ਗੁਰੂਹਰਸਹਾਏ: ਕੋਰੋਨਾ ਦੇ ਕੇਸ ਆਉਣ ਨਾਲ ਲੋਕਾਂ ''ਚ ਦਹਿਸ਼ਤ, ਇਸ ਦਿਨ ਬਾਜ਼ਾਰ ਰਹਿਣਗੇ ਬੰਦ

07/09/2020 2:23:34 PM

ਗੁਰੂਹਰਸਹਾਏ (ਆਵਲਾ): ਦੇਸ਼ ਅਤੇ ਪੰਜਾਬ ਅੰਦਰ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਮਹਾਮਾਰੀ ਨੇ ਸ਼ਹਿਰ ਗੁਰੂਹਰਸਹਾਏ ਅੰਦਰ ਵੀ ਆਪਣੇ ਪੈਰ ਪਸਾਰ ਲਏ ਹਨ।ਸ਼ਹਿਰ ਅੰਦਰ ਬੀਤੇ ਦਿਨੀਂ 4 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।ਜਿਨ੍ਹਾਂ 'ਚੋਂ ਇਕ 16 ਸਾਲਾ ਨੌਜਵਾਨ ਅਤੇ ਤਿੰਨ ਔਰਤਾਂ ਸ਼ਾਮਲ ਹਨ। ਸ਼ਹਿਰ ਅੰਦਰ ਜਿਵੇਂ ਹੀ ਇਨ੍ਹਾਂ ਚਾਰਾਂ ਮਰੀਜ਼ਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੇ ਲੋਕਾਂ ਨੂੰ ਪਤਾ ਲੱਗਾ ਤਾਂ ਸ਼ਹਿਰ ਦੇ ਸਾਰੇ ਵਪਾਰੀ ਵਰਗ ਨੇ ਬੀਤੀ ਦੇਰ ਸ਼ਾਮ ਇਹ ਫੈਸਲਾ ਲਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਸ਼ਹਿਰ ਦੇ ਸਾਰੇ ਬਾਜ਼ਾਰ ਜਿਵੇਂ ਕਿ ਮੈਨ ਬਾਜ਼ਾਰ, ਫਰੀਦਕੋਟ ਰੋਡ,ਮੁਕਤਸਰ ਰੋਡ, ਫੁਹਾਰਾ ਚੌਕ,ਅਤੇ ਹੋਰ ਸਾਰੇ ਬਾਜ਼ਾਰ ਬੰਦ ਰਹਿਣਗੇ ਤਾਂ ਜੋ ਸ਼ਹਿਰ ਅੰਦਰ ਫੈਲ ਰਹੀ ਮਹਾਮਾਰੀ ਨੂੰ ਅੱਗੇ ਫੈਲਨ ਤੋਂ ਰੋਕਿਆ ਜਾ ਸਕੇ। ਇਸ ਦੌਰਾਨ ਸ਼ਹਿਰ ਗੁਰੂਹਰਸਹਾਏ ਦੇ ਸਾਰੇ ਬਾਜ਼ਾਰ ਪੂਰਨ ਤੌਰ ਤੇ ਬੰਦ ਰਹੇ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਕਹਿਰ, 58 ਡੇਂਗੂ ਮਰੀਜ਼ਾਂ ਦੀ ਹੋਈ ਪਛਾਣ

ਇਥੇ ਇਹ ਗੱਲ ਦੱਸਣਯੋਗ ਹੈ ਕਿ ਸ਼ਹਿਰ ਅੰਦਰ ਜੋ ਕੋਰੋਨਾ ਦੇ 4 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਉਨ੍ਹਾਂ ਨੂੰ ਤਾਂ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਜੋ ਸ਼ਹਿਰ ਦੇ 4 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੋ ਕਿ ਸ਼ਹਿਰ ਅਤੇ ਮਹੱਲੇ 'ਚ ਸ਼ਰੇਆਮ ਘੁੰਮਦੇ ਦੇਖੇ ਗਏ ਹਨ। ਸ਼ਹਿਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਅੰਦਰ ਹੀ ਇਕਾਂਤਵਾਸ ਕੀਤਾ ਜਾਵੇ ਤਾਂ ਜੋ ਸ਼ਹਿਰ ਅੰਦਰ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਜੇਕਰ ਇਸ ਗੱਲ ਨੂੰ ਹਲਕੇ 'ਚ ਲਿਆ ਗਿਆ ਤਾਂ ਸ਼ਹਿਰ ਅੰਦਰ ਕੋਰੋਨਾ ਮਹਾਮਾਰੀ ਦੇ ਮਰੀਜ਼ ਵੱਧਣ ਲੱਗਿਆ ਦੇਰ ਨਹੀ ਲੱਗੇਗੀ।

ਇਹ ਵੀ ਪੜ੍ਹੋ: 58 ਸਾਲਾਂ ਦੇ ਹੋਏ ਸੁਖਬੀਰ ਬਾਦਲ, ਜਾਣੋ ਹੁਣ ਤੱਕ ਦਾ ਸਿਆਸੀ ਸਫ਼ਰ


Shyna

Content Editor

Related News