PCA ਨੂੰ ਲੈ ਕੇ MP ਹਰਭਜਨ ਸਿੰਘ ਦਾ ਖ਼ੁਲਾਸਾ, ਅਹੁਦੇਦਾਰਾਂ ’ਤੇ ਲਾਏ ਵੱਡੇ ਇਲਜ਼ਾਮ

Saturday, Oct 08, 2022 - 12:00 AM (IST)

PCA ਨੂੰ ਲੈ ਕੇ MP ਹਰਭਜਨ ਸਿੰਘ ਦਾ ਖ਼ੁਲਾਸਾ, ਅਹੁਦੇਦਾਰਾਂ ’ਤੇ ਲਾਏ ਵੱਡੇ ਇਲਜ਼ਾਮ

ਮੋਹਾਲੀ (ਭਾਸ਼ਾ)–ਭਾਰਤ ਦੇ ਸਾਬਕਾ ਕ੍ਰਿਕਟਰ ਤੇ ਪੰਜਾਬ ਕ੍ਰਿਕਟ ਸੰਘ ਦੇ ਮੁੱਖ ਸਲਾਹਕਾਰ ਹਰਭਜਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪੀ. ਸੀ. ਏ. ਦੇ ਕੁਝ ਅਧਿਕਾਰੀ ‘ਨਾਜਾਇਜ਼ ਕੰਮਾਂ’ ਵਿਚ ਸ਼ਾਮਲ ਹਨ। ਹਰਭਜਨ ਨੇ ਪੱਤਰ ’ਚ ਉਨ੍ਹਾਂ ਅਹੁਦੇਦਾਰਾਂ ਦਾ ਨਾਂ ਨਹੀਂ ਲਿਆ। ਪੱਤਰ ਪੀ. ਸੀ. ਏ. ਮੈਂਬਰਾਂ ਤੇ ਸੰਘ ਦੀਆਂ ਜ਼ਿਲ੍ਹਾ ਇਕਾਈਆਂ ਨੂੰ ਭੇਜਿਆ ਗਿਆ ਹੈ। ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਵਿਸਥਰਾਪੂਰਵਕ ਪੱਤਰ ਲਿਖਿਆ।

ਇਹ ਖ਼ਬਰ ਵੀ ਪੜ੍ਹੋ : SJF ਦਾ ਗੁਰਪਤਵੰਤ ਪੰਨੂ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼, ਹੁਣ ਕੈਨੇਡਾ ਦੇ ਮਿਸੀਸਾਗਾ ’ਚ ਕਰ ਰਿਹੈ ਰੈਫਰੈਂਡਮ ਦੀ ਤਿਆਰੀ

ਉਨ੍ਹਾਂ ਪੱਤਰ ’ਚ ਲਿਖਿਆ,‘‘ਆਲਮ ਇਹ ਹੈ ਕਿ ਪੀ. ਸੀ. ਏ. 150 ਮੈਂਬਰਾਂ ਨੂੰ ਵੋਟਿੰਗ ਅਧਿਕਾਰ ਦੇ ਨਾਲ ਸ਼ਾਮਲ ਕਰਨਾ ਚਾਹੁੰਦਾ ਹੈ ਤਾਂ ਕਿ ਉਨ੍ਹਾਂ ਦਾ ਪੱਲੜਾ ਭਾਰੀ ਰਹੇ। ਇਹ ਸਭ ਮੁੱਖ ਸਲਾਹਕਾਰ ਤੋਂ ਸਲਾਹ ਲਏ ਬਿਨਾਂ ਜਾਂ ਚੋਟੀ ਦੀ ਪ੍ਰੀਸ਼ਦ ਤੋਂ ਪੁੱਛੇ ਬਿਨਾਂ ਕੀਤਾ ਜਾ ਰਿਹਾ ਹੈ। ਇਹ ਬੀ. ਸੀ. ਸੀ. ਆਈ. ਸੰਵਿਧਾਨ, ਪੀ. ਸੀ. ਏ. ਦੇ ਦਿਸ਼ਾ-ਨਿਰਦੇਸ਼ਾਂ ਦੇ ਵਿਰੁੱਧ ਹੈ ਤੇ ਖੇਡ ਇਕਾਈਆਂ ਦੇ ਪਾਰਦਰਸ਼ਿਤਾ ਦੇ ਨਿਯਮਾਂ ਦੀ ਉਲੰਘਣਾ ਵੀ ਹੈ।’’

PunjabKesari

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ : ਆਸਟ੍ਰੇਲੀਆ ਸਰਕਾਰ ਨੇ ਬੁਢਲਾਡਾ ਦੇ ਮੁਨੀਸ਼ ਨੂੰ ਦਿੱਤਾ ਵੱਕਾਰੀ ਅਹੁਦਾ

ਉਨ੍ਹਾਂ ਨੇ ਕਿਹਾ,‘‘ਤੁਸੀਂ ਨਾਜਾਇਜ਼ ਕੰਮਾਂ ਨੂੰ ਲੁਕਾਉਣ ਲਈ ਪੀ. ਸੀ. ਏ. ਦੀਆਂ ਰਸਮੀ ਮੀਟਿੰਗ ਨਹੀਂ ਬੁਲਾ ਰਹੇ ਹੋ ਤੇ ਖੁਦ ਸਾਰੇ ਫੈਸਲੇ ਲੈ ਰਹੇ ਹੋ।’’ਪੱਤਰ ਬਾਰੇ ਪੁੱਛਣ ’ਤੇ ਹਰਭਜਨ ਨੇ ਕਿਹਾ,‘‘ਮੈਨੂੰ ਪਿਛਲੇ 10-15 ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ। ਮੈਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਹੈ ਪਰ ਜ਼ਿਆਦਾਤਰ ਨੀਤੀਗਤ ਫੈਸਲਿਆਂ ਬਾਰੇ ਮੈਨੂੰ ਦੱਸਿਆ ਨਹੀਂ ਜਾਂਦਾ। ਮੈਨੂੰ ਮੈਂਬਰਾਂ ਤੇ ਮੁੱਖ ਮੰਤਰੀ ਨੂੰ ਪੱਤਰ ਲਿਖਣਾ ਪਿਆ ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀ।’’


author

Manoj

Content Editor

Related News