ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸ ਦੇ ਗੰਨਮੈਨ ਦੀ ਮੌਤ ਦਾ ਅਸਲ ਕਾਰਨ ਆਇਆ ਸਾਹਮਣੇ! (ਤਸਵੀਰਾਂ)

10/03/2015 10:30:42 AM

ਜਲੰਧਰ-ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸ ਦੀ ਸੁਰੱਖਿਆ ''ਚ ਤਾਇਨਾਤ ਗੰਨਮੈਨ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਗਲਤੀ ਨਾਲ ਟ੍ਰਿਗਰ ਦੱਬਣ ਕਾਰਨ ਉਸ ਦੀ ਮੌਤ ਹੋਈ ਹੈ। ਇਹ ਗੱਲ ਪੁਲਸ ਦੀ ਜਾਂਚ ਦੌਰਾਨ ਸਾਹਮਣੇ ਆਈ ਹੈ ਅਤੇ ਪੁਲਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਡਿਊਟੀ ਦੌਰਾਨ ਅਚਾਨਕ ਅੱਖ ਲੱਗਣ ਕਾਰਨ ਜਸਬੀਰ ਦੇ ਹੱਥ ''ਚ ਫੜ੍ਹੀ ਏ. ਕੇ.-47 ਦੇ ਟ੍ਰਿੱਗਰ ''ਚ ਉਸ ਦਾ ਅੰਗੂਠਾ ਫਸਿਆ ਸੀ, ਜਿਸ ਤੋਂ ਬਾਅਦ ਕਰੀਬ 24 ਗੋਲੀਆਂ ਚੱਲੀਆਂ ਅਤੇ ਜਸਬੀਰ ਦੀ ਮੌਕੇ ''ਤੇ ਹੀ ਮੌਤ ਹੋ ਗਈ।
ਪੁਲਸ ਦੀ ਜਾਂਚ ''ਚ ਇਹ ਇਕ ਹਾਦਸਾ ਲੱਗ ਰਿਹਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਜਸਬੀਰ ਨੇ ਖੁਦਕੁਸ਼ੀ ਕੀਤੀ ਹੈ। ਜਸਬੀਰ ਕੋਲ ਦੀ ਏ. ਕੇ.-47 ਦੀ ਬਰੱਸਟ ''ਚ 24 ਗੋਲੀਆਂ ਸਨ, ਜਦੋਂ ਕਿ ਪੁਲਸ ਨੂੰ 22 ਗੋਲੀਆਂ ਦੇ ਖੋਲ ਮਿਲੇ ਹਨ। ਫਿਲਹਾਲ ਤਿੰਨ ਡਾਕਟਰਾਂ ਦੇ ਇਕ ਵਿਸ਼ੇਸ ਬੋਰਡ ਨੇ ਜਸਬੀਰ ਦੀ ਲਾਸ਼ ਦਾ ਪੋਸਟ ਮਾਰਟਮ ਕੀਤਾ, ਜਿਸ ''ਚ ਸਾਹਮਣੇ ਆਇਆ ਕਿ ਜਸਬੀਰ ਨੂੰ ਇਕ ਗੋਲੀ ਲੱਗੀ ਹੈ, ਜੋ ਉਸ ਦੀ ਠੋਡੀ ਦੇ ਆਰ-ਪਾਰ ਹੋ ਗਈ ਅਤੇ ਮੌਕੇ ''ਤੇ ਹੀ ਉਸ ਦੀ ਮੌਤ ਹੋ ਗਈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Babita Marhas

News Editor

Related News