ਨੇਪਾਲ ''ਚ ਰਾਮ ਰਹੀਮ ਦੇ ਖੁਫੀਆ ਠਿਕਾਣੇ ਪੁੱਜੀ ਹਨੀਪ੍ਰੀਤ!

Thursday, Sep 21, 2017 - 08:26 AM (IST)

ਲਖੀਮਪੁਰ : ਬਲਾਤਕਾਰੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਖਬਰ ਮਿਲੀ ਹੈ ਕਿ ਹਨੀਪ੍ਰੀਤ ਨੇਪਾਲ 'ਚ ਹੈ ਅਤੇ ਬਚਣ ਲਈ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਰਹੀ ਹੈ। ਉਹ ਹੁਣ ਨੇਪਾਲ 'ਚ ਰਾਮ ਰਹੀਮ ਦੇ ਕਿਸੇ ਖੁਫੀਆ ਠਿਕਾਣੇ 'ਚ ਰਹਿ ਰਹੀ ਹੈ। ਸੂਤਰਾਂ ਮੁਤਾਬਕ ਨੇਪਾਲ ਪੁਲਸ ਦੀ ਸਹਾਇਤਾ ਨਾਲ ਹਨੀਪ੍ਰੀਤ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। 
ਜਾਣਕਾਰੀ ਦੇ ਮੁਤਾਬਕ ਹਨੀਪ੍ਰੀਤ ਨੂੰ ਨੇਪਾਲ ਦੇ ਧਰਾਨ-ਇਟਹਰੀ ਇਲਾਕੇ 'ਚ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਗੌਰੀਫੰਟਾ ਬਾਰਡਰ ਦੇ ਰਸਤੇ ਨੇਪਾਲ ਪੁੱਜੀ ਸੀ ਅਤੇ ਧਨਗੜੀ ਤੋਂ ਕੰਚਨਪੁਰ ਅਤੇ ਧੋਰਾਹੀ ਤੋਂ ਹੁੰਦੇ ਹੋਏ ਨੇਪਾਲ 'ਚ ਰਾਮ ਰਹੀਮ ਦੇ ਕਿਸੇ ਗੁਪਤ ਅੱਡੇ ਜਾਂ ਕਿਸੇ ਭਗਤ ਦੇ ਘਰ ਲੁਕੀ ਹੋਈ ਹੈ।

PunjabKesari
ਹਨੀਪ੍ਰੀਤ ਨੂੰ ਨੇਪਾਲ 'ਚ ਦੇਖੇ ਜਾਣ ਦਾ ਦਾਅਵਾ ਵੱਖ-ਵੱਖ ਸਰੋਤ ਕਰ ਰਹੇ ਹਨ। ਇਹ ਸਹੀ ਵੀ ਹੋ ਸਕਦਾ ਹੈ ਕਿ ਉਦੈਪੁਰ ਤੋਂ ਪੁਲਸ ਦੀ ਹਿਰਾਸਤ 'ਚ ਆਏ ਰਾਮ ਰਹੀਮ ਦੇ ਭਗਤ ਪ੍ਰਦੀਪ ਗੋਇਲ ਨੇ ਵੀ ਉਸਦੇ ਨੇਪਾਲ ਭੱਜਣ ਦੇ ਸੁਰਾਗ ਦਿੱਤੇ ਹਨ। ਹਨੀਪ੍ਰੀਤ ਦੇ ਇਨ੍ਹਾਂ ਸੁਰਾਗਾਂ ਦੇ ਮਿਲਦੇ ਹੀ ਯੂ.ਪੀ. ਦੇ ਕਈ ਜ਼ਿਲਿਆਂ 'ਚ ਪੁਲਸ ਨੇ ਅਲਰਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ-ਨੇਪਾਲ ਬਾਰਡਰ 'ਤੇ ਤਾਇਨਾਤ ਐਸਐਸਬੀ ਜਵਾਨ ਅਲਰਟ ਹਨ ਅਤੇ ਹਨੀਪ੍ਰੀਤ ਦੀ ਭਾਲ ਜਾਰੀ ਹੈ।
ਨੇਪਾਲ ਦੇ ਨਾਲ ਲੱਗਦੇ 7 ਜ਼ਿਲਿਆ 'ਚ ਹਨੀਪ੍ਰੀਤ ਦੀ ਭਾਲ ਜਾਰੀ ਹੈ ਅਤੇ ਸਰਚ ਆਪਰੇਸ਼ਨ ਚਲ ਰਿਹਾ ਹੈ। ਇਸ ਸਰਚ ਆਪਰੇਸ਼ਨ 'ਚ ਨੇਪਾਲ ਦੀ ਪੁਲਸ ਵੀ ਸਹਾਇਤਾ ਕਰ ਰਹੀ ਹੈ। 
ਹਰਿਆਣਾ ਪੁਲਸ ਦੀ ਜਾਂਚ 'ਚ ਹਨੀਪ੍ਰੀਤ ਦੀ ਆਖਰੀ ਲੋਕੇਸ਼ਨ ਰਾਜਸਥਾਨ ਦੇ ਬਾੜਮੇਰ 'ਚ ਪਤਾ ਲੱਗੀ ਸੀ, ਪਰ ਉਸਦੇ ਬਾਅਦ ਤੋਂ ਹੀ ਹਨੀਪ੍ਰੀਤ ਦੇ ਬਾਰੇ 'ਚ ਹਰਿਆਣਾ ਪੁਲਸ ਦੇ ਹੱਥ ਖਾਲੀ ਹਨ। ਨੇਪਾਲ ਅਤੇ ਭਾਰਤ ਦੇ ਵਿਚ ਸਪੁਰਦਗੀ ਦੀ ਕੋਈ ਸੰਧੀ ਨਹੀਂ ਹੈ। ਇਸ ਲਈ ਜੇਕਰ ਹਨੀਪ੍ਰੀਤ ਨੇਪਾਲ ਭੱਜਣ 'ਚ ਕਾਮਯਾਬ ਹੋਈ ਹੈ ਤਾਂ ਪੁਲਸ ਲਈ ਹਨੀਪ੍ਰੀਤ ਨੂੰ ਵਾਪਸ ਲਿਆਉਣਾ ਅਸਾਨ ਨਹੀਂ ਹੋਵੇਗਾ।

 


Related News