ਪੂਰੇ ਕਾਲਚੱਕਰ ''ਚ ਗੁਰੂ ਪੂਰਨਿਮਾ ਤੋਂ ਵੱਧ ਮਹੱਤਵ ਵਾਲੀ ਕੋਈ ਮਿਤੀ ਨਹੀਂ : ਕੁਮਾਰ ਸਵਾਮੀ

07/10/2017 6:06:42 AM

ਪੰਚਕੂਲਾ - ਗੁਰੂ ਪੂਰਨਿਮਾ ਦੇ ਪਵਿੱਤਰ ਮੌਕੇ ਸ਼ਾਲੀਮਾਰ ਗਰਾਊਂਡ 'ਚ ਆਯੋਜਿਤ ਅਦਭੁੱਤ ਪ੍ਰਭੂ ਕ੍ਰਿਪਾ ਦੁੱਖ ਨਿਵਾਰਨ ਸਮਾਗਮ ਦਾ ਪਹਿਲਾ ਦਿਨ ਮਹਾਭਾਰਤ ਕਾਲ ਦੇ ਇਤਿਹਾਸ ਦੇ ਬਰਾਬਰ ਦਿਖਾਈ ਦੇ ਰਿਹਾ ਸੀ ਕਿ ਜਿਵੇਂ ਮਹਾਰਿਸ਼ੀ ਵੇਦ ਵਿਆਸ ਆਪਣੇ ਸ਼ਾਗਿਰਦਾਂ ਵਿਚਕਾਰ ਬਿਰਾਜਮਾਨ ਹੋ ਕੇ ਕ੍ਰਿਪਾ ਪ੍ਰਦਾਨ ਕਰ ਰਹੇ ਹੋਣ। ਦੇਸ਼-ਵਿਦੇਸ਼ ਤੋਂ ਸ਼ਰਧਾ ਭਾਵ ਨਾਲ ਆਏ ਹੋਏ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਮਹਾਰਿਸ਼ੀ ਸ਼੍ਰੀ ਕੁਮਾਰ ਸਵਾਮੀ ਜੀ ਨੇ ਕਿਹਾ ਕਿ ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ ਗੁਰੂ ਨੂੰ ਸਮਰਪਿਤ ਹੈ ਅਤੇ ਪੂਰੇ ਕਾਲਚੱਕਰ ਵਿਚ ਇਸ ਤੋਂ ਵੱਧ ਮਹੱਤਵ ਰੱਖਣ ਵਾਲੀ ਕੋਈ ਮਿਤੀ ਨਹੀਂ ਹੈ। ਗੁਰੂ ਪੂਰਨਿਮਾ ਸਤਿਗੁਰੂ ਦੀ ਪੂਜਾ ਦਾ ਪਰਵ ਹੈ। ਸਾਡਾ ਸਨਾਤਨ ਸੱਭਿਆਚਾਰ ਵੇਦਾਂ ਉਪਰ ਆਧਾਰਿਤ ਹੈ। ਵੇਦ ਖੁਦ ਈਸ਼ਵਰ ਵਲੋਂ ਰਚੇ ਹੋਏ ਹਨ, ਜਿਨ੍ਹਾਂ ਨੂੰ ਸਾਡੇ ਰਿਸ਼ੀਆਂ-ਮੁਨੀਆਂ ਨੇ ਆਪਣੀ ਧਿਆਨ ਅਵਸਥਾ ਵਿਚ ਗ੍ਰਹਿਣ ਕੀਤਾ ਸੀ। ਮਹਾਰਿਸ਼ੀ ਵਿਆਸ ਨੇ ਵੇਦਾਂ ਨੂੰ ਚਾਰ ਭਾਗਾਂ ਵਿਚ ਵੰਡਿਆ ਸੀ ਅਤੇ ਮਹਾਭਾਰਤ ਗ੍ਰੰਥ ਦੀ ਰਚਨਾ ਸੰਪੂਰਨ ਕੀਤੀ ਸੀ ਅਤੇ ਇਹ ਦਿਨ ਉਨ੍ਹਾਂ ਦਾ ਜਨਮ ਦਿਨ ਵੀ ਹੈ। ਇਸ ਕਰਕੇ ਇਸ ਪੂਰਨਮਾਸ਼ੀ ਨੂੰ ਉਨ੍ਹਾਂ ਨੂੰ ਸਮਰਪਿਤ ਕਰਕੇ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ ਹੈ ਅਤੇ ਗੁਰੂ ਦੀ ਪੂਜਾ ਨੂੰ ਵਿਆਸ ਪੂਜਾ ਵੀ  ਕਿਹਾ ਜਾਂਦਾ ਹੈ। ਦੇਸ਼-ਵਿਦੇਸ਼ ਤੋਂ ਉਮੜੇ ਸ਼ਰਧਾਲੂਆਂ ਨੇ ਮਹਾਰਿਸ਼ੀ ਸ਼੍ਰੀ ਕੁਮਾਰ ਸਵਾਮੀ ਜੀ ਤੋਂ ਪ੍ਰਭੂ ਕ੍ਰਿਪਾ ਦਾ ਉਹ  ਮਹਾਆਲੋਕ ਪ੍ਰਾਪਤ ਕੀਤਾ, ਜਿਸ ਨਾਲ ਤਨ, ਮਨ, ਧਨ ਦੇ ਕਸ਼ਟ ਖਤਮ ਹੋ ਜਾਂਦੇ ਹਨ ਅਤੇ ਮਨੁੱਖ ਸੁੱਖ-ਖੁਸ਼ਹਾਲੀ ਦਾ ਮਾਲਿਕ ਹੋ ਜਾਂਦਾ ਹੈ। ਸਮਾਗਮ ਵਿਚ ਦੈਵੀ ਪਾਠ ਨਾਲ ਹੋਣ ਵਾਲੇ ਅਨੁਭਵਾਂ ਨੂੰ ਸੁਣ ਕੇ ਵਿਗਿਆਨਿਕ ਬੁੱਧੀ ਵਾਲੇ ਵਿਸ਼ੇਸ਼ ਮਹਿਮਾਨ, ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਮੀਡੀਆ ਵਾਲੇ ਹੈਰਾਨ ਰਹਿ ਗਏ।
ਪਰਮ ਪੂਜਨੀਕ ਬ੍ਰਹਮਰਿਸ਼ੀ ਸ਼੍ਰੀ ਕੁਮਾਰ ਸਵਾਮੀ ਜੀ ਨੇ ਕਿਹਾ ਕਿ  ਦਿਵਿਆ ਪਾਠ ਦੀਆਂ ਸ਼ਕਤੀਆਂ ਦਾ ਸਾਖਸ਼ਾਤਕਾਰ ਅੱਜ ਦੁਨੀਆ ਭਰ ਦੇ ਕਰੋੜਾਂ ਲੋਕ ਕਰ ਰਹੇ ਹਨ। ਪੱਛਮੀ ਜਗਤ ਦੇ ਜੋ ਵਿਗਿਆਨਿਕ ਅਤੇ ਬੁੱਧੀਜੀਵੀ ਸਨਾਤਨ ਸੰਸਕ੍ਰਿਤੀ ਨਹੀਂ ਮੰਨਦੇ ਸਨ, ਉਹ ਵੀ ਪ੍ਰਭੂ ਦੀ ਕ੍ਰਿਪਾ ਨਾਲ ਇਸ ਮਹਾਆਲੋਕ ਨੂੰ ਸਹਿਜ ਢੰਗ ਨਾਲ ਸਵੀਕਾਰ ਰਹੇ ਹਨ। ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਦਿਵਿਆ ਪਾਠ ਨਾਲ ਹੋਣ ਵਾਲੇ ਤਜਰਬਿਆਂ ਦਾ ਪ੍ਰਮਾਣਾਂ ਦੇ ਨਾਲ ਸਾਖਸ਼ਾਤਕਾਰ ਕਰਨ ਦੇ ਬਾਅਦ ਹੈਰਾਨ ਹਨ। ਵਿਸ਼ਵ ਭਰ ਦੇ ਬੁੱਧੀਜੀਵੀ ਵਰਗ ਅਤੇ ਨਾਗਰਿਕ ਸਹਿਜਤਾ ਨਾਲ ਵੇਦਾਂ-ਸ਼ਾਸਤਰਾਂ ਦੀ ਸ਼ਕਤੀ ਨੂੰ ਸਵੀਕਾਰ ਕਰ ਰਹੇ ਹਨ। ਜੋ ਲੋਕ ਕਦੇ ਧਾਰਮਿਕ ਸਥਾਨਾਂ 'ਤੇ ਨਹੀਂ ਜਾਂਦੇ ਸਨ, ਉਨ੍ਹਾਂ ਦਾ ਹਿਰਦਾ ਪਰਿਵਰਤਤ ਹੋ ਗਿਆ ਅਤੇ ਉਹ ਪ੍ਰਭੂ ਕ੍ਰਿਪਾ ਨਾਮ ਪਾਠ ਤੋਂ ਲਾਭ ਲੈ ਰਹੇ ਹਨ। ਅੱਜ ਐਤਵਾਰ 9 ਜੁਲਾਈ ਨੂੰ ਪ੍ਰਭੂ ਕ੍ਰਿਪਾ ਦੇ ਦੂਸਰੇ ਦਿਨ ਵੀ 4 ਵਜੇ ਤੋਂ ਸਮਾਗਮ ਵਿਚ ਬੀਜ ਮੰਤਰ ਪ੍ਰਦਾਨ ਕੀਤੇ ਗਏ। ਅਗਲਾ ਸਮਾਗਮ 15 ਅਤੇ 16 ਜੁਲਾਈ ਨੂੰ ਵਿੰ੍ਰਦਾਵਨ ਪ੍ਰਭੂ ਕ੍ਰਿਪਾ ਮਹਾਸ਼ਕਤੀ ਪੀਠ ਵਿਚ ਹੋਵੇਗਾ। ਪਰਮ ਪੂਜਨੀਕ ਬ੍ਰਹਮਰਿਸ਼ੀ ਸ਼੍ਰੀ ਕੁਮਾਰ ਸਵਾਮੀ ਜੀ ਨੇ ਕਿਹਾ ਹੈ ਕਿ ਪ੍ਰਭੂ ਨਾਮ ਪਾਠ ਕੋਈ ਜਾਦੂ ਜਾਂ ਚਮਤਕਾਰ ਨਹੀਂ ਹੈ ਬਲਕਿ ਪ੍ਰਭੂ ਕ੍ਰਿਪਾ ਦਾ ਉਹ ਦੁਰਲੱਭ ਆਲੋਕ ਹੈ ਜੋ ਸਾਡੀ ਸਨਾਤਨ ਪੁਰਾਤਨ ਮਰਿਆਦਾ ਦੇ ਸ਼ਾਸਤਰਾਂ ਵਿਚ ਛੁਪਿਆ ਹੋਇਆ ਸੀ। ਮੈਂ ਉਹੀ ਆਪ ਨੂੰ ਦੇ ਰਿਹਾ ਹਾਂ ਜੋ ਪ੍ਰਭੂ ਕ੍ਰਿਪਾ ਤੋਂ ਮੈਂ ਹਾਸਲ ਕੀਤਾ ਹੈ।  ਇਸ ਮੌਕੇ 'ਤੇ ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਧਾਮ ਦੇ ਮਹਾਸਚਿਵ ਸ਼੍ਰੀ ਗੁਰਦਾਸ ਜੀ ਨੇ ਕਿਹਾ ਕਿ ਗੁਰੂ ਪੂਰਨਿਮਾ ਅਜਿਹਾ ਪਵਿੱਤਰ ਦਿਵਸ ਹੈ ਜਿਸ ਦੀ ਮਹਿਮਾ ਦਾ ਵਿਖਿਆਨ ਖੁਦ ਦੇਵਤਿਆਂ ਅਤੇ ਰਿਸ਼ੀ-ਮੁਨੀਆਂ ਨੇ ਮੁਕਤ ਕੰਠ ਤੋਂ ਕੀਤਾ ਹੈ। ਇਸ ਦਿਨ ਗੁਰੂ ਸਾਡੇ ਜੀਵਨ ਨੂੰ ਨਵਾਂ ਆਕਾਰ ਪ੍ਰਦਾਨ ਕਰਦਾ ਹੈ।  ਉਨ੍ਹਾਂ ਨੇ ਦੱਸਿਆ ਕਿ ਸਮਾਗਮ ਦੇ ਦੂਸਰੇ ਦਿਨ ਪਰਮ ਪੂਜਨੀਕ ਸਦਗੁਰੂ ਜੀ ਗੁਰੂ ਪੂਰਨਿਮਾ ਦੇ ਮੌਕੇ 'ਤੇ ਵਿਸ਼ੇਸ਼ ਪਾਠ ਪ੍ਰਦਾਨ ਕਰਨਗੇ। ਇਸ ਮੌਕੇ 'ਤੇ ਅਨੇਕਾਂ ਕਿਸਮ ਦੀਆਂ ਜਨ ਕਲਿਆਣਕਾਰੀ ਗਤੀਵਿਧੀਆਂ ਦਾ ਸੰਚਾਲਨ ਵੀ ਕੀਤਾ ਜਾਵੇਗਾ।


Related News