ਸ਼ੱਕੀ ਹਾਲਾਤ ’ਚ ਫਾਹਾ ਲਗਾ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

01/21/2021 3:20:49 PM

ਜਲੰਧਰ (ਸੁਧੀਰ) - ਸਥਾਨਕ ਰਸਤਾ ਮੁਹੱਲਾ ਵਿਚ ਸ਼ੱਕੀ ਹਾਲਾਤ ਵਿਚ ਇਕ ਵਿਅਕਤੀ ਵਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਥਾਣਾ ਨੰਬਰ 3 ਦੇ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਸਤਾ ਮੁਹੱਲਾ ਵਾਸੀ ਰਾਜੀਵ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਪਤੀ ਟਿੱਕੀਆਂ ਵਾਲੇ ਚੌਕ ਨੇੜੇ ਤੌਲੀਏ ਵੇਚਣ ਦੀ ਫੜ੍ਹੀ ਲਗਾਉਂਦਾ ਸੀ ਅਤੇ ਉਹ ਰਾਤ ਆਪਣੇ ਕਮਰੇ ਵਿਚ ਬੈਠੀ ਸੀ, ਜਦਕਿ ਉਸਦਾ ਪਤੀ ਘਰ ਦੇ ਅਲੱਗ ਕਮਰੇ ਵਿਚ ਸੀ। ਕੁਝ ਦੇਰ ਬਾਅਦ ਅਚਾਨਕ ਉਸ ਦੇ ਪਤੀ ਦੇ ਕਮਰੇ ’ਚੋਂ ਚੀਕ ਦੀ ਆਵਾਜ਼ ਆਈ। ਪਤੀ ਦੇ ਕਮਰੇ ਵਿਚੋਂ ਆਵਾਜ਼ ਆਉਣ ਤੋਂ ਬਾਅਦ ਜਦੋਂ ਉਹ ਦੌੜ ਕੇ ਉਕਤ ਕਮਰੇ ਵਿਚ ਪਹੁੰਚੀ ਤਾਂ ਦੇਖਿਆ ਕਿ ਪਤੀ ਪੱਖੇ ਨਾਲ ਲਟਕ ਰਿਹਾ ਸੀ, ਜਿਸ ਤੋਂ ਬਾਅਦ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਅਤੇ ਕੁਝ ਦੇਰ ਬਾਅਦ ਉਸਦੀ ਮੌਤ ਹੋ ਗਈ।


rajwinder kaur

Content Editor

Related News