ਬੁੱਤ ‘ਤੇ ਕਾਲਖ ਮਲਣ ਦੇ ਮਾਮਲੇ ‘ਚ ਗ੍ਰਿਫਤਾਰ ਗੋਸ਼ਾ ਬੋਲੇ-ਮੈਨੂੰ ਕੀਤਾ ਜਾ ਰਿਹਾ ਟਾਰਚਰ
Wednesday, Dec 26, 2018 - 09:44 PM (IST)
ਲੁਧਿਆਣਾ (ਵੈਬ ਡੈਸਕ)- ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਦੇ ਮਾਮਲੇ ‘ਚ ਲੁਧਿਆਣਾ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਵਲੋਂ ਟਾਰਚਰ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਕਾਲਖ ਮਲਣ ਦੇ ਮਾਮਲੇ ‘ਚ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰਨ ਲਈ ਪੁਲਸ ਵਲੋਂ ਲਿਆਂਦੇ ਗਏ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਉਸਨੂੰ ਟਾਰਚਰ ਕੀਤਾ ਜਾ ਰਿਹਾ ਹੈ। ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਾਂਗਰਸ ਨਿੱਜੀ ਹਮਲੇ ਕਰਕੇ ਧੱਕੇਸ਼ਾਹੀ ਕਰ ਰਹੀ ਹੈ। ਗੋਸ਼ਾ ਨੇ ਕਿਹਾ ਕਿ ਕਾਂਗਰਸ ਹਿੰਦੂ-ਸਿੱਖ ਭਾਇਚਾਰੇ ‘ਚ ਪਾੜ ਪਾਉਣ ਦੀ ਕੋਸ਼ੀਸ਼ ਕਰ ਰਹੀ ਹੈ ਪਰ ਅਸੀਂ ਦੋਵੇਂ ਇਕ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਧੇਕੇਸ਼ਾਹੀਆਂ ਦਾ ਜਵਾਬ ਪ੍ਰਮਾਤਮਾ ਤੇ ਸੰਗਤ ਨੇ ਦੇਣਾ ਹੈ।
