ਸ਼ੱਕੀ ਹਾਲਤ 'ਚ ਨੌਜਵਾਨ ਦੀ ਮੌਤ

Tuesday, Feb 13, 2018 - 02:25 PM (IST)

ਸ਼ੱਕੀ ਹਾਲਤ 'ਚ ਨੌਜਵਾਨ ਦੀ ਮੌਤ

ਗੁਰਦਾਸਪੁਰ (ਵਿਨੋਦ,ਦੀਪਕ ) - ਗੁਰਦਾਸਪੁਰ ਦੇ ਹਯਾਤ ਨਗਰ 'ਚ ਇਕ ਨੌਜਵਾਨ ਦੀ ਸ਼ੱਕੀ ਹਲਾਤਾ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਨੌਜਵਾਨ ਦੇ ਕਤਲ ਸਬੰਧੀ ਉਸ ਦੇ ਚਾਚਾ 'ਤੇ ਸ਼ੱਕ ਕੀਤਾ ਜਾ ਰਿਹਾ ਹੈ ਜੋ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ ਤੇ ਅੱਜਕਲ ਛੁੱਟੀ 'ਤੇ ਆਇਆ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅਮਨ ਉਰਫ ਰਿੱਕੀ ਪੁੱਤਰ ਬਸ਼ੀਸ਼ ਮਸੀਹ ਨਿਵਾਸੀ ਹਯਾਤ ਨਗਰ ਦੇ ਭਰਾ ਦੀਪਕ ਨੇ ਦੱਸਿਆ ਕਿ ਉਸ ਦਾ ਭਰਾ ਅਮਨ (22) ਸੈਲੂਨ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਰਿਸ਼ਤੇ 'ਚ ਲਗਦੇ ਚਾਚਾ ਰਿੰਕੂ ਪੁੱਤਰ ਸਦੀਕ ਨਿਵਾਸੀ ਹਯਾਤ ਨਗਰ ਸੋਮਵਾਰ ਸ਼ਾਮ ਅਮਨ ਨੂੰ ਘਰੋਂ ਆਵਾਜ਼ ਦੇ ਕੇ ਸੱਦ ਕੇ ਲੈ ਗਿਆ ਸੀ। ਇਸ ਤੋਂ ਬਾਅਦ ਜਦੋਂ ਅਮਨ ਘਰ ਆਇਆ ਤਾਂ ਉਹ ਗਲੀ 'ਚ ਹੀ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਉਸ ਦੇ ਗਲੇ 'ਤੇ ਪਏ ਨਿਸ਼ਾਨ ਤੋਂ ਲਗਦਾ ਸੀ ਕਿ ਗਲੇ 'ਚ ਕਿਸੇ ਨੇ ਟੀਕਾ ਲਗਾਇਆ ਹੈ। ਦੀਪਕ ਨੇ ਦੱਸਿਆ ਕਿ ਇਸ ਸੰਬੰਧੀ ਅਸੀ ਰਾਤ ਤਾਂ ਚੁੱਪ ਰਹੇ ਪਰ ਸਵੇਰੇ ਜਦ ਅਮਨ ਦੀ ਮੌਤ ਦੀ ਜਾਣਕਾਰੀ ਮਿਲਣ 'ਤੇ ਸਾਡੇ ਰਿਸ਼ਤੇਦਾਰ ਸਾਡੇ ਘਰ ਆਏ ਤਾਂ ਉਨ੍ਹਾਂ ਨੇ ਅਮਨ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ ਦੀ ਜਾਣਕਾਰੀ ਗੁਰਦਾਸਪੁਰ ਸਦਰ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਪਿੰਡ ਪਹੁੰਚ ਕੇ ਅਮਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ।ਇਸ ਸਬੰਧੀ ਜਦੋਂ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ ਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਰਿੰਕੂ ਪੁੱਤਰ ਸਦੀਕ ਮਸੀਹ 'ਤੇ ਸ਼ੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿੰਕੂ ਮੰਡੀ ਮੋੜ ਇਲਾਕੇ 'ਚ ਰਹਿਣ ਵਾਲੀ ਇਕ ਔਰਤ ਦੇ ਕਤਲ ਦੇ ਦੋਸ਼ 'ਚ ਜੇਲ 'ਚ ਉਮਰਕੈਦ ਦੀ ਸਜਾ ਕੱਟ ਰਿਹਾ ਹੈ ਤੇ ਪਟਿਆਲਾ ਜੇਲ 'ਚ ਬੰਦ ਸੀ ਅੱਜਕਲ ਉਹ ਪੈਰੋਲ 'ਤੇ ਛੁੱਟੀ ਆਇਆ ਸੀ ਤੇ ਉਹ ਨਸ਼ੇ ਦਾ ਆਦੀ ਸੀ। ਇਸ ਸਬੰਧੀ ਰਿੰਕੂ ਮਸੀਹ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।  


Related News