ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ Punjab Kings ! ਪੋਸਟ ਪਾ ਕੇ ਕੀਤਾ ਵੱਡਾ ਐਲਾਨ
Thursday, Sep 04, 2025 - 05:21 PM (IST)

ਸਪੋਰਟਸ ਡੈਸਕ- ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਉੱਤਰੀ ਭਾਰਤ ਦੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਜੰਮੂ-ਕਸ਼ਮੀਰ, ਹਿਮਾਚਲ, ਦਿੱਲੀ ਤੇ ਪੰਜਾਬ ਬੁਰੀ ਤਰ੍ਹਾਂ ਹੜ੍ਹਾਂ ਦੀ ਚਪੇਟ 'ਚ ਆਏ ਹੋਏ ਹਨ। ਸਭ ਤੋਂ ਵੱਧ ਮਾਰ ਪੰਜਾਬ ਸੂਬੇ 'ਤੇ ਪਈ ਹੈ, ਜਿੱਥੇ 1200 ਤੋਂ ਵੱਧ ਪਿੰਡ ਪਾਣੀ 'ਚ ਡੁੱਬ ਗਏ ਹਨ ਤੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ।
ਇਸ ਦੌਰਾਨ ਜਿੱਥੇ ਕਈ ਕਲਾਕਾਰ ਤੇ ਖਿਡਾਰੀ ਇਸ ਔਖੇ ਸਮੇਂ ਪੰਜਾਬ ਦੀ ਮਦਦ ਲਈ ਅੱਗੇ ਆਏ ਹਨ, ਜਿਸ ਤੋਂ ਬਾਅਦ ਅੱਜ ਆਈ.ਪੀ.ਐੱਲ. ਦੀ ਟੀਮ ਪੰਜਾਬ ਕਿੰਗਜ਼ ਵੀ ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਗਈ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਕੰਬ ਗਈ ਧਰਤੀ, ਗੁਆਂਢੀ ਮੁਲਕ ਦੇ ਨਾਲ-ਨਾਲ ਭਾਰਤ 'ਚ ਵੀ ਲੱਗੇ ਝਟਕੇ
ਪੰਜਾਬ ਕਿੰਗਜ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਲਿਖਿਆ, ''ਪੰਜਾਬ ਲਈ ਇੱਕਜੁੱਟ, ਅਸੀਂ ਗਲੋਬਲ ਸਿੱਖ ਫਾਊਂਡੇਸ਼ਨ ਨਾਲ ਮਿਲ ਕੇ ਇਕ ਫੰਡ ਇਕੱਠਾ ਕਰਨ ਲਈ ਕੀਟੋ 'ਤੇ ਇਕ ਮੁਹਿੰਮ ਸ਼ੁਰੂ ਕਰ ਰਹੇ ਹਾਂ, ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ।''
ਟੀਮ ਨੇ ਪੋਸਟ 'ਚ ਅੱਗੇ ਲਿਖਿਆ, ''ਪੰਜਾਬ ਇਸ ਸਮੇਂ ਸਭ ਤੋਂ ਮੁਸ਼ਕਲ ਦੌਰ 'ਚੋਂ ਗੁਜ਼ਰ ਰਿਹਾ ਹੈ ਤੇ ਇਸ ਸਮੇਂ ਹਰ ਕਿਸੇ ਵੱਲੋਂ ਕੀਤੀ ਗਈ ਮਦਦ ਵੱਡੇ ਮਾਇਨੇ ਰੱਖਦੀ ਹੈ। ਆਓ, ਅਸੀਂ ਮਿਲ ਕੇ ਲੀਹੋਂ ਲੱਥੀਆਂ ਜ਼ਿੰਦਗੀਆਂ ਨੂੰ ਦੁਬਾਰਾ ਲੀਹ 'ਤੇ ਲੈ ਕੇ ਆਈਏ ਤੇ ਉਮੀਦ ਕਾਇਮ ਕਰੀਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e