-ਕਸ਼ਮੀਰ ’ਚ ਸਰਹੱਦੀ ਖੇਤਰਾਂ ਤੋਂ ਪਲਾਇਨ ਕਰ ਕੇ ਆਉਣ ਵਾਲੇ ਸ਼ਰਣਾਰਥੀਆਂ ਦੀ ਵੀ ਲਗਾਤਾਰ ਰਾਹਤ ਸਮਗਰੀ ਦੇ ਕੇ ਸ਼੍ਰੀ ਵਿਜੇ ਚੋਪੜਾ ਵਲੋਂ ਮਦਦ ਕੀਤੀ ਜਾ ਰਹੀ ਹੈ।

PunjabKesari

ਮੀਨਾਕਸ਼ੀ ਸ਼ਰਮਾ ਨੇ ਦੇਸ਼ ਭਗਤੀ ਦੀ ਕਵਿਤਾ ਪੜ੍ਹੀ
ਕਵਿਤਰੀ ਮੀਨਾਕਸ਼ੀ ਸ਼ਰਮਾ ਨੇ ਦੇਸ਼ ਭਗਤੀ ਦੀ ਕਵਿਤਾ ਸ਼ਹੀਦ ਪਰਿਵਾਰ ਫੰਡ ਸਮਾਰੋਹ ’ਚ ਪੜ੍ਹੀ ਜਿਸ ਦਾ ਸਿਰਲੇਖ ‘ਫੌਜੀ’ ਸੀ। ਉਨ੍ਹਾਂ ਨੇ ਆਪਣੀ ਕਵਿਤਾ ਦੇ ਮਾਧਿਅਮ ਨਾਲ ਇਹ ਸੰਦੇਸ਼ ਦਿੱਤਾ ਕਿ ਕਿਸ ਤਰ੍ਹਾਂ ਫੌਜੀ ਸਰਹੱਦਾਂ ’ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਸੁਰੱਖਿਆ ਲਈ ਲੜਦਾ ਹੈ।


author

shivani attri

Content Editor

Related News