ਨਵਾਂਸ਼ਹਿਰ ਦੇ ਪਿੰਡ ਮੀਰਪੁਰ ਲੱਖਾ ’ਚ ਫੈਲੀ ਦਹਿਸ਼ਤ, ਐੱਨ. ਆਰ. ਆਈ. ਦੀ ਕੋਠੀ ’ਚ ਮਿਲਿਆ ਹੈਂਡ ਗ੍ਰਨੇਡ

Monday, Jul 05, 2021 - 10:52 PM (IST)

ਨਵਾਂਸ਼ਹਿਰ ਦੇ ਪਿੰਡ ਮੀਰਪੁਰ ਲੱਖਾ ’ਚ ਫੈਲੀ ਦਹਿਸ਼ਤ, ਐੱਨ. ਆਰ. ਆਈ. ਦੀ ਕੋਠੀ ’ਚ ਮਿਲਿਆ ਹੈਂਡ ਗ੍ਰਨੇਡ

ਨਵਾਂਸ਼ਹਿਰ (ਤ੍ਰਿਪਾਠੀ) : ਥਾਣਾ ਔੜ ਦੇ ਅਧੀਨ ਪੈਂਦੇ ਪਿੰਡ ਮੀਰਪੁਰ ਲੱਖਾ ਵਿਖੇ ਪੁਲਸ ਨੂੰ 1 ਜ਼ਿੰਦਾ ਹੈਂਡ ਗ੍ਰਨੇਡ ਮਿਲਿਆ ਹੈ। ਜਿਸ ਨੂੰ ਜਲੰਧਰ ਤੋਂ ਬੁਲਾਈ ਬੰਬ ਰੋਕਣ ਵਾਲੀ ਵਿਸ਼ੇਸ਼ ਟੀਮ ਵੱਲੋਂ ਸੁਨਸਾਨ ਸਥਾਨ ’ਤੇ ਡਿਸਪਾਜ਼ ਆਫ ਕਰ ਦਿੱਤਾ ਗਿਆ। ਡੀ.ਐੱਸ.ਪੀ. ਨਵਾਂਸ਼ਹਿਰ ਸ਼ੁਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੀਰਪੁਰ ਲੱਖਾ ਵਿਖੇ ਇਕ ਐੱਨ.ਆਰ.ਆਈ. ਗੁਰਦੇਵ ਸਿੰਘ ਦਾ ਪਰਿਵਾਰ ਜੋ ਕਈ ਸਾਲਾਂ ਤੋਂ ਵਿਦੇਸ਼ ਵਿਖੇ ਰਹਿੰਦਾ ਹੈ, ਦੇ ਘਰ ਸਫਾਈ ਕਰਨ ਵਾਲੀ ਮਹਿਲਾ ਨੇ ਬੰਬ ਵਰਗੀ ਕੋਈ ਚੀਜ਼ ਦੇਖੀ ਸੀ, ਜਿਸ ਸਬੰਧੀ ਜਾਣਕਾਰੀ ਉਸਨੇ ਪਿੰਡ ਦੇ ਸਰਪੰਚ ਨੂੰ ਦਿੱਤੀ। ਡੀ.ਐੱਸ.ਪੀ. ਨੇ ਦੱਸਿਆ ਕਿ ਸਰਪੰਚ ਹਰਪ੍ਰੀਤ ਸਿੰਘ ਅਤੇ ਨੰਬਰਦਾਰ ਨਛੱਤਰ ਸਿੰਘ ਤੋਂ ਜਾਣਕਾਰੀ ਮਿਲਣ ’ਤੇ ਥਾਣਾ ਔੜ ਦੇ ਐੱਸ.ਐੱਚ.ਓ. ਇੰਸਪੈਕਟਰ ਰਘੁਵੀਰ ਸਿੰਘ ਨੂੰ ਨਾਲ ਲੈ ਕੇ ਉਹ ਮੌਕੇ ’ਤੇ ਪਹੁੰਚੇ।

ਇਹ ਵੀ ਪੜ੍ਹੋ : ਐੱਸ. ਆਈ. ਟੀ. ਸਾਹਮਣੇ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ

ਉਨ੍ਹਾਂ ਦੱਸਿਆ ਕਿ ਘਰ ਦੇ ਅੰਦਰ ਪੁਰਾਣੀਆਂ ਚੀਜ਼ਾਂ ਰੱਖਣ ਵਾਲੀ ਥਾਂ ’ਤੇ ਹੈਂਡ ਗ੍ਰਨੇਡ 36-ਜੀ ਪਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਛੱਪੜ ਦੀ ਕੁੱਝ ਸਮਾਂ ਪਹਿਲਾਂ ਸਫਾਈ ਕੀਤੀ ਗਈ ਸੀ, ਜਿੱਥੋਂ ਕੁੱਝ ਸਮਾਨ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਕਰੀਬ 2 ਦਹਾਕਿਆਂ ਪਹਿਲਾਂ ਪਿੰਡ ਵਿਚ ਮਿਲਟਰੀ ਦੀ ਮੂਵਮੈਂਟ ਰਹੀ ਹੈ ਅਤੇ ਉਕਤ ਹੈਂਡ ਗ੍ਰਨੇਡ ਮਿਲਟਰੀ ਦਾ ਹੈ ਜੋ ਸੰਭਾਵਤ ਉਸ ਸਮੇਂ ਕਿਸੇ ਤਰ੍ਹਾਂ ਮਿੱਟੀ ਆਦਿ ’ਚ ਦੱਬ ਗਿਆ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਵੱਡੀ ਖ਼ਬਰ, ਹਾਈਕਮਾਨ ਵਲੋਂ ਕੈਪਟਨ ਨੂੰ ਭਲਕੇ ਦਿੱਲੀ ਸੱਦੇ ਜਾਣ ਦੇ ਚਰਚੇ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤੁਰੰਤ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਤੋਂ ਬਾਅਦ ਜਲੰਧਰ ਤੋਂ ਬੰਬ ਡਿਫਿਊਜ਼ ਕਰਨ ਵਾਲੇ ਸਪੈਸ਼ਲ ਦਲ ਨੂੰ ਬੁਲਾਇਆ ਗਿਆ, ਜਿਸ ਉਪਰੰਤ ਉਕਤ ਹੈਂਡ ਗ੍ਰਨੇਡ ਨੂੰ ਪਿੰਡ ਮੱਲ੍ਹਪੁਰ ਵਿਖੇ ਬੰਦ ਪਏ ਇਕ ਇੱਟਾਂ ਦੇ ਭੱਠੇ ਵਿਖੇ ਲੈ ਜਾ ਕੇ ਡਿਸਪਾਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਉਕਤ ਹੈਂਡ ਗ੍ਰਨੇਡ ਚੱਲ ਜਾਂਦਾ ਤਾਂ ਜਾਨ-ਮਾਲ ਦੇ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਮੰਤਰੀ ਧਰਮਸੋਤ ਦਾ ਤੰਜ, ਗੱਲਾਂ-ਗੱਲਾਂ ’ਚ ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News