ਵਿਧਾਨਸਭਾ ਸਪੀਕਰ ਨੇ ਫੂਲਕਾ ਨੂੰ ਕੀਤਾ ਤਲਬ
Thursday, Jan 24, 2019 - 06:43 PM (IST)

ਚੰਡੀਗੜ੍ਹ— ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇਣ ਵਾਲੇ ਐੱਚ.ਐੱਸ. ਫੂਲਕਾ ਨੂੰ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਤਲਬ ਕੀਤਾ ਗਿਆ ਹੈ। ਰਾਣਾ ਕੇ. ਪੀ. ਨੇ 20 ਫਰਵਰੀ ਨੂੰ ਐੱਚ. ਐੱਸ. ਫੂਲਕਾ ਨੂੰ ਤਲਬ ਹੋਣ ਦੇ ਆਦੇਸ਼ ਦਿੱਤੇ ਹਨ। ਸੂਤਰਾਂ ਮੁਤਾਬਕ ਫੂਲਕਾ ਦੇ ਅਸਤੀਫੇ ਨੂੰ ਲੈ ਕੇ ਕੋਈ ਫੈਸਲਾ ਹੋ ਸਕਦਾ ਹੈ। 20 ਫਰਵਰੀ ਤੋਂ ਬਾਅਦ ਫੂਲਕਾ ਦਾ ਅਸਤੀਫਾ ਮਨਜ਼ੂਰ ਹੋਣ ਦੇ ਆਸਾਰ ਹਨ।