GNDU ਵਿਦਿਆਰਥੀਆਂ ਲਈ ਅਹਿਮ ਖ਼ਬਰ: ਮੁਲਤਵੀ ਹੋਈਆਂ ਪ੍ਰੀਖਿਆਵਾਂ , ਨਵੀਆਂ ਤਾਰੀਖਾਂ ਜਾਰੀ

Thursday, Dec 11, 2025 - 11:02 AM (IST)

GNDU ਵਿਦਿਆਰਥੀਆਂ ਲਈ ਅਹਿਮ ਖ਼ਬਰ: ਮੁਲਤਵੀ ਹੋਈਆਂ ਪ੍ਰੀਖਿਆਵਾਂ , ਨਵੀਆਂ ਤਾਰੀਖਾਂ ਜਾਰੀ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ 13 ਦਸੰਬਰ ਅਤੇ 15 ਦਸੰਬਰ 2025 ਨੂੰ ਹੋਣ ਵਾਲੀਆਂ ਯੂਨੀਵਰਸਿਟੀ ਸਲਾਨਾ ਅਤੇ ਸਮੈਸਟਰ (ਬਿਊਰੀ) ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਹੁਣ ਇਹ ਪ੍ਰੀਖਿਆਵਾਂ ਅੱਗੇ ਕਰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਇਹ ਪ੍ਰੀਖਿਆਵਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਸੰਮਤੀ 2025 ਦੀਆਂ ਚੋਣਾਂ ਹੋਣ ਕਰਕੇ ਮੁਲਤਵੀ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DC ਨੇ ਪਟਵਾਰੀਆਂ ਦੇ ਕੀਤੇ ਤਬਾਦਲੇ, ਹਾਈਕੋਰਟ ਪਹੁੰਚਿਆ ਮਾਮਲਾ

ਯੂਨੀਵਰਸਿਟੀ ਦੇ ਨੋਟਿਸ ਅਨੁਸਾਰ  13 ਦਸੰਬਰ 2025 ਦੀਆਂ ਮੁਲਤਵੀ ਕੀਤੀਆਂ ਸਾਰੀਆਂ ਪ੍ਰੀਖਿਆਵਾਂ ਹੁਣ 2 ਜਨਵਰੀ 2026 (ਸ਼ੁੱਕਰਵਾਰ) ਨੂੰ ਹੋਣਗੀਆਂ। ਇਸੇ ਤਰ੍ਹਾਂ 15 ਦਸੰਬਰ 2025 ਦੀਆਂ ਮੁਲਤਵੀ ਪ੍ਰੀਖਿਆਵਾਂ ਦੀ ਨਵੀਂ ਤਾਰੀਖ 3 ਜਨਵਰੀ 2026 (ਸ਼ਨੀਵਾਰ) ਨਿਰਧਾਰਤ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

ਯੂਨੀਵਰਸਿਟੀ ਨੇ ਦੱਸਿਆ ਕਿ ਬਾਕੀ ਸਾਰਾ ਪ੍ਰੀਖਿਆ ਸ਼ਡਿਊਲ ਜਿਵੇਂ ਦਾ ਤਿਵੇਂ ਹੀ ਰਹੇਗਾ ਅਤੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਧਿਕਾਰਤ ਵੈਬਸਾਈਟ ਤੋਂ ਨਵੀਨਤਮ ਜਾਣਕਾਰੀ ਲੈਂਦੇ ਰਹਿਣ। 

ਇਹ ਵੀ ਪੜ੍ਹੋ- ਜਲੰਧਰ ਦੇ ਪੈਟਰੋਲ ਪੰਪ 'ਤੇ ਵੱਡੀ ਵਾਰਦਾਤ, ਲੁਟੇਰਿਆਂ ਨੇ ਪਿਸਤੌਲ ਦਿਖਾ ਲੁੱਟੇ 2 ਲੱਖ ਰੁਪਏ

PunjabKesari


author

Shivani Bassan

Content Editor

Related News