ਹਲਕਾਅ ਕਾਰਨ 10 ਸਾਲਾ ਬੱਚੇ ਦੀ ਮੌਤ

Sunday, Jul 22, 2018 - 01:12 AM (IST)

ਹਲਕਾਅ ਕਾਰਨ 10 ਸਾਲਾ ਬੱਚੇ ਦੀ ਮੌਤ

ਬਟਾਲਾ,   (ਸੈਂਡੀ)-  ਨਜ਼ਦੀਕੀ ਪਿੰਡ ਵਰਿਆਮ ਨੰਗਲ ਵਿਖੇ ਹਲਕਾਅ  ਕਾਰਨ ਇਕ 10 ਸਾਲਾ ਬੱਚੇ ਦੀ ਮੌਤ ਹੋÎਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ®®® ਜਾਣਕਾਰੀ ਦਿੰਦਿਆਂ ਲਡ਼ਕੇ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਲਡ਼ਕਾ ਸਾਜਨ ਸਿੰਘ ਬੀਤੇ ਕੱਲ ਘਰੋਂ ਬਾਹਰ ਖੇਡ ਕੇ ਆਇਆ ਤਾਂ ਅਚਾਨਕ ਬੇਹੋਸ਼ ਹੋ  ਗਿਆ, ਜਿਸ ਨੂੰ ਅਸੀਂ ਤੁਰੰਤ ਹਸਪਤਾਲ ਲੈ ਕੇ ਗਏ। ਜਿਥੇ ਹਲਕਾਅ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਅਾ ਕਿ  ਇਲਾਕੇ ’ਚ ਕੁੱਤਿਆਂ ਦੀ ਭਰਮਾਰ ਹੈ ਜਦਕਿ ਸਿਹਤ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ  ਕਰ ਕੇ ਲੋਕ ਬੀਮਾਰੀਆਂ ਨਾਲ ਘਿਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਇਲਾਕੇ ਵਿਚ ਘੁੰਮਦੇ ਅਾਵਾਰਾ ਕੁੱਤਿਆਂ ਦੀ ਰੋਕਥਾਮ ਕੀਤੀ ਜਾਵੇ ਅਤੇ ਪੀਡ਼ਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ।
 


Related News