ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਮੌਕੇ CM ਮਾਨ ਸਣੇ ਪਹੁੰਚੀਆਂ ਕਈ ਸ਼ਖ਼ਸੀਅਤਾਂ

Friday, Apr 11, 2025 - 07:20 PM (IST)

ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਮੌਕੇ CM ਮਾਨ ਸਣੇ ਪਹੁੰਚੀਆਂ ਕਈ ਸ਼ਖ਼ਸੀਅਤਾਂ

ਜਲੰਧਰ (ਵੈੱਬ ਡੈਸਕ, ਸੋਨੂੰ)- ਮਸ਼ਹੂਰ ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਕੀਤੀ ਗਈ। ਇਸ ਮੌਕੇ ਜਿੱਥੇ ਪਾਲੀਵੁੱਡ ਤੋਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਅੰਤਿਮ ਅਰਦਾਸ ਵਿੱਚ ਹਿੱਸਾ ਲੈਣ ਲਈ ਪਹੁੰਚੇ। ਇਸ ਦੇ ਇਲਾਵਾ ਭਾਜਪਾ ਆਗੂ ਸ਼ਵੇਤ ਮਲਿਕ ਸਮੇਤ ਹੋਰ ਕਈਆਂ ਸਿਆਸੀ ਆਗੂ ਵੀ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ਼ ਵੰਡਾਇਆ। ਅੰਤਿਮ ਅਰਦਾਸ ਮੌਕੇ ਪੰਜਾਬੀ ਕਲਾਕਾਰ ਬੀਨੂੰ ਢਿੱਲੋਂ, ਕੇਐਸ ਮੱਖਣ, ਕੌਰ ਬੀ, ਸਤਿੰਦਰ ਸੱਤੀ, ਅਮਰ ਨੂਰੀ, ਗੁਰਪ੍ਰੀਤ ਸਿੰਘ ਘੁੱਗੀ ਸਮੇਤ ਹੋਰ ਕਈ ਪਾਲੀਵੁੱਡ ਗਾਇਕਾਂ ਨੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। 

PunjabKesari

 ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਸੀ। ਉਹ ਦਿਲ ਦੀ ਬੀਮਾਰੀ ਕਾਰਨ ਪੀੜਤ ਸਨ ਅਤੇ ਟੈਗੋਰ ਹਸਪਤਾਲ ਵਿਚ ਦਾਖ਼ਲ ਸਨ। ਜਿਵੇਂ ਹੀ ਪੰਜਾਬੀ ਸੰਗੀਤ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਹੰਸ ਰਾਜ ਹੰਸ ਦੇ ਜਲੰਧਰ ਸਥਿਤ ਨਿਵਾਸ ਸਥਾਨ ’ਤੇ ਲੋਕਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਉਨ੍ਹਾਂ ਨਾਲ ਦੁੱਖ਼ ਸਾਂਝਾ ਕੀਤਾ। ਇਸ ਦੇ ਇਲਾਵਾ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਵੀ ਬੀਤੇ ਦਿਨੀਂ ਘਰ 'ਚ ਪਹੁੰਚੇ ਹੰਸ ਰਾਜ ਹੰਸ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ ਗਿਆ। 

PunjabKesari

ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਮਗਰੋਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਦੋਂ ਮੈਂ ਕਲਾਕਾਰ ਹੁੰਦਾ ਸੀ, ਮੈਂ ਹਮੇਸ਼ਾ ਹੰਸ ਰਾਜ ਹੰਸ ਦੇ ਗਾਣੇ ਸੁਣਦਾ ਹੁੰਦਾ ਸੀ। ਅੱਜ ਦੋਵਾਂ ਦੇ ਵਿਚਾਰ ਵੱਖੋ-ਵੱਖਰੇ ਹਨ, ਪਰ ਹੰਸ ਰਾਜ ਹਮੇਸ਼ਾ ਸਾਡੇ ਲਈ ਪ੍ਰੇਰਣਾ ਸਰੋਤ ਰਹੇ ਹਨ। ਇਸੇ ਲਈ ਅੱਜ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਆਪਣਾ ਦੁੱਖ਼ ਸਾਂਝਾ ਕਰਨ ਆਇਆ ਹਾਂ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਵੀ ਰਾਜਨੀਤਿਕ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ! ਐਡਵਾਈਜ਼ਰੀ ਹੋ ਗਈ ਜਾਰੀ

PunjabKesari

ਰੇਸ਼ਮ ਕੌਰ ਦਾ ਅੰਤਿਮ ਸੰਸਕਾਰ ਰਾਜ ਗਾਇਕ ਹੰਸ ਰਾਜ ਹੰਸ ਦੇ ਜੱਦੀ ਪਿੰਡ ਸਫ਼ੀਪੁਰ ਜ਼ਿਲ੍ਹਾ ਜਲੰਧਰ ਕੀਤਾ ਗਿਆ ਸੀ। ਰੇਸ਼ਮ ਕੌਰ ਕਰੀਬ 60 ਸਾਲਾ ਦੇ ਸਨ। ਰੇਸ਼ਮ ਕੌਰ ਨੂੰ ਦਿਲ ਦੀ ਬੀਮਾਰੀ ਕਾਰਨ ਸਟੰਟ ਵੀ ਪਿਆ ਸੀ। ਰੇਸ਼ਮ ਕੌਰ ਦੇ ਦਿਹਾਂਤ ਦੀ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।

PunjabKesari

ਪਦਮਸ਼੍ਰੀ ਹੰਸਰਾਜ ਹੰਸ ਇਕ ਪਾਲੀਵੁੱਡ ਗਾਇਕ ਅਤੇ ਸਿਆਸਤਦਾਨ ਹਨ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਪਦਮ ਸ਼੍ਰੀ ਵੀ ਮਿਲਿਆ ਹੈ। ਦਿੱਲੀ ਤੋਂ ਸਾਬਕਾ ਲੋਕ ਸਭਾ ਮੈਂਬਰ ਹੰਸ, ਪੰਜਾਬੀ ਲੋਕ ਅਤੇ ਸੂਫ਼ੀ ਸੰਗੀਤ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਗਾਉਂਦੇ ਹਨ ਅਤੇ ਉਨ੍ਹਾਂ ਨੇ ਆਪਣੇ 'ਪੰਜਾਬੀ-ਪੌਪ' ਐਲਬਮ ਵੀ ਜਾਰੀ ਕੀਤੇ ਹਨ। ਉਹ ਨਕੋਦਰ ਵਿੱਚ ਸਥਿਤ ਲਾਲ ਬਾਦਸ਼ਾਹ ਦੇ ਗੱਦੀਨਸ਼ੀਨ ਵੀ ਹਨ।

PunjabKesari

PunjabKesari

 

PunjabKesari

PunjabKesari

PunjabKesari

PunjabKesari

PunjabKesari

 

ਇਹ ਵੀ ਪੜ੍ਹੋ: ਵੱਡਾ ਹਾਦਸਾ: ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪਰਤ ਰਹੀ ਸਕੂਲ ਬੱਸ ਦੇ ਹੇਠਾਂ ਆਇਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 

 


author

shivani attri

Content Editor

Related News