ਮਹਿਲ ਕਲਾਂ ''ਚ ਆਜ਼ਾਦੀ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ, ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

Friday, Aug 15, 2025 - 09:13 PM (IST)

ਮਹਿਲ ਕਲਾਂ ''ਚ ਆਜ਼ਾਦੀ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ, ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

ਮਹਿਲ ਕਲਾਂ (ਹਮੀਦੀ)-ਸਬ ਡਵੀਜ਼ਨ ਮਹਿਲ ਕਲਾਂ ਵਿੱਚ ਆਜ਼ਾਦੀ ਦਿਵਸ ਸਮਾਰੋਹ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਕੂਲ ਆਫ ਐਮੀਨੈਂਸ ਵਿਖੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਉਪ ਮੰਡਲ ਮੈਜਿਸਟਰੇਟ ਸ੍ਰੀ ਸ਼ਿਵਾਂਸ ਰਾਠੀ ਦੀ ਅਗਵਾਈ ਅਤੇ ਤਹਿਸੀਲਦਾਰ ਪਵਨ ਕੁਮਾਰ ਦੀ ਦੇਖ-ਰੇਖ ਹੇਠ ਆਯੋਜਿਤ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ, ਸਮਾਜ ਸੇਵੀ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਝੰਡਾ ਲਹਿਰਾਉਣ ਦੀ ਰਸਮ ਐਸ.ਡੀ.ਐਮ. ਸ੍ਰੀ ਸ਼ਿਵਾਂਸ ਰਾਠੀ ਵੱਲੋਂ ਨਿਭਾਈ ਗਈ। ਵਿਦਿਆਰਥੀਆਂ ਨੇ ਦੇਸ਼ਭਗਤੀ ਦੇ ਗੀਤ, ਕੋਰੀਓਗ੍ਰਾਫੀਆਂ, ਭੰਗੜਾ, ਮਲਵਈ ਗਿੱਧਾ, ਨਾਟਕ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਪੇਸ਼ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸ੍ਰੀ ਸ਼ਿਵਾਂਸ ਰਾਠੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਪੂਰਕ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ ਉਨਾਂ ਕਿਹਾ ਕਿ ਆਜ਼ਾਦੀ ਲਈ ਲੱਖਾਂ ਦੇਸ਼ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਨ੍ਹਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਹੈ। ਇਸ ਮੌਕੇ ਪੁਲਸ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਜਤਿੰਦਰ ਪਾਲ ਸਿੰਘ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਐਸ.ਡੀ.ਐਮ. ਸ੍ਰੀ ਸ਼ਿਵਾਂਸ ਰਾਠੀ, ਤਹਿਸੀਲਦਾਰ ਪਵਨ ਕੁਮਾਰ ਅਤੇ ਡੀਐਸਪੀ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਅਤੇ ਹੋਰ ਮਾਣਯੋਗ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਹਾਜ਼ਰ ਪ੍ਰਮੁੱਖਾਂ ਵਿੱਚ ਪੀਏ ਬਿੰਦਰ ਸਿੰਘ, ਐਸ.ਐਚ.ਓ. ਸੇਰਵਿੰਦਰ ਸਿੰਘ ਔਲਖ, ਪ੍ਰਿੰਸੀਪਲ ਰਾਜਿੰਦਰਪਾਲ ਸਿੰਘ, ਬਲਾਕ ਪ੍ਰਧਾਨ ਸਰਬਜੀਤ ਸਿੰਘ ਸੰਭੂ, ਗੁਰਦੀਪ ਸਿੰਘ ਛਾਪਾ, ਗੁਰਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਸਹਿਜੜਾ, ਬਲਜਿੰਦਰ ਕੁਮਾਰ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪੁੱਤਰ ਰਮਨੀਤ ਸਿੰਘ ਪੰਡੋਰੀ, ਮਾਸਟਰ ਚਰਨਜੀਤ ਸਿੰਘ ਠੀਕਰੀਵਾਲਾ, ਬੀਡੀਪੀਓ ਗੁਰਜਿੰਦਰ ਸਿੰਘ, ਮਾਸਟਰ ਜਸਵਿੰਦਰ ਸਿੰਘ ਸੰਘੇੜਾ, ਐਸਡੀਐਮ ਦਫਤਰ ਤੋਂ ਹਰਵਿੰਦਰ ਸਿੰਘ ਰਾਏ ਕੁਤਬਾ, ਦੀਪਕ ਕੁਮਾਰ ਗੋਇਲ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਗੌਰਵ ਪਟਿਆਲਾ, ਰਾਜਵਿੰਦਰ ਸਿੰਘ, ਪਟਵਾਰੀ ਹਰਦੇਵ ਸਿੰਘ ਕੱਟੂ, ਮਹਿਲ ਸਿੰਘ, ਵਿਨੋਦ ਕੁਮਾਰ, ਗੁਰਸੇਵਕ ਸਿੰਘ, ਨਰੇਗਾ ਜੇਈ ਇੰਦਰਜੀਤ ਸਿੰਘ, ਮਾਸਟਰ ਬਲਜਿੰਦਰ ਕੁਮਾਰ ਪ੍ਰਭੂ, ਸਰਪੰਚ ਬਚਿੱਤਰ ਸਿੰਘ ਧਾਲੀਵਾਲ ਰਾਏਸਰ, ਚੇਅਰਮੈਨ ਬਾਬਾ ਜਸਵੀਰ ਸਿੰਘ ਖਾਲਸਾ, ਜੇਈ ਕੁਲਬੀਰ ਸਿੰਘ ਔਲਖ, ਕੈਪਟਨ ਜਤਿੰਦਰਪਾਲ ਸਿੰਘ ਪੰਡੋਰੀ, ਮੰਦਿਰ ਕਮੇਟੀ ਪ੍ਰਧਾਨ ਵਿਜੈ ਕੁਮਾਰ ਬਾਂਸਲ, ਐਚ.ਡੀ.ਓ. ਗੁਰਮੇਲ ਸਿੰਘ ਧਨੋਲਾ, ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਜਸਵੰਤ ਸਿੰਘ ਕਲਾਲਮਾਜਰਾ, ਹਰਜਿੰਦਰ ਸਿੰਘ ਹਮੀਦੀ, ਵੀਨੂ ਗੋਇਲ, ਕੌਰ ਸਿੰਘ ਮੂੰਮ, ਕੌਰ ਸਿੰਘ ਪੰਡੋਰੀ, ਕੁਲਵੀਰ ਸਿੰਘ ਧਨੋਲਾ, ਜਸਪ੍ਰੀਤ ਸਿੰਘ ਪੰਡੋਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਮਾਣਯੋਗ ਹਸਤੀਆਂ ਸ਼ਾਮਲ ਸਨ। ਸਟੇਜ ਦੀ ਜਿੰਮੇਵਾਰੀ ਉੱਘੇ ਸਮਾਜਸੇਵੀ ਮੁੱਖ ਅਧਿਆਪਕ ਮਹਿਲ ਖੁਰਦ ਕੁਲਦੀਪ ਸਿੰਘ ਕਮਲ ਤੇ ਜਸਪ੍ਰੀਤ ਸਿੰਘ ਵੱਲੋਂ ਬਾਖੂਬੀ ਨਾਲ ਨਿਭਾਈ ਗਈ।
 


author

Hardeep Kumar

Content Editor

Related News