ਰਾਮ ਰਹੀਮ ਤੇ ਸੁਖਬੀਰ ਦੀ ਡੀਲ ''ਤੇ ਸਬੂਤ ਪੇਸ਼ ਨਾ ਕਰ ਸਕੇ ਹਰਬੰਸ ਜਲਾਲ
Wednesday, Nov 14, 2018 - 12:42 PM (IST)

ਚੰਡੀਗੜ੍ਹ : ਸਾਬਕਾ ਵਿਧਾਇਕ ਹਰਬੰਸ ਜਲਾਲ ਵਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਚਕਾਰ ਹੋਈ ਡੀਲ ਸੰਬਧੀ ਖੁਲਾਸਾ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਗਈ ਸੀ। ਇਸ ਦੌਰਾਨ ਹਰਬੰਸ ਜਲਾਲ ਮੀਡੀਆ ਦੇ ਸਵਾਲਾਂ 'ਚ ਉਲਝਦੇ ਹੋਏ ਨਜ਼ਰ ਆਏ। ਜਦੋਂ ਮੀਡੀਆ ਨੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਤਾਂ ਉਨ੍ਹਾਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਹ ਮੀਡੀਆ ਨੂੰ ਕੋਈ ਸਬੂਤ ਨਹੀਂ ਦਿਖਾਉਣਗੇ ਕਿਉਂਕਿ ਉਹ ਇਹ ਸਬੂਤ ਜਾਂ ਤਾਂ ਅਦਾਲਤ 'ਚ ਪੇਸ਼ ਕਰਨਗੇ ਅਤੇ ਜਾਂ ਫਿਰ ਐੱਸ. ਆਈ. ਟੀ. ਅੱਗੇ ਪੇਸ਼ ਕਰਨਗੇ, ਮਤਲਬ ਕਿ ਇਸ ਡੀਲ ਸਬੰਧੀ ਨਾ ਤਾਂ ਹਰਬੰਸ ਜਲਾਲ ਤੱਥਾਂ ਦੇ ਆਧਾਰ 'ਤੇ ਕੁਝ ਬੋਲੇ ਅਤੇ ਨਾ ਹੀ ਕੋਈ ਸਬੂਤ ਪੇਸ਼ ਕਰ ਸਕੇ। ਉਨ੍ਹਾਂ ਨੇ ਸੁਖਬੀਰ ਅਤੇ ਰਾਮ ਰਹੀਮ ਸਬੰਧੀ ਖੁਲਾਸਾ ਕਰਨਾ ਸੀ ਪਰ ਪਹਿਲਾਂ ਉਹ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਬਾਰੇ ਬੋਲਦੇ ਰਹੇ ਅਤੇ ਬਾਅਦ 'ਚ ਕਹਿਣ ਲੱਗੇ ਕਿ ਬਾਲੀਵੁੱਡ ਅਦਾਕਾਰ ਅਕਸ਼ੈ ਖੰਨਾ ਦੀ ਪਤਨੀ ਟਵਿੰਕਲ ਖੰਨਾ ਨੇ ਰਾਮ ਰਹੀਮ ਦੇ ਦਰਸ਼ਨਾਂ ਸਬੰਧੀ ਪ੍ਰੈਸ ਕਾਨਫਰੰਸ ਰੱਖ ਲਈ ਸੀ।