ਲੁਧਿਆਣਾ ਦੀ ਗੁਰਦੇਵ ਕੌਰ ਔਰਤਾਂ ਲਈ ਬਣੀ ਮਿਸਾਲ, ਸੁਣ ਕਰੋਗੇ ਤਾਰੀਫ

Tuesday, Feb 25, 2020 - 01:15 PM (IST)

ਲੁਧਿਆਣਾ ਦੀ ਗੁਰਦੇਵ ਕੌਰ ਔਰਤਾਂ ਲਈ ਬਣੀ ਮਿਸਾਲ, ਸੁਣ ਕਰੋਗੇ ਤਾਰੀਫ

ਲੁਧਿਆਣਾ (ਨਰਿੰਦਰ ਮਹਿੰਦਰੂ): ਅਜਿਹੀ ਇਕ ਮਹਿਲਾ ਜੋ ਮਹਿਲਾਵਾਂ ਦੇ ਪੱਖ ਵਿੱਚ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ, ਉਹ ਹੈ ਗੁਰਦੇਵ ਕੌਰ ਦਿਓਲ। ਗੁਰਦੇਵ ਕੌਰ ਇੱਕ ਅਗਾਂਹਵਧੂ ਕਿਸਾਨ ਹੈ ਅਤੇ ਗਲੋਬਲ ਸੈੱਲਫ ਹੈੱਲਪ ਗਰੁੱਪ ਦੀ ਪ੍ਰਧਾਨ ਹੈ। ਪੰਜਾਬ ਦੀ ਧਰਤੀ 'ਤੇ ਪੈਦਾ ਹੋਈ, ਜੰਮੀ-ਪਲੀ, ਗੁਰਦੇਵ ਕੌਰ ਦਿਓਲ, ਸ਼ੁਰੂ ਤੋਂ ਹੀ ਇਕ ਮਜ਼ਬੂਤ ਸ਼ਕਤੀਸ਼ਾਲੀ ਮਹਿਲਾ ਸੀ। ਉਹ ਬਹੁਤ ਕਿਰਿਆਸ਼ੀਲ ਅਤੇ ਉਤਸ਼ਾਹੀ ਸਨ ਅਤੇ ਹਮੇਸ਼ਾ ਆਪਣੇ ਨਾਲ ਦੀਆਂ ਮਹਿਲਾਵਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ 'ਚ ਪਹਿਲ ਕਰਨਾ ਚਾਹੁੰਦੇ ਸਨ। ਹੋਰ ਮਹਿਲਾਵਾਂ ਦੀ ਤਰ੍ਹਾਂ ਹੀ ਪੜ੍ਹਾਈ (ਖਾਲਸਾ ਕਾਲਜ, ਗੁਰੂਸਰ ਸਦਰ, ਲੁਧਿਆਣਾ ਤੋਂ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ ਪਰ ਵਿਆਹ ਦੇ ਬਾਅਦ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਹ ਸਭ ਨਹੀਂ ਹੈ ਜੋ ਉਹ ਚਾਹੁੰਦੀ ਸੀ। 1995 ਵਿੱਚ ਉਨ੍ਹਾਂ ਨੇ ਬਕਸਿਆਂ ਦੇ ਨਾਲ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਨਾਲ ਹੀ ਖੁਦ ਦੇ ਵਲੋਂ ਬਣਾਏ ਗਏ ਉਤਪਾਦ ਜਿਵੇਂ ਆਚਾਰ, ਚਟਨੀ ਆਦਿ ਦਾ ਮੰਡੀਕਰਨ ਵੀ ਸ਼ੁਰੂ ਕੀਤਾ। 2004 'ਚ ਉਹ ਪੀ.ਏ.ਯੂ. ਦੇ ਨਾਲ ਜੁੜੇ ਅਤੇ ਫਿਰ ਉਨ੍ਹਾਂ ਨੇ ਸਮਝਿਆ ਕਿ ਹੁਣ ਤੱਕ ਉਨ੍ਹਾਂ ਨੂੰ ਕੇਵਲ ਸਿਧਾਂਤਕ ਗਿਆਨ ਸੀ। ਇਸ ਲਈ ਉਨ੍ਹਾਂ ਨੇ ਪੀ.ਏ.ਯੂ. ਤੋਂ ਪ੍ਰੈਕਟੀਕਲ ਗਿਆਨ ਲੈਣਾ ਸ਼ੁਰੂ ਕੀਤਾ। ਉਹ ਪੀ.ਏ.ਯੂ. ਦੇ ਮੱਖੀ ਪਾਲਣ ਐਸੋਸੀਏਸ਼ਨ ਦੀ ਮੈਂਬਰ ਵੀ ਬਣੇ। ਬਹੁਤ ਕੁੱਝ ਕਰਨ ਦੇ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਮਾਜ ਦੀਆਂ ਹੋਰ ਮਹਿਲਾਵਾਂ ਨੂੰ ਵੀ ਆਪਣੀ ਯੋਗਤਾ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਲਈ 2008 ਵਿੱਚ ਉਨ੍ਹਾਂ ਨੇ ਆਪਣੇ ਪਿੰਡ ਦੀਆਂ 15 ਮਹਿਲਾਵਾਂ ਨੂੰ ਇਕੱਠਾ ਕਰ ਕੇ ਇੱਕ ਸਹਿਕਾਰੀ ਗਰੁੱਪ ਬਣਾਇਆ ਜਿਸ ਦਾ ਨਾਮ ਗਲੋਬਲ ਸੈੱਲਫ ਹੈੱਲਪ ਗਰੁੱਪ ਰੱਖਿਆ। ਉਨ੍ਹਾਂ ਨੇ ਆਪਣੇ ਗਰੁੱਪ ਦੀਆਂ ਸਾਰੀਆਂ ਮਹਿਲਾਵਾਂ ਦੀ ਪੀ.ਏ.ਯੂ. ਦੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਿੱਚ ਮਦਦ ਕੀਤੀ ਤਾਂ ਕਿ ਉਹ ਉਚਿੱਤ ਜਾਣਕਾਰੀ ਹਾਸਲ ਕਰ ਸਕਣ।

ਗੁਰਦੇਵ ਕੌਰ ਨੇ ਦੱਸਿਆ ਕਿ 2012 ਵਿੱਚ ਉਨ੍ਹਾਂ N121R4 ਦੇ ਨਾਲ ਭਾਗੀਦਾਰੀ ਕੀਤੀ ਅਤੇ ਆਪਣੇ ਗਰੁੱਪ ਨੂੰ ਉਨ੍ਹਾਂ ਦੇ ਨਾਲ ਰਜਿਸਟਰ ਕਰ ਲਿਆ ਅਤੇ ਇਸ ਨੂੰ ਇੱਕ ਐਨ.ਜੀ.ਓ ਵਿੱਚ ਬਦਲ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਗਰੁੱਪ ਦੇ ਮੈਂਬਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। N121R4 ਦੇ ਨਾਲ ਰਜਿਸਟਰ ਕਰਨ ਦੇ ਬਾਅਦ ਮਹਿਲਾਵਾਂ ਨੂੰ ਆਪਣੇ ਹੁਨਰ ਵਿਕਸਿਤ ਕਰਨ ਅਤੇ ਆਤਮ ਨਿਰਭਰ ਹੋਣ ਲਈ ਉਤਸ਼ਾਹਿਤ ਕਰਨ ਲਈ 100 ਸੈੱਲਫ ਹੈੱਲਪ ਗਰੁੱਪ ਬਣਾਉਣ ਦਾ ਟੀਚਾ ਰੱਖਿਆ ਗਿਆ। ਹੁਣ ਤੱਕ ਉਨ੍ਹਾਂ ਨੇ 25 ਗਰੁੱਪ ਬਣਾਏ ਅਤੇ ਪੀ.ਏ.ਯੂ. ਵੱਲੋਂ ਵੀ ਹੋਰ ਗਰੁੱਪ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। 2015 ਵਿੱਚ ਉਨ੍ਹਾਂ ਨੇ 6armer Producer Organi੍ਰation ਦੇ ਨਾਲ ਸੈੱਲਫ ਹੈੱਲਪ ਗਰੁੱਪ ਨੂੰ ਰਜਿਸਟਰ ਕੀਤਾ। ਹੁਣ ਤੱਕ ਉਹ 300 ਤੋਂ ਜ਼ਿਆਦਾ ਮਹਿਲਾਵਾਂ ਅਤੇ ਪੁਰਸ਼ਾਂ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਦੇ ਅਲੱਗ-ਅਲੱਗ ਗਰੁੱਪ ਬਣਾਏ ਗਏ ਹਨ। ਗੁਰਦੇਵ ਕੌਰ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ 32 ਉਤਪਾਦ ਹਨ ਜਿਨ੍ਹਾਂ ਵਿੱਚ ਜੈਵਿਕ ਦਾਲਾਂ, ਮਸਰ, ਸਕਵੈਸ਼ ਅਤੇ ਮਸਾਲੇ ਆਦਿ ਸ਼ਾਮਲ ਹਨ। ਮਧੂ-ਮੱਖੀ ਪਾਲਣ ਉਨ੍ਹਾਂ ਦਾ ਪਸੰਦੀਦਾ ਸ਼ੌਂਕ ਹੈ ਅਤੇ ਹੁਣ ਉਨ੍ਹਾਂ ਦੇ ਗਰੁੱਪ ਵਿੱਚ ਮਧੂ-ਮੱਖੀ ਦੇ 450 ਬਕਸੇ ਹਨ। ਉਹ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹੈ ਅਤੇ ਵੇਚਣ ਦੇ ਲਈ ਦੁੱਧ ਤੋਂ ਤਿਆਰ ਉਤਪਾਦ ਬਣਾਉਂਦੇ ਹਨ। ਉਹ ਕਿਸਾਨਾਂ ਤੋਂ ਜੈਵਿਕ ਦਾਲਾਂ ਖਰੀਦ ਕੇ ਪੈਕ ਕਰਦੇ ਅਤੇ ਵੇਚਦੇ ਵੀ ਹਨ। ਉਹ ਗਲੋਬਲ ਐਗਰੋ ਫੂਡ ਉਤਪਾਦ ਦੇ ਨਾਮ 'ਤੇ ਆਪਣੇ ਗਰੁੱਪ ਦੁਆਰਾ ਬਣਾਏ ਗਏ ਸਾਰੇ ਉਤਪਾਦਾਂ ਨੂੰ ਵੇਚਦੇ ਹਨ। ਉਹ ਗਲੋਬਲ ਸੈੱਲਫ ਹੈੱਲਪ ਗਰੁੱਪ ਤੋਂ ਕਾਫੀ ਚੰਗਾ ਲਾਭ ਕਮਾ ਰਹੇ ਹਨ।


author

Shyna

Content Editor

Related News