‘ਜੀ ਆਇਆਂ ਨੂੰ-2024’: ਜਲੰਧਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ, ਵੇਖੋ ਤਸਵੀਰਾਂ

Monday, Jan 01, 2024 - 12:07 PM (IST)

‘ਜੀ ਆਇਆਂ ਨੂੰ-2024’: ਜਲੰਧਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ, ਵੇਖੋ ਤਸਵੀਰਾਂ

ਜਲੰਧਰ (ਪੁਨੀਤ)- ਮਹਾਨਗਰ ਜਲੰਧਰ ’ਚ ਨਵੇਂ ਸਾਲ ਦਾ ਸਵਾਗਤ ਧੂਮਧਾਮ ਨਾਲ ਕੀਤਾ ਗਿਆ। ਨਿਊ ਈਅਰ ਈਵ ’ਤੇ ਸ਼ਹਿਰ ਦੇ ਹੋਟਲ ਅਤੇ ਰੈਸਟੋਰੈਂਟ ਖ਼ਾਸ ਤੌਰ 'ਤੇ ਗੂੰਜ ਰਹੇ ਸਨ। ਵੱਖ-ਵੱਖ ਰੈਸਟੋਰੈਂਟਾਂ ’ਚ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਹੋਰ ਕਲਾਕਾਰਾਂ ਨੇ ਇਕ ਤੋਂ ਵਧ ਕੇ ਇਕ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਲੋਕਾਂ ਨੇ 2024 ਦੇ ਸਵਾਗਤ ਦਾ ਜਸ਼ਨ ਮਨਾਇਆ ਅਤੇ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਹੋਟਲਾਂ ਅਤੇ ਰੈਸਟੋਰੈਂਟਾਂ ਦੇ ਐਂਟਰੀ ਪੁਆਇੰਟਾਂ ਨੂੰ ਗੁਬਾਰਿਆਂ ਅਤੇ ਫੁੱਲਾਂ ਨਾਲ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਸੀ। ਸ਼ਾਮ ਨੂੰ ਹੀ ਜਸ਼ਨ ਸ਼ੁਰੂ ਹੋ ਗਿਆ ਅਤੇ ਲੋਕ ਖ਼ੁਦ ਨੂੰ ਨੱਚਣ ਤੋਂ ਰੋਕ ਨਹੀਂ ਸਕੇ, ਜਿਉਂ ਹੀ ਘੜੀ ਦੇ 12 ਵਜੇ ਅਤੇ ਤਾਰੀਖ਼ ਬਦਲੀ ਤਾਂ ਵੱਖ-ਵੱਖ ਥਾਵਾਂ 'ਤੇ ਆਤਿਸ਼ਬਾਜ਼ੀ ਚੱਲਣੀ ਸ਼ੁਰੂ ਹੋ ਗਈ ਤੇ ਲੋਕ ਨਵੇਂ ਸਾਲ ਦੇ ਸਵਾਗਤ ਲਈ ਨੱਚਣ ਲੱਗੇ। 2024 ਨੂੰ ਜੀ ਆਇਆਂ ਕਹਿਣ ਲਈ ਸ਼ਹਿਰ ਦੀਆਂ ਸੈਂਕੜੇ ਥਾਵਾਂ ’ਤੇ ਸਵਾਗਤੀ ਪ੍ਰੋਗਰਾਮ ਕੀਤੇ ਗਏ। ਵੱਡੀ ਗਿਣਤੀ ’ਚ ਲੋਕ ਸਜ–ਧਜ ਕੇ ਪਾਰਟੀਆਂ ’ਚ ਪਹੁੰਚੇ ਅਤੇ ਨੱਚ-ਗਾ ਕੇ ਨਵੇਂ ਸਾਲ ਦੇ ਪ੍ਰੋਗਰਾਮ ਦਾ ਆਨੰਦ ਮਾਣਿਆ।

PunjabKesari

ਮਾਡਲ ਟਾਊਨ ਦੇ ਪੈਡਲਰ ਵਿਖੇ ਲਾਈਵ ਸੰਗੀਤ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ। ਪ੍ਰੋਗਰਾਮ ਨੂੰ ਦਿੱਲੀ ਫੇਮ ‘ਸ਼ਿਸ਼ਠਾ’ ਗਰੁੱਪ ਦੇ ਲਾਈਵ ਪ੍ਰੋਮੋ ਦੁਆਰਾ ਮਨਮੋਹਕ ਅੰਦਾਜ਼ ’ਚ ਪੇਸ਼ ਕੀਤਾ ਜਾ ਰਿਹਾ ਹੈ। ਵਿਲੱਖਣ ਅੰਦਾਜ਼ ’ਚ ਪੇਸ਼ਕਾਰੀ ਨੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਛੂਹ ਲਿਆ, ਜਦਕਿ ਜੀ. ਟੀ ਰੋਡ ਦਕੋਹਾ ਨੇੜੇ ਸਥਿਤ ਹੋਟਲ ਮੈਰੀਟਨ ਵਿਖੇ ਨਵੇਂ ਸਾਲ ਦੇ ਜਸ਼ਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ 2024 ਦਾ ਸਵਾਗਤ ਉਤਸ਼ਾਹ ਨਾਲ ਕੀਤਾ ਜਾ ਸਕੇ। ਨਵੇਂ ਸਾਲ ਦੀ ਰਾਤ ’ਚ ਰੰਗ ਭਰਨ ਲਈ ਪੰਜਾਬੀ ਸੰਗੀਤ ਦੇ ਨਾਲ-ਨਾਲ ਕਾਮੇਡੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵੱਲੋਂ ਖ਼ੂਬ ਸਲਾਹਿਆ ਗਿਆ।

PunjabKesari

ਆਤਿਸ਼ਬਾਜ਼ੀ: ਨੌਜਵਾਨਾਂ ਨੇ ਆਪਣੇ ਤਰੀਕੇ ਨਾਲ ਮਨਾਇਆ ਨਵੇਂ ਸਾਲ ਦਾ ਜਸ਼ਨ
ਮਾਡਲ ਟਾਊਨ ਦਾ ਗੇੜੀ ਰੂਟ ਹੋਵੇ ਜਾਂ ਅਰਬਨ ਅਸਟੇਟ ਦਾ ਬਾਜ਼ਾਰ, ਹਰ ਜਗ੍ਹਾ ਰਾਤ 12 ਵਜੇ ਹੀ ਲੋਕ ਸੜਕਾਂ ’ਤੇ ਆ ਗਏ ਅਤੇ ਇਕ-ਦੂਜੇ ਨੂੰ ਵਧਾਈਆਂ ਦੇਣ ਲੱਗੇ। ਇਸੇ ਤਰ੍ਹਾਂ ਪੀ. ਪੀ. ਆਰ. ਮਾਰਕੀਟ ’ਚ ਵੀ ਨਿਊ ਈਅਰ ਨਾਈਟ ਮੌਕੇ ਕਈ ਪ੍ਰੋਗਰਾਮ ਕਰਵਾਏ ਗਏ, ਜਿਸ ’ਚ ਲੋਕਾਂ ਨੇ ਭਾਰੀ ਹਾਜ਼ਰੀ ਦਰਜ ਕਰਵਾਈ। ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ ਤੇ ਲੋਕਾਂ ਨੇ ਪਟਾਕਿਆਂ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਨੌਜਵਾਨਾਂ ਦੇ ਗਰੁੱਪਾਂ ਨੇ ਵੱਖ-ਵੱਖ ਥਾਵਾਂ ’ਤੇ ਪਾਰਟੀ ਕਰ ਕੇ ਆਪਣੇ-ਆਪਣੇ ਤਰੀਕੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ।

PunjabKesari

ਹਾਈਵੇਅ ’ਤੇ ਵੀ ਜ਼ੋਰ-ਸ਼ੋਰ ਨਾਲ ਹੋਇਆ ਸੁਆਗਤ
ਉੱਥੇ ਹੀ ਜੀ. ਟੀ. ਰੋਡ ਹਾਈਵੇ ’ਤੇ ਵੀ ਨਵੇਂ ਸਾਲ ਦੇ ਸਵਾਗਤ ਲਈ ਉਤਸ਼ਾਹ ਦੀ ਕੋਈ ਕਮੀ ਨਹੀਂ ਰਹੀ। ਮਸ਼ਹੂਰ ਰੈਸਟੋਰੈਂਟਾਂ ਦੇ ਬਾਹਰ ਸੜਕਾਂ 'ਤੇ ਖੜ੍ਹੇ ਲੋਕਾਂ ਨੇ ਨੱਚ-ਗਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਸੜਕਾਂ 'ਤੇ ਵੱਖ-ਵੱਖ ਥਾਵਾਂ 'ਤੇ ਨੌਜਵਾਨ ਨੱਚਦੇ ਨਜ਼ਰ ਆਏ। ਇਸ ਦੇ ਨਾਲ ਹੀ ਜਸ਼ਨ ਨੂੰ ਵੇਖਦੇ ਹੋਏ ਉੱਥੋਂ ਲੰਘਣ ਵਾਲੇ ਲੋਕ ਵੀ ਰੁਕ ਗਏ ਅਤੇ ਨਵੇਂ ਸਾਲ ਦੀ ਆਮਦ 'ਤੇ ਉਤਸ਼ਾਹ ਅਤੇ ਖੁਸ਼ੀ ਨਾਲ ਜਸ਼ਨ ਦੇ ਮਾਹੌਲ ਦਾ ਹਿੱਸਾ ਬਣ ਗਏ। ਲੋਕਾਂ ਦਾ ਉਤਸ਼ਾਹ ਸਿਖ਼ਰਾਂ 'ਤੇ ਵੇਖਿਆ ਗਿਆ ਅਤੇ ਲੋਕਾਂ ਨੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ।

PunjabKesari

ਨਿੱਜੀ ਸੁਰੱਖਿਆ ਕਰਮਚਾਰੀਆਂ ਦੀ ਪ੍ਰੋਗਰਾਮਾਂ ’ਤੇ ਰਹੀ ‘ਤਿੱਖੀ ਨਜ਼ਰ’
ਨਿੱਜੀ ਸੁਰੱਖਿਆ ਕਰਮਚਾਰੀਆਂ ਨੇ ਨਵੇਂ ਸਾਲ ਦੇ ਸਵਾਗਤ ਦੇ ਸਮਾਰੋਹਾਂ 'ਤੇ ਤਿੱਖੀ ਨਜ਼ਰ ਰੱਖੀ। ਮਾਹੌਲ ਨੂੰ ਖ਼ਰਾਬ ਹੋਣ ਤੋਂ ਰੋਕਣ ਲਈ ਵੱਡੇ ਹੋਟਲਾਂ ਤੇ ਰੈਸਟੋਰੈਂਟਾਂ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਆਯੋਜਿਤ ਸਮਾਗਮਾਂ ’ਤੇ ਸੁਰੱਖਿਆ ਕਰਮ ਚਾਰੀਆਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਸੁਰੱਖਿਆ ਦੇ ਨਜ਼ਰੀਏ ਤੋਂ ਮਾਡਲ ਟਾਊਨ, ਅਰਬਨ ਅਸਟੇਟ, ਪੀ. ਪੀ. ਆਰ. ਵੱਖ-ਵੱਖ ਨਿੱਜੀ ਸੁਰੱਖਿਆ ਏਜੰਸੀਆਂ ਦੇ ਬਾਊਂਸਰਾਂ ਨੂੰ ਬਾਜ਼ਾਰ ’ਚ ਬੁਲਾਇਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਨਵੇਂ ਸਾਲ ਦੇ ਸਵਾਗਤ ’ਚ ਮਾਹੌਲ ਖ਼ਰਾਬ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਵੱਡੀ ਰਕਮ ਖ਼ਰਚ ਕਰਕੇ ਇਕ ਦਿਨ ਲਈ ਪ੍ਰਾਈਵੇਟ ਸੁਰੱਖਿਆ ਮੁਲਾਜ਼ਮ ਰੱਖੇ ਹਨ।

PunjabKesari

ਇਹ ਵੀ ਪੜ੍ਹੋ : ਨਵਾਂ ਸਾਲ ਗੁਰੂ ਦੇ ਨਾਲ, ਅਰਦਾਸ ਸਮਾਗਮਾਂ ਨਾਲ 2024 ਨੂੰ ਕਿਹਾ ਖ਼ੁਸ਼ਆਮਦੀਦ, ਲੱਗੀ ਗੁਰਬਾਣੀ ਕੀਰਤਨ ਦੀ ਛਹਿਬਰ

PunjabKesari

PunjabKesari

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News