ਗੁਰਪ੍ਰੀਤ ਸਿੰਘ ਹੱਤਿਆ ਕਾਂਡ: ਜਲੰਧਰ ''ਚ ਰੋਸ ਵਜੋਂ ਸਿੱਖ ਸੰਗਠਨਾਂ ਨੇ ਕੱਢਿਆ ਮਾਰਚ, ਦੋਸ਼ੀਆਂ ਲਈ ਫਾਂਸੀ ਦੀ ਕੀਤੀ ਮੰਗ

09/23/2017 3:25:15 PM

ਜਲੰਧਰ(ਸੋਨੂੰ)— ਦਿੱਲੀ 'ਚ ਮਾਰੇ ਗਏ ਬਠਿੰਡਾ ਦੇ ਗੁਰਪ੍ਰੀਤ ਸਿੰਘ ਦੀ ਮੌਤ ਨੂੰ ਲੈ ਕੇ ਜਲੰਧਰ 'ਚ ਸਿੱਖ ਸੰਗਠਨਾਂ 'ਚ ਭਾਰੀ ਰੋਸ ਪਾਇਆ ਗਿਆ। ਜਲੰਧਰ 'ਚ ਸ਼ਨੀਵਾਰ ਨੂੰ ਸਿੱਖ ਸੰਗਠਨਾਂ ਨੇ ਰੋਸ ਮਾਰਚ ਕੱਢਦੇ ਹੋਏ ਤਹਿਸੀਲਦਾਰ 2 ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ ਦੌਰਾਨ ਦਿੱਲੀ 'ਚ ਮਾਰੇ ਗਏ ਗੁਰਪ੍ਰੀਤ ਸਿੰਘ ਦੇ ਹੱਤਿਆਰਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। ਵੱਖ-ਵੱਖ ਸੰਗਠਨਾਂ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਨਾਂ 'ਤੇ ਮੰਗ ਪੱਤਰ ਸੌਂਪਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਸਿੰਘ ਤਾਲ-ਮਾਲ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਤਹਿਸੀਲਦਾਰ ਨੂੰ ਕਿਹਾ ਕਿ ਸ਼ਹਿਰ 'ਚ ਪਬਲਿਕ ਪਲੇਸ 'ਤੇ ਵਿੱਕ ਰਹੇ ਤੰਬਾਕੂ ਪਦਾਰਥਾਂ ਨੂੰ ਜ਼ਬਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੋ ਪਬਲਿਕ ਪਲੇਸ 'ਤੇ ਸਿਗਰੇਟ ਦਾ ਸੇਵਨ ਕਰਦੇ ਹਨ, ਉਨ੍ਹਾਂ 'ਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ।


Related News