ਪਹਿਲੀ ਵਾਰ ਕੈਮਰੇ ਸਾਹਮਣੇ ਆਈ ਗੁਰਪ੍ਰੀਤ ਘੁੱਗੀ ਦੀ ਪਤਨੀ, ਦੇਖੋ ਕੀ ਬੋਲੇ (ਵੀਡੀਓ)

Wednesday, Feb 01, 2017 - 06:32 PM (IST)

ਬਟਾਲਾ : ਪਹਿਲੀ ਵਾਰ ਕੈਮਰੇ ਸਾਹਮਣੇ ਆਈ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੀ ਪਤਨੀ ਕੁਲਜੀਤ ਕੌਰ ਦਾ ਕਹਿਣਾ ਹੈ ਕਿ ਗੁਰਪ੍ਰੀਤ ਉਨ੍ਹਾਂ ਦੇ ਕਹਿਣ ''ਤੇ ਸਿਆਸਤ ਦੇ ਮੈਦਾਨ ਵਿਚ ਆਏ ਹਨ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਕੁਲਜੀਤ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਪਾਰਟੀਆਂ ਵਲੋਂ ਸਿਆਸਤ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਪਰ ਉਹ ਰਿਵਾਇਤੀ ਪਾਰਟੀਆਂ ਦੇ ਕਹਿਣ ''ਤੇ ਕੋਈ ਫੈਸਲਾ ਨਹੀਂ ਹੈ ਸਕੇ। ਹੁਣ ਜਦੋਂ ਕੋਈ ਪਾਰਟੀ ਸੱਚ ਦੀ ਆਵਾਜ਼ ਲੈ ਕੇ ਆਈ ਤਾਂ ਗੁਰਪ੍ਰੀਤ ਨੇ ਸਿਆਸਤ ਵਿਚ ਕਦਮ ਰੱਖ ਲਿਆ।
ਕੁਲਜੀਤ ਦਾ ਕਹਿਣਾ ਹੈ ਕਿ ਜੇਕਰ ਬਟਾਲੇ ਦੇ ਲੋਕ ਗੁਰਪ੍ਰੀਤ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਦੇ ਹਨ ਤਾਂ ਉਹ ਬਟਾਲੇ ਦੇ ਵਿਕਾਸ ਲਈ ਪੂਰੀ ਵਾਹ ਲਗਾ ਦੇਣਗੇ।


author

Gurminder Singh

Content Editor

Related News