ਤੇਜ ਤੂਫ਼ਾਨ ਕਾਰਨ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਟੁੱਟ ਕੇ ਡਿੱਗਿਆ, ਟੱਲਿਆ ਵੱਡਾ ਹਾਦਸਾ

Monday, May 11, 2026 - 07:52 AM (IST)

ਤੇਜ ਤੂਫ਼ਾਨ ਕਾਰਨ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਟੁੱਟ ਕੇ ਡਿੱਗਿਆ, ਟੱਲਿਆ ਵੱਡਾ ਹਾਦਸਾ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਮੌਸਮ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਜਾਰੀ ਕੀਤੇ ਗਏ ਅਲਰਟ ਅਨੁਸਾਰ ਬੀਤੀ ਰਾਤ ਆਏ ਤੇਜ਼ ਤੂਫ਼ਾਨ ਕਾਰਨ ਜਿੱਥੇ ਬਹੁਤ ਸਾਰ ਟੁੱਟ ਗਏ, ਉੱਥੇ ਹੀ ਦੁਕਾਨਾਂ 'ਤੇ ਲੱਗੇ ਹੋਰਡਿੰਗ ਬੋਰਡਾਂ ਦਾ ਵੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਟਾਂਡਾ ਦੇ ਪਿੰਡ ਕੰਧਾਲਾ ਜੱਟਾਂ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਵਿੱਚ ਲੱਗਾ ਹੋਇਆ ਨਿਸ਼ਾਨ ਇਸ ਤੂਫਾਨ ਦੀ ਲਪੇਟ ਵਿਚ ਆਉਣ ਕਾਰਨ ਟੁੱਟ ਕੇ ਹੇਠਾਂ ਡਿੱਗ ਗਿਆ। ਇਸ ਦੌਰਾਨ ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। 

ਇਹ ਵੀ ਪੜ੍ਹੋ - ਵਿਜੇ ਦੇ ਫੈਨ ਨੇ ਖੁਦ ਨੂੰ ਲਾ ਲਈ ਅੱਗ! ਸਹੁੰ ਚੁੱਕ ਸਮਾਗਮ ਰੱਦ ਹੋਣ ਮਗਰੋਂ TN 'ਚ ਭਖਿਆ ਮਾਹੌਲ

ਦੱਸ ਦੇਈਏ ਕਿ ਤੇਜ਼ ਤੂਫ਼ਾਨ, ਹਨੇਰੀ-ਝੱਖੜ ਦੇ ਨਾਲ-ਨਾਲ ਪਏ ਮੀਹ ਕਾਰਨ ਲਗਾਤਾਰ ਵੱਧ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਬੀਤੀ ਰਾਤ 12 ਵਜੇ ਤੋਂ ਬਾਅਦ ਆਈ ਤੇਜ਼ ਹਨ੍ਹੇਰੀ ਕਾਰਨ ਪਾਵਰ ਕਾਮ ਦਾ ਵੀ ਵੱਡੀ ਗਿਣਤੀ ਵਿੱਚ ਨੁਕਸਾਨ ਹੋਇਆ ਹੈ, ਜਿਸ ਕਾਰਨ ਰਾਤ ਤੋਂ ਹੀ ਟਾਂਡਾ ਇਲਾਕੇ ਅੰਦਰ ਬਿਜਲੀ ਸਪਲਾਈ ਬੰਦ ਹੈ। ਦੂਸਰੇ ਪਾਸੇ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਹਾੜੀ ਦੀ ਪ੍ਰਮੁੱਖ ਫ਼ਸਲ ਝੋਨੇ ਦੀ ਤਿਆਰੀ ਕਰ ਰਹੇ ਕਿਸਾਨਾਂ ਵਾਸਤੇ ਇਹ ਮੌਸਮ ਅਤੇ ਬਾਰਿਸ਼ ਲਾਹੇਵੰਦ ਸਾਬਿਤ ਹੋਵੇਗੀ। ਹਾਲਾਂਕਿ ਮੌਸਮ ਵਿਭਾਗ ਵੱਲੋਂ ਅਜੇ ਹੋਰ ਮੀਂਹ, ਹਨ੍ਹੇਰੀ ਆਉਣ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ ਸਕੂਲ ਤੇ ਦਫ਼ਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News