GNDU ਦੀ ਅਧਿਆਪਕਾ ਦੀ ਕਿਡਨੈਪਿੰਗ ਮਾਮਲੇ ''ਚ ਆਇਆ ਨਵਾਂ ਮੋੜ, ਫੋਨ ਰਾਹੀਂ ਖੁੱਲ੍ਹ ਰਹੀ ਗੁੱਥੀ

Monday, Sep 18, 2017 - 04:25 PM (IST)

GNDU ਦੀ ਅਧਿਆਪਕਾ ਦੀ ਕਿਡਨੈਪਿੰਗ ਮਾਮਲੇ ''ਚ ਆਇਆ ਨਵਾਂ ਮੋੜ, ਫੋਨ ਰਾਹੀਂ ਖੁੱਲ੍ਹ ਰਹੀ ਗੁੱਥੀ

ਅੰਮ੍ਰਿਤਸਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹਿੰਦੀ ਦੀ ਅਧਿਆਪਕਾ ਸੁਖਪ੍ਰੀਤ ਕੌਰ ਨੂੰ ਅਗਵਾ ਕਰ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਫਿਰੌਤੀ ਮੰਗਣ ਤੋਂ ਬਾਅਦ ਸਾਹਮਣੇ ਆਈ ਹੈ। 
ਅਸਲ 'ਚ ਮੋਗਾ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਤਿੰਨ ਦਿਨ ਪਹਿਲਾਂ ਯੂਨੀਵਰਸਿਟੀ 'ਚ ਕਲਾਸ ਲੈਣ ਤੋਂ ਬਾਅਦ ਕਿਸੇ ਦਾ ਫੋਨ ਸੁਣਨ ਲਈ ਬਾਹਰ ਆਈ, ਫਿਰ ਉਹ ਕਿਸੇ ਰੈਸਟੋਰੇਂਟ ਗਈ ਜਿੱਥੇ ਕੁਝ ਸਮੇਂ ਬਾਅਦ ਗੈਰੀ ਨਾਮਕ ਨੌਜਵਾਨ ਨਾਲ ਉਹ ਕਾਰ 'ਚ ਬੈਠ ਕੇ ਚਲੀ ਗਈ। 
ਜਾਂਚ ਤੋਂ ਬਾਅਦ ਅਧਿਆਪਕਾ ਦੇ ਰੂਮ 'ਚੋਂ ਇਕ ਨੋਟ ਮਿਲਿਆ ਜਿਸ 'ਚ ਲਿਖਿਆ ਸੀ ਕਿ ਉਸ ਨੇ ਗੈਰੀ ਨਾਂ ਦੇ ਨੌਜਵਾਨ ਤੋਂ ਪੈਸੇ ਲੈਣੇ ਹਨ ਅਤੇ ਉਹ ਉਸ ਨਾਲ ਜਾ ਰਹੀ ਹੈ। ਜੇਕਰ ਉਸ ਨਾਲ ਕੁਝ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਗੈਰੀ ਹੈ। 
ਸੁਖਪ੍ਰੀਤ ਦੇ ਜਾਣ ਤੋਂ ਬਾਅਦ ਸ਼ਾਮ ਨੂੰ ਉਸ ਦੇ ਘਰ ਵਾਲਿਆ ਨੂੰ ਗੈਰੀ ਨੇ ਫੋਨ ਕਰਕੇ ਕਿਹਾ ਕਿ ਜੇਕਰ ਉਹ ਆਪਣੀ ਲੜਕੀ ਨੂੰ ਜਿਊਂਦਾ ਦੇਖਣਾ ਚਾਹੁੰਦੇ ਹੋ ਤਾਂ ਉਸ ਦੇ (ਗੈਰੀ ਦੇ) ਖਾਤੇ 'ਚ 3 ਲੱਖ ਰੁਪਏ ਜਮ੍ਹਾਂ ਕਰਵਾ ਦੇਣ। ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਤਾਂ ਲੜਕੀ ਦਾ ਫੋਨ ਖਰੜ ਮੋਹਾਲੀ ਦੇ ਬਾਅਦ ਲੋਕੇਸ਼ਨ ਦਿੱਲੀ ਦੱਸ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਡੀ. ਸੀ. ਪੀ. ਲਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਦੀ ਟੀਮ ਜਾਂਚ ਕਰ ਰਹੀ ਹੈ। 


Related News