72 ਸਾਲ ਬਾਅਦ ਪਾਕਿ ਸਥਿਤ ਆਪਣੇ ਜੱਦੀ ਪਿੰਡ ਪੁੱਜਾ ਪੰਜਾਬੀ ਸਿੱਖ ਹਰਬੰਸ

11/14/2019 11:57:15 AM

ਚੰਡੀਗੜ੍ਹ - ਕੈਲੀਫੋਰਨੀਆ ਤੋਂ ਆਏ ਗੈਰ-ਵਿਦੇਸ਼ੀ ਹਰਬੰਸ ਸਿੰਘ (90) ਕਰਤਾਰਪੁਰ ਲਾਂਘਾ ਖੁੱਲ੍ਹ 'ਤੇ ਬਹੁਤ ਖੁਸ਼ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਪਾਕਿਸਤਾਨ ਜਾਣ ਦਾ ਸੁਪਨਾ ਸੱਚ ਹੋ ਗਿਆ। ਪਾਕਿਸਤਾਨ ਆਧਾਰਿਤ ਉਰਦੂ ਨਿਊਜ਼ ਦੇ ਤਹਿਤ 17 ਸਾਲ ਦੀ ਉਮਰ 'ਚ ਹਰਬੰਸ ਨੂੰ ਆਪਣਾ ਜੱਦੀ ਘਰ ਛੱਡਣਾ ਪਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਫੈਸਲਬਾਦ ਜ਼ਿਲੇ ਦੇ ਪਿੰਡ ਲਠੀਆਂਵਾਲਾ ਦਾ ਰਹਿਣ ਵਾਲਾ ਹੈ, ਜਿਸ ਨੂੰ ਉਨ੍ਹਾਂ ਨੇ ਵੰਡ ਦੇ ਸਮੇਂ ਛੱਡ ਦਿੱਤਾ ਸੀ। ਉਸ ਨੇ ਦੱਸਿਆ ਕਿ ਕਰਤਾਰਪੁਰ ਲਾਂਘਾ ਖੁੱਲ੍ਹ ਜਾਣ ਤੋਂ ਬਾਅਦ ਉਸ ਦੀ ਬਚਪਨ ਦੇ ਦੋਸਤ ਨੂੰ ਮਿਲਣ ਦੀ ਇੱਛਾ ਮਜ਼ਬੂਤ ਹੋ ਗਈ ਸੀ। 

ਦੱਸ ਦੇਈਏ ਕਿ ਹਰਬੰਸ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸਨ। ਸੋਮਵਾਰ ਨੂੰ ਮਾਰੀ ਪਿੰਡ ਦੀ ਫੇਰੀ ਦੌਰਾਨ ਉਹ ਆਪਣੇ ਬਚਪਨ ਦੇ ਦੋਸਤ ਮੁਹੰਮਦ ਸ਼ਰੀਫ ਨਾਲ ਮੁਲਾਕਾਤ ਨਹੀਂ ਕਰ ਸਕੇ। ਇਸ ਦੌਰੇ ਦੌਰਾਨ ਸ਼ਰੀਫ ਦੇ ਪੋਤੇ ਖੁਸ਼ੀ ਮੁਹੰਮਦ ਨੇ ਹਰਬੰਸ ਨੂੰ ਦੱਸਿਆ ਕਿ ਉਸ ਦੇ ਦੋਸਤ ਦੀ ਪਿਛਲੇ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਰਦੂ ਨਿਊਜ਼ ਦੁਆਰਾ ਪੋਸਟ ਕੀਤੀਆਂ ਗਈਆਂ ਵੀਡੀਓ 'ਚ ਸਥਾਨਕ ਪਿੰਡ ਵਾਸੀਆਂ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ, ਜਦੋਂ ਹਰਬੰਸ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਪਿੰਡ ਦਾ ਦੌਰਾ ਕਰ ਰਿਹਾ ਸੀ।


rajwinder kaur

Content Editor

Related News