ਹਰੀਸ਼ ਰਾਵਤ ਦੀ ਨਸੀਹਤ ਮਗਰੋਂ ਵੀ ਨਾ ਬਦਲੇ ਬਾਗੀ ਮੰਤਰੀਆਂ ਦੇ ਤੇਵਰ, ਕੈਬਨਿਟ ਬੈਠਕ ''ਚੋਂ ਰਹੇ ਗੈਰ-ਹਾਜ਼ਰ

Friday, Aug 27, 2021 - 09:14 AM (IST)

ਹਰੀਸ਼ ਰਾਵਤ ਦੀ ਨਸੀਹਤ ਮਗਰੋਂ ਵੀ ਨਾ ਬਦਲੇ ਬਾਗੀ ਮੰਤਰੀਆਂ ਦੇ ਤੇਵਰ, ਕੈਬਨਿਟ ਬੈਠਕ ''ਚੋਂ ਰਹੇ ਗੈਰ-ਹਾਜ਼ਰ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੱਲੋਂ ਇਕਜੁੱਟਤਾ ਦਾ ਮੰਤਰ ਦਿੱਤੇ ਜਾਣ ਤੋਂ ਬਾਅਦ ਵੀ 3 ਬਾਗੀ ਮੰਤਰੀਆਂ ਦੇ ਤੇਵਰ ਨਹੀਂ ਬਦਲੇ ਹਨ। ਵੀਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਬੁਲਾਈ ਗਈ ਪੰਜਾਬ ਮੰਤਰੀ ਮੰਡਲ ਦੀ ਬੈਠਕ ਤੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰਿਆ ਗੈਰ-ਹਾਜ਼ਰ ਰਹੇ। ਬੇਸ਼ੱਕ ਟੈਕਨੀਕਲ ਐਜੂਕੇਸ਼ਨ ਮੰਤਰੀ ਨੇ ਮੰਤਰੀ ਮੰਡਲ ਦੀ ਬੈਠਕ ਵਿਚ ਸ਼ਿਰੱਕਤ ਕੀਤੀ ਪਰ ਬਾਕੀ 3 ਮੰਤਰੀਆਂ ਦੀ ਗੈਰ-ਹਾਜ਼ਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰਾਂ ਬਾਰੇ 'ਹਰੀਸ਼ ਰਾਵਤ' ਦਾ ਬਿਆਨ, 'ਤੁਰੰਤ ਕੀਤੇ ਜਾਣ ਬਰਖ਼ਾਸਤ'

ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਦੇਹਰਾਦੂਨ ਪੁੱਜੇ ਬਾਗੀ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਸਪੱਸ਼ਟ ਸੁਨੇਹਾ ਦਿੱਤਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਚਿੰਗਾਰੀ ਨੂੰ ਹਵਾ ਨਾ ਦਿਓ। ਜੇਕਰ ਕਿਸੇ ਨੂੰ ਕਿਸੇ ਦੂਜੇ ਨਾਲ ਨਾਰਾਜ਼ਗੀ ਹੈ ਤਾਂ ਉਹ ਕਾਂਗਰਸ ਦੇ ਰਸਤੇ ਵਿਚ ਨਹੀਂ ਆਉਣੀ ਚਾਹੀਦੀ। ਕਾਂਗਰਸ ਲਈ ਬੇਹੱਦ ਜ਼ਰੂਰੀ ਹੈ ਕਿ ਸਾਰੇ ਮਿਲ ਕੇ ਚੱਲੀਏ। ਬਾਵਜੂਦ ਇਸ ਦੇ ਰਾਵਤ ਦੇ ਇਸ ਏਕਤਾ ਦੇ ਮੰਤਰ ਨੂੰ 3 ਮੰਤਰੀਆਂ ਨੇ ਨਜ਼ਰ-ਅੰਦਾਜ ਕਰਦਿਆਂ ਮੰਤਰੀ ਮੰਡਲ ਦੀ ਬੈਠਕ ਤੋਂ ਹੀ ਦੂਰੀ ਬਣਾਈ ਰੱਖੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ 'ਚ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਨਹਿਰ 'ਚ ਮਾਰੀ ਛਾਲ (ਤਸਵੀਰਾਂ)

ਕਿਹਾ ਗਿਆ ਕਿ ਇਹ 3 ਮੰਤਰੀ ਦਿੱਲੀ ਵਿਚ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਲਈ ਰਵਾਨਾ ਹੋ ਚੁੱਕੇ ਹਨ। ਇਸ ਲਈ ਮੰਤਰੀ ਮੰਡਲ ਦੀ ਬੈਠਕ ਵਿਚ ਸ਼ਾਮਲ ਨਹੀਂ ਹੋਏ। ਹਾਲਾਂਕਿ ਇਸ ਦੀ ਕੋਈ ਆਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ। ਉੱਧਰ, ਮੁੱਖ ਮੰਤਰੀ ਦੇ ਕਰੀਬੀਆਂ ਨੇ ਬਾਗੀ ਮੰਤਰੀਆਂ ’ਤੇ ਇਹ ਕਹਿੰਦਿਆਂ ਹਮਲਾ ਕੀਤਾ ਹੈ ਕਿ ਬਗਾਵਤ ਤੋਂ ਬਾਅਦ ਇਨ੍ਹਾਂ ਮੰਤਰੀਆਂ ਦੇ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਨ੍ਹਾਂ ਨੂੰ ਤਤਕਾਲ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਰੈਸਟੋਰੈਂਟ 'ਚ ਚੱਲ ਰਹੀ ਕਿੱਟੀ ਪਾਰਟੀ 'ਚ ਅਚਾਨਕ ਚੱਲੀ ਗੋਲੀ, ਵਿਅਕਤੀ ਦੀ ਮੌਕੇ 'ਤੇ ਹੀ ਮੌਤ
ਪੰਜਾਬ ਕਾਂਗਰਸ ਭਵਨ ਵਿਚ ਡਿਊਟੀ ਦੇਣ ਵੀ ਨਹੀਂ ਪੁੱਜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀਰਵਾਰ ਨੂੰ ਪੰਜਾਬ ਕਾਂਗਰਸ ਭਵਨ ਵਿਚ ਡਿਊਟੀ ਦੇਣ ਵੀ ਨਹੀਂ ਪੁੱਜੇ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਤਿਆਰ ਡਿਊਟੀ ਰੋਸਟ ਮੁਤਾਬਕ ਵੀਰਵਾਰ ਨੂੰ ਕਾਂਗਰਸ ਭਵਨ ਵਿਚ ਬਾਜਵਾ ਨੂੰ 3 ਘੰਟੇ ਤੱਕ ਬੈਠਣਾ ਸੀ। ਨਿਯਮ ਮੁਤਾਬਕ ਜੇਕਰ ਬਾਜਵਾ ਕਿਸੇ ਕਾਰਨ ਨਹੀਂ ਆ ਸਕਦੇ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਕਿਸੇ ਹੋਰ ਮੰਤਰੀ ਦੀ ਡਿਊਟੀ ਲਗਾਉਣੀ ਸੀ, ਪਰ ਅਜਿਹਾ ਨਹੀਂ ਹੋਇਆ। ਪੰਜਾਬ ਕਾਂਗਰਸ ਭਵਨ ਵਲੋਂ ਦੱਸਿਆ ਗਿਆ ਕਿ ਬਾਜਵਾ ਨੇ ਇਸ ਦੀ ਸੂਚਨਾ ਨਹੀਂ ਦਿੱਤੀ, ਜਿਸ ਕਾਰਣ ਕੋਈ ਮੰਤਰੀ ਡਿਊਟੀ ਦੇਣ ਨਹੀਂ ਪਹੁੰਚ ਸਕਿਆ। ਇਸ ਸਬੰਧੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਵੇਖਿਆ ਜਾਵੇਗਾ ਕਿ ਬਾਜਵਾ ਕਿਉਂ ਨਹੀਂ ਬੈਠੇ। ਇਹ ਯਕੀਨੀ ਕੀਤਾ ਜਾਵੇਗਾ ਕਿ ਸਾਰੇ ਪੰਜਾਬ ਕਾਂਗਰਸ ਭਵਨ ਵਿਚ ਬੈਠਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News