ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)

Wednesday, Jul 29, 2020 - 01:12 PM (IST)

ਜਲਾਲਾਬਾਦ (ਜਤਿੰਦਰ) - ਬੀਤੀਂ ਦੇਰ ਰਾਤ ਨੂੰ ਬਲਾਕ ਗੁਰੂਹਰਸਹਾਏ ਦੇ ਪਿੰਡ ਪੀਰੇ ਕੇ ਓਤਾੜ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦਾ ਲੈਂਟਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਲੈਂਟਰ ਡਿੱਗਣ ਕਾਰਨ ਮਲਬੇ ਹੇਠਾਂ ਆਉਣ ਨਾਲ 2 ਪੱਕੇ ਕਮਰੇ ਅਤੇ ਘਰੇਲੂ ਸਾਮਾਨ ਤਬਾਹ ਹੋ ਗਿਆ। ਇਸ ਮਾਮਲੇ ਸਬੰਧੀ ਜਦੋਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਲਗਭਗ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਘਟਨਾਂ ਦੇ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰ ਵਾਲ-ਵਾਲ ਬੱਚ ਗਏ ਹਨ। 

PunjabKesari

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਦੱਸ ਦੇਈਏ ਕਿ ਅੱਧੀ ਰਾਤ ਨੂੰ ਇਕਦੱਮ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦੇ ਸ਼ੋਰ ਨਾਲ ਲੋਕਾਂ ਦੀ ਜਾਗ ਖੁੱਲ੍ਹ ਗਈ। ਵੱਡੀ ਗਿਣਤੀ ’ਚ ਲੋਕ ਘਟਨਾਂ ਸਥਾਨ 'ਤੇ ਇਕੱਤਰ ਹੋ ਗਏ। ਲੋਕਾਂ ਨੇ ਜੱਦੋ ਜ਼ਹਿਦ ਕਰਕੇ ਸਾਮਾਨ ਨੂੰ ਮਲਬੇ ਹੇਠੋਂ ਬਾਹਰ ਕਢਵਾਇਆ। ਪੀੜਤ ਵਿਅਕਤੀ ਹਰਮੇਲ ਸਿੰਘ ਪੁੱਤਰ ਜੈਲਾ ਵਾਸੀ ਪੀਰ ਕੇ ਉਤਾੜ੍ਹ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਆਈ ਤੇਜ਼ ਹਨੇਰੀ ਅਤੇ ਝੱਖੜ ਕਾਰਨ ਮਕਾਨ ਨੂੰ ਤਰੇੜਾਂ ਆ ਗਈਆ ਸਨ।

PunjabKesari

ਪੜ੍ਹੋ ਇਹ ਵੀ ਖਬਰ - ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਸ ਨੇ ਕਿਹਾ ਕਿ ਜਦੋਂ ਉਹ ਬੀਤੀ ਰਾਤ ਆਪਣੇ ਪਰਿਵਾਰ ਸਣੇ ਘਰ ਦੇ ਬਰਾਂਡੇ 'ਚ ਸੁੱਤੇ ਹੋਏ ਸਨ ਤਾਂ ਇਕ ਦਮ ਛੱਤ ਤੋਂ ਸੀਮੈਂਟ ਡਿੱਗਿਆ ਅਤੇ ਜਦੋਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਨਿਕਲਿਆ ਤਾਂ ਇੱਕ ਦਮ ਲੈਂਟਰ ਦਾ ਮਲਬਾ ਡਿੱਗਣ ਕਾਰਨ ਉਸਦਾ ਘਰ ਤਹਿਸ ਨਹਿਸ ਹੋ ਗਿਆ। ਪੀੜਤ ਨੇ ਆਪਣੇ ਪਰਿਵਾਰਿਕ ਮੈਂਬਰਾਂ ਸਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਸ ਨੂੰ ਮੁਆਵਜ਼ਾ ਰਾਸ਼ੀ ਮੁਹੱਈਆ ਕਰਵਾਈ ਜਾਵੇ। ਪੀੜਤ ਪਵਿਰਵਾਰ ਦੇ ਮੈਂਬਰਾਂ ਸਣੇ ਪਿੰਡ ਦੇ ਮੌਜੂਦਾ ਸਰਪੰਚ ਸੁਲੱਖਣ ਸਿੰਘ ਨੇ ਮੰਗ ਕੀਤੀ ਹੈ ਕਿ ਸ਼ਪੈਸ਼ਲ ਗਿਰਦਾਵਰੀ ਕਰਵਾ ਕੇ ਬਣਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ।

PunjabKesari

ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ


author

rajwinder kaur

Content Editor

Related News