ਜਾਖੜ ਨਾਲ ਅਣਬਣ ਦੀਆਂ ਖ਼ਬਰਾਂ ''ਤੇ ''ਹਰੀਸ਼ ਰਾਵਤ'' ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ

10/11/2020 7:36:29 AM

ਜਲੰਧਰ (ਧਵਨ) : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਅਣਬਣ ਦੀਆਂ ਖ਼ਬਰਾਂ ਨੂੰ ਲੈ ਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਨੀਲ ਜਾਖੜ ਕਾਂਗਰਸ ਦੇ ਥੰਮ੍ਹ ਹਨ ਅਤੇ ਉਨ੍ਹਾਂ ਨਾਲ ਕੰਮ ਕਰਨਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ।

ਇਹ ਵੀ ਪੜ੍ਹੋ : ਬੈਂਕ ਮੁਲਾਜ਼ਮਾਂ ਵੱਲੋਂ ਸਤਾਏ ਬਜ਼ੁਰਗ ਦੀ ਹਵਾ 'ਚ ਝੂਲਦੀ ਮਿਲੀ ਲਾਸ਼, ਮਰਨ ਤੋਂ ਪਹਿਲਾਂ ਕੈਪਟਨ ਨੂੰ ਲਿਖੀ ਚਿੱਠੀ

ਜਾਖੜ ਦੀ ਸੂਬਾ ਪ੍ਰਧਾਨ ਦੇ ਤੌਰ ’ਤੇ ਕਾਰਗੁਜ਼ਾਰੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਰਾਵਤ ਦਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ, ਜਿਸ ਸਬੰਧੀ ਕੁੱਝ ਤਲਖੀ ਵੀ ਦੇਖੀ ਜਾ ਰਹੀ ਸੀ। ਹਰੀਸ਼ ਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ 'ਚ ਮੀਡੀਆ ਨੇ ਪੁੱਛਿਆ ਸੀ ਕਿ ਜ਼ਿਲ੍ਹੇ ਤੇ ਸੂਬੇ ਦੀ ਇਕਾਈ ਦੇ ਮੁੜ ਗਠਨ 'ਚ ਹੋ ਰਹੀ ਦੇਰੀ ਦਾ ਕੀ ਕਾਰਣ ਹੈ ਤਾਂ ਉਨ੍ਹਾਂ ਨੇ ਇਸ ਸਥਿਤੀ ਨੂੰ ਸਹੀ ਨਾ ਦੱਸਦਿਆਂ ਇਸ ਪਾਸੇ ਧਿਆਨ ਦੇਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ : ਮੋਗਾ ਦੇ ਸਿਵਲ ਹਸਪਤਾਲ 'ਚ ਫਿਰ ਸ਼ਰਮਨਾਕ ਕਾਰਾ, ਜਨਾਨੀ ਨੇ ਫਰਸ਼ 'ਤੇ ਦਿੱਤਾ ਬੱਚੀ ਨੂੰ ਜਨਮ (ਤਸਵੀਰਾਂ)

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਨੇ ਸੂਬਾ ਪ੍ਰਧਾਨ ਸਬੰਧੀ ਨਾ ਤਾਂ ਕੋਈ ਸਵਾਲ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਇਸ ਬਾਰੇ ਕੋਈ ਗੱਲ ਕਹੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਜਾਖੜ ਬਾਰੇ ਕੁਝ ਕਹਿਣਾ ਹੀ ਹੁੰਦਾ ਤਾਂ ਉਹ ਸਿੱਧਾ ਉਨ੍ਹਾਂ ਨਾਲ ਗੱਲ ਕਰ ਸਕਦੇ ਸੀ। ਉਨ੍ਹਾਂ ਕਿਹਾ ਕਿ ਉਹ ਮੀਡੀਆ ’ਚ ਜਾ ਕੇ ਹੀ ਜਾਖੜ ਬਾਰੇ ਗੱਲ ਕਿਉਂ ਕਰਦੇ?

ਇਹ ਵੀ ਪੜ੍ਹੋ : 'ਪੰਜਾਬ ਬੰਦ' ਦੌਰਾਨ ਮਾਛੀਵਾੜਾ ਦੇ ਬਾਜ਼ਾਰ ਮੁਕੰਮਲ ਬੰਦ, ਸੜਕਾਂ 'ਤੇ ਨਾਮਾਤਰ ਦਿਖੀ ਆਵਾਜਾਈ

ਰਾਵਤ ਨੇ ਕਿਹਾ ਕਿ ਉਹ ਜਾਖੜ ਨਾਲ ਮਿਲ ਕੇ ਸੰਗਠਨ ਦੇ ਹਰੇਕ ਪੱਧਰ ਤਕ ਪਹੁੰਚ ਕੇ ਪਾਰਟੀ ਤੇ ਸਰਕਾਰ ਨੂੰ ਸ਼ਕਤੀ ਦੇਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਦੇ ਇਕ ਵਰਗ ਵਲੋਂ ਸ਼ਬਦਾਂ ਦੀ ਤਰੁਟੀ ਜਾਂ ਖ਼ਬਰਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵੱਲ ਕਾਂਗਰਸੀ ਨੇਤਾਵਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਪੰਜਾਬ 'ਚ ਕਾਂਗਰਸ ਨੂੰ 2022 'ਚ ਮੁੜ ਸੱਤਾ 'ਚ ਲਿਆਉਣਾ ਹੈ।


 


Babita

Content Editor Babita