ਗੁਰਮੇਹਰ ਕੌਰ ਦੇ ਵਟਸਐਪ ਗਰੁੱਪ ''ਚ ਸਰਗਰਮ ਸਨ ਪਾਕਿਸਤਾਨੀ, ਇਸ ਸ਼ਖਸ ਨੇ ਕੀਤਾ ਨਵਾਂ ਖੁਲਾਸਾ

Thursday, Mar 09, 2017 - 11:13 AM (IST)

 ਗੁਰਮੇਹਰ ਕੌਰ ਦੇ ਵਟਸਐਪ ਗਰੁੱਪ ''ਚ ਸਰਗਰਮ ਸਨ ਪਾਕਿਸਤਾਨੀ, ਇਸ ਸ਼ਖਸ ਨੇ ਕੀਤਾ ਨਵਾਂ ਖੁਲਾਸਾ
ਜਲੰਧਰ : ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਕੌਰ ਦੇ ਵਟਸਐਪ ਗਰੁੱਪ ''ਚ ਕਈ ਪਾਕਿਸਤਾਨੀ ਲੋਕ ਵੀ ਸ਼ਾਮਲ ਸਨ। ਇਸ ਦਾ ਖੁਲਾਸਾ ਗੁਰਮੇਹਰ ਕੌਰ ਦੇ ਵਟਸਐਪ ਗਰੁੱਪ ''ਚ ਰਹੇ ਏ. ਬੀ. ਵੀ. ਪੀ. ਅਤੇ ਭਾਜਪਾ ਕਾਰਕੁੰਨ ਅਰਜੁਨ ਤਰੇਹਨ ਨੇ ਕੀਤਾ ਹੈ। ਇਨ੍ਹੀਂ ਦਿਨੀਂ ਅਰਜੁਨ ਤਰੇਹਨ ਦੀ ਇਕ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ। ਅਰਜੁਨ ਦਾ ਕਹਿਣਾ ਹੈ ਕਿ ਗੁਰਮੇਹਰ ਕੌਰ ਮਾਸੂਮ ਹੈ ਪਰ ਆਪ ਵਾਲੰਟੀਅਰ ਰਾਮ ਸੁੱਬਰਾਮਣੀਅਮ ਉਸ ਨੂੰ ਗੁੰਮਰਾਹ ਕਰ ਰਿਹਾ ਹੈ। ਜਲੰਧਰ ਦੇ ਛੋਟੀ ਬਾਰਾਦਰੀ ਇਲਾਕੇ ''ਚ ਰਹਿਣ ਵਾਲੇ ਅਤੇ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ''ਚ ਗ੍ਰੇਜੂਏਸ਼ਨ ਕਰ ਰਹੇ ਅਰਜੁਨ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਵਲੋਂ ਕੀਤੀ ਗਈ ਸਰਜੀਕਲ ਸਟਰਾਈਕ ਤੋਂ ਕਈ ਮਹੀਨੇ ਪਹਿਲਾਂ ਗੁਰਮੇਹਰ ਅਤੇ ਰਾਮ ਵਲੋਂ ''ਵਾਇਸ ਆਫ ਰਾਮ'' ਨਾਂ ਦਾ ਵਟਸਐਪ ਗਰੁੱਪ ਬਣਾਇਆ ਸੀ, ਜਿਸ ''ਚ ਅਰਜੁਨ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਅਰਜੁਨ ਨੇ ਦੱਸਿਆ ਕਿ ਇਸ ਗਰੁੱਪ ''ਚ ਭਾਰਤ ਅਤੇ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ''ਚ ਸਰਗਰਮ 50 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਸਰਜੀਕਲ ਸਟਰਾਈਕ ਤੋਂ ਬਾਅਦ ਪਾਕਿਸਤਾਨੀਆਂ ਨੇ ਭਾਰਤ ਖਿਲਾਫ ਗਲਤ ਸ਼ਬਦਾਵਲੀ ਬੋਲਣੀ ਸ਼ੁਰੂ ਕਰ ਦਿੱਤੀ, ਜਿਸ ''ਤੇ ਗੁਰਮੇਹਰ ਕੌਰ ਜਵਾਬ ''ਚ ਲਿਖਦੀ ਸੀ ਕਿ ਲੜਾਈ-ਝਗੜਾ ਬੰਦ ਕਰ ਦਿਓ। ਫਿਰ ਅਰਜੁਨ ਨੂੰ ਇਸ ਗਰੁੱਪ ''ਚੋਂ ਕੱਢ ਦਿੱਤਾ ਗਿਆ। ਅਰਜੁਨ ਦਾ ਕਹਿਣਾ ਹੈ ਕਿ ਗੁਰਮੇਹਰ ਨੂੰ ਰਾਮ ਹੀ ਗੁੰਮਰਾਹ ਕਰ ਰਿਹਾ ਹੈ, ਇਸ ਲਈ ਮੌਜੂਦਾ ਪੀੜ੍ਹੀ ਰਾਮ ਵਰਗੇ ਲੋਕਾਂ ਦੀ ਸੋਚ ਤੋਂ ਗੁੰਮਰਾਹ ਨਾ ਹੋਵੇ।

author

Babita Marhas

News Editor

Related News