ਗੁਰਦੁਆਰਾ ਸ਼ਹੀਦ ਸਿੰਘਾ ਪੰਜਵੜ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਵਿਵਾਦ ਭਖਿਆ

03/12/2018 11:16:52 AM

ਝਬਾਲ (ਨਰਿੰਦਰ) - ਨਜ਼ਦੀਕੀ ਪਿੰਡ ਪੰਜਵੜ ਵਿਖੇ ਪਿੰਡ ਦੇ ਗੁਰਦੁਆਰਾ ਸ਼ਹੀਦ ਸਿੰਘਾ ਦੀ ਪ੍ਰਬੰਧਕ ਕਮੇਟੀ ਨੇ ਪਿੰਡ ਦੇ ਦੂਜੇ ਧੜੇ ਦੇ ਬੰਦਿਆਂ ਜਿਹੜੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਆਪਣਾ ਕਬਜ਼ਾ ਹੋਣ ਦਾ ਦਾਅਵਾ ਕਰਦੇ ਹਨ 'ਤੇ ਗੁਰਦੁਆਰਾਂ ਸਾਹਿਬ ਜੀ ਦੀ ਪੈਸਿਆਂ ਨਾਲ ਭਰੀ ਗੋਲਕ ਚੁੱਕਣ ਦਾ ਦੋਸ਼ ਲਗਾਇਆ ਹੈ, ਜਦੋਂ ਕਿ ਦੂਸਰੀ ਕਮੇਟੀ(ਧਿਰ) ਵਲੋਂ ਪਹਿਲੇ ਧੜੇ 'ਤੇ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਲੱਗੀ ਐੱਲ. ਸੀ. ਡੀ. ਚੁੱਕਣ ਦਾ ਦੋਸ਼ ਲਗਾਉਣ ਕਾਰਨ ਦੋਵਾਂ ਧੜਿਆ ਵਿਚਕਾਰ ਵਿਵਾਦ ਭਖਿਆ ਹੋਇਆਂ ਹੈ ਅਤੇ ਇਹ ਮਾਮਲਾ ਝਬਾਲ ਥਾਣੇ ਪਹੁੰਚ ਚੁੱਕਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਸ਼ਹੀਦ ਸਿੰਘਾਂ ਦੇ ਪ੍ਰਧਾਨ ਬਲਦੇਵ ਸਿੰਘ ਫੋਜੀ, ਮੁਖਵਿੰਦਰ ਸਿੰਘ ਬਿੱਟੂ ਪੰਜਵੜ, ਨੰਬਰਦਾਰ ਕੁਲਦੀਪ ਸਿੰਘ, ਗੁਰਿੰਦਰ ਸਿੰਘ ਪੰਜਵੜ, ਸੁੱਚਾ ਸਿੰਘ, ਖਜਾਨਚੀ ਸਤਨਾਮ ਸਿੰਘ, ਸਾਹਿਬ ਸਿੰਘ, ਕੁਲਵਿੰਦਰ ਸਿੰਘ, ਲਾਡੀ ਪੰਜਵੜ ਅਤੇ ਨਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਸਾਡੀ ਕਮੇਟੀ ਜੋ ਬਕਾਇਦਾ ਰਜਿ. ਟੀ ਟੀ 25 ਗੁਰਦੁਆਰਾ ਸ਼ਹੀਦ ਸਿੰਘਾ ਪ੍ਰਬੰਧਕ ਕਮੇਟੀ ਪੰਜਵੜ ਦੇ ਨਾਮ ਹੈ, ਜਿਸ ਦਾ ਪ੍ਰਧਾਨ ਬਲਦੇਵ ਸਿੰਘ ਫੌਜੀ ਹੈ, ਜਿਸ ਨੂੰ ਹਰ ਸਾਲ ਰੀਨਿਊ ਕਰਵਾਇਆ ਜਾਂਦਾ ਹੈ ਪਰ ਪਿੰਡ ਦੇ ਕੁਝ ਲੋਕਾਂ ਨੇ ਪਿਛਲੇ ਦਿਨੀਂ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਪਈ ਪੈਸਿਆਂ ਨਾਲ ਭਰੀ ਗੋਲਕ ਬਿਨ੍ਹਾਂ ਕਮੇਟੀ ਦੀ ਹਾਜ਼ਰੀ ਦੇ ਚੁੱਕ ਲਈ, ਜਿਸ 'ਤੇ ਅਸੀਂ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਸਾਡੇ ਤੇ ਗੁਰਦੁਆਰਾ ਸਾਹਿਬ ਦੇ ਕਮਰੇ ਅੰਦਰੋਂ ਐੱਲ. ਸੀ. ਡੀ. ਚੁੱਕਣ ਦਾ ਇਲਜ਼ਾਮ ਲਾ ਰਹੇ ਹਨ ਉਹ ਐੱਲ. ਸੀ. ਡੀ. ਅਸੀਂ ਥਾਣਾ ਮੁੱਖੀ ਦੇ ਕਹਿਣ ਤੇ ਸਬੂਤ ਵਜੋਂ ਲਾਹਕੇ ਥਾਣੇ ਦਿੱਤੀ ਹੈ ਕਿਉਂਕਿ ਉਸ ਵਿਚ ਸਾਰੀ ਗੋਲਕ ਚੁੱਕਣ ਦੀ ਰਿਕਾਡਿੰਗ ਹੈ, ਜਦੋਂ ਕਿ ਦੂਸਰੀ ਧਿਰ ਦੇ ਇਕੱਤਰ ਹੋਏ ਪਿੰਡ ਵਾਸੀਆਂ ਜਿਨ੍ਹਾਂ ਵਿਚ ਬਾਬਾ ਪਾਲ ਸਿੰਘ, ਪ੍ਰਧਾਨ ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਨਿਰਮਲ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ, ਨਿਸ਼ਾਨ ਸਿੰਘ, ਸਰਪੰਚ ਜਗਬੀਰ ਸਿੰਘ, ਕੁਲਦੀਪ ਸਿੰਘ, ਮਹਿੰਦਰਪਾਲ ਸਿੰਘ ਆਦਿ ਨੇ ਪਹਿਲੀ ਧਿਰ ਵਲੋਂ ਲਗਾਏ ਦੋਸ਼ਾਂ ਨੂੰ ਨਿਕਾਰਦਿਆਂ ਕਿਹਾ ਕਿ ਅਸਲ ਵਿਚ ਸਾਡੀ ਕਮੇਟੀ ਪਹਿਲਾਂ ਦੀ ਰਜਿ. ਟੀ ਟੀ 90 ਨੰਬਰ 2004-05  ਹੈ ਜੋ ਕਿ ਪੱਤੀ ਜੋਗਾ ਸਿੰਘ ਵਾਲੀ ਵੱਖਰੀ ਗੁਰਦੁਆਰਾ ਸਾਹਿਬ ਦੀ ਹੈ, ਜਿਸ ਦਾ ਪ੍ਰਧਾਨ ਮੁਖਤਿਆਰ ਸਿੰਘ ਹੈ ਅਤੇ ਅਸੀਂ ਗੋਲਕ ਗਿਨਣ ਲਈ ਲੈ ਕੇ ਗਏ ਸੀ, ਜਦੋਂ ਕਿ ਬਲਦੇਵ ਸਿੰਘ ਫੋਜੀ ਅਤੇ ਮੁਖਵਿੰਦਰ ਸਿੰਘ ਗ੍ਰੰਥੀ ਦੀ ਹਾਜ਼ਰੀ ਵਿਚ ਐੱਲ. ਸੀ. ਡੀ. ਲਾਹਕੇ ਲੈ ਕੇ ਗਏ ਹਨ ਅਤੇ ਬਲਦੇਵ ਸਿੰਘ ਗੁਰਦੁਆਰਾ ਸ਼ਹੀਦ ਸਿੰਘਾ ਦਾ ਪ੍ਰਧਾਨ ਹੈ, ਇਸ ਗੁਰਦੁਆਰੇ ਦਾ ਨਹੀਂ । ਫਿਲਹਾਲ ਇਹ ਮਸਲਾ ਪਿੰਡ ਵਿਚ ਪੂਰਾ ਭਖਿਆ ਹੋਇਆ ਹੈ ਅਤੇ ਦੋਵੇਂ ਪਾਰਟੀਆਂ ਕਮੇਟੀ ਤੇ ਆਪਣਾ ਆਪਣਾ ਦਾਅਵਾ ਜਿਤਾਉਦਿਆਂ ਇਕ ਦੂਸਰੇ ਖਿਲਾਫ ਦੋਸ਼ ਲਗਾ ਰਹੀਆਂ ਹਨ।
ਇਸ ਸਬੰਧੀ ਜਦੋਂ ਥਾਣਾ ਮੁੱਖੀ ਮਨੋਜ ਕੁਮਾਰ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਦਰਖਾਸਤ ਆਈ ਹੈ, ਜਿਸ ਦੇ ਅਦਾਰ 'ਤੇ ਦੋਵਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਨ੍ਹਾਂ ਦਾ ਪਿੰਡ ਦੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਲੈ ਕੇ ਝਗੜਾ ਹੈ। ਸਾਰੇ ਮਾਮਲੇ ਦੀ ਤਫਤੀਸ਼ ਥਾਣੇਦਾਰ ਕੁਲਦੀਪ ਕੁਮਾਰ ਕਰ ਰਹੇ ਹਨ ਉਸ ਦੇ ਅਧਾਰ ਤੇ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।


Related News